ਨਕੋਦਰ ਗੋਲੀ ਕਾਂਡ ੪ ਫਰਵਰੀ ੧੯੮੬

Yaar Punjabi

Prime VIP
ਨਕੋਦਰ ਗੋਲੀ ਕਾਂਡ ੪ ਫਰਵਰੀ ੧੯੮੬ਸਿੱਖ ਕੌਮ ਨੂੰ ਕਈ ਪੱਖਾਂ ਤੋਂ ਸਾਵਧਾਨ ਕਰਦਾ ਹੈ ਨਕੋਦਰ ਸਾਕਾ -- 4th febuary 1986

ਨਕੋਦਰ ਗੋਲੀ ਕਾਂਡ ੪ ਫਰਵਰੀ ੧੯੮੬

੨ ਫਰਵਰੀ ਦੀ ਘਟਨਾ-੨ ਫਰਵਰੀ ੧੯੮੬ ਨੂੰ ਕਰੀਬ ੯:੩੦ ਵਜੇ ਮੁਹੱਲਾ ਗੁਰਨਾਨਰਪੁਰੇ ਦੇ ਗੁਰਦੁਆਰੇ ਵਿੱਚ ਅੱਗ ਲਗਣ ਦਾ ਪਤਾ ਸਭ ਤੋਂ ਪਹਿਲਾ ਗੁਰਦੁਆਰੇ ਦੇ ਗ੍ਰੰਥੀ ਦੀ ਪਤਨੀ ਨੂੰ ਪਤਾ ਲਗਾ। ਅੱਗ ਗੁਰਦੁਆਰੇ ਦੀ ਮੁੱਖ ਇਮਾਰਤ ਦੇ ਪੱਛਮ ਵਲ ਸਥਿਤ ਇੱਕ ਛੋਟੇ ਕਮਰੇ ਵਿੱਚ ਲੱਗੀ ਸੀ ਜਿਸ ਵਿਚ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਰੱਖੀਆਂ ਹੁੰਦੀਆ ਹਨ। ਗ੍ਰੰਥੀ ਦੀ ਪਤਨੀ ਦਾ ਰੌਲਾ ਸੁਣ ਕੇ ਮਹਲੇ ਦੇ ਲੋਕਾਂ ਨੇ ਇਕਠੇ ਹੋ ਕੇ ਥੋੜੇ ਚਿਰ ਵਿਚ ਹੀ ਅੱਗ ਬੁਝਾ ਦਿਤੀ। ਗੁਰਦੁਆਰੇ ਦਾ ਗਰੰਥੀ ਉਸ ਵੇਲੇ ਮੌਜੂਦ ਨਹੀ ਸੀ ਅਤੇ ਕਿਸੇ ਹੋਰ ਮੁਹੱਲੇ ਵਿਚ ਅਨੰਦਕਾਰਜ ਕਰਾਉਣ ਗਿਆ ਹੋਇਆ ਸੀ। ਜਿਸ ਪਲੰਗ ਤੇ ਬੀੜਾਂ ਰੱਖੀਆਂ ਹੋਈਆਂ ਸਨ ਉਸਦੀ ਨਿਵਾਰ ਸੜ ਗਈ ਸੀ, ਬੀੜਾਂ ਦੇ ਰੁਮਾਲੇ ਅੱਧ ਪਚੱਧੇ ਸੜੇ ਸਨ, ਪਲੰਗ ਦੀਆਂ ਬਾਹੀਆਂ ਆਦਿ ਕਾਫੀ ਸੜ ਗਈਆਂ ਸਨ ਪਰ ਦੁਰਾਨ ਖੜੀ ਸੀ। ਅੱਗ ਦਾ ਅਸਰ ਛੱਤ ਦੇ ਬੀਲਿਆਂ ‘ਤੇ ਵੀ ਸੀ।

੨ ਫਰਵਰੀ ਦਾ ਜਲੂਸ- ਅੱਗ ਦੀ ਘਟਨਾ ਤੋਂ ਪਿੱਛੋਂ ਮੁਹਲੇ ਦੇ ਲੋਕਾਂ ਨੇ ਸ਼ਹਿਰ ਵਿਚ ਰੋਸ ਜਲੂਸ ਕੱਢਣ ਦਾ ਫੈਸਲਾ ਕੀਤਾ ਅਤੇ ਅਗਲੇ ਦਿਨ ਲਈ ਸ਼ਹਿਰ ਵਿਚ ਮੁਕੰਮਲ ਹੜਤਾਲ ਦਾ ਵੀ ਸੱਦਾ ਦਿਤਾ ਗਿਆ। ਜਲੂਸ ਕੋਈ ਬਾਅਦ ਦੁਪਹਿਰ ੩.੩੦ ਵਜੇ ਸ਼ੁਰੂ ਹੋਇਆ ਅਤੇ ਸ਼ਾਮੀਂ ੫.੦੦ ਵਜੇ ਸਮਾਪਤ ਹੋ ਗਿਆ। ਇਸ ਵਿਚ ਔਰਤਾਂ ਅਤੇ ਮਰਦ ਦੋਵੇਂ ਸਨ। ਇਹ ਜਲੂਸ ਪੂਰੀ ਤਰਾਂ ਪੁਰਅਮਨ ਸੀ, ਕੋਈ ਭੜਕਾਉ ਨਾਹਰੇ ਨਹੀਂ ਸੀ ਲੱਗ ਰਹੇ। ਇਸ ਵਿਚ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਨੂੰ ਅਪੀਲ ਕੀਤੀ ਗਈ।

੩ ਫਰਵਰੀ ਦੀਆਂ ਘਟਨਾਵਾਂ- ਅਗਲੇ ਦਿਨ ਸ਼ਹਿਰ ਵਿਚ ਮੁਕੰਮਲ ਹੜਤਾਲ ਕੀਤੀ ਗਈ। ੧੦੦ ਦੇ ਕਰੀਬ ਸੰਗਤ ਨੇੜ੍ਹਲੇ ਪਿੰਡਾਂ ਵਿਚੋ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਅਤੇ ਸਾਂਤਮਈ ਜਲੂਸ ਕੱਢਣ ਦਾ ਫੈਸਲਾ ਕੀਤਾ ਗਿਆ। ਇਹ ਜਲੂਸ ਐਤਵਾਰ ਦੇ ਜਲੂਸ ਨਾਲੋਂ ਗਿਣਤੀ ਵੱਜੋ ਵੱਡਾ ਸੀ। ਚਾਹੇ ਕੋਈ ਇਤਰਾਜਯੋਗ ਨਾਅਰਾ ਨਹੀਂ ਲਗਾਇਆ ਜਾ ਰਿਹਾ ਸੀ ਪਰ ਪਿਛਲੇ ਦਿਨ ਦੇ ਜਲੂਸ ਨਾਲੋਂ ਇਸ ਰੋਹ ਭਰਿਆ ਸੀ। ਇਸ ਜਲੂਸ ਵਿਚ ਸ. ਕੁਲਦੀਪ ਸਿੰਘ ਵਡਾਲਾ ਅਤੇ ਫੈਡਰੇਸ਼ਨ ਦੇ ਵਰਕਰ ਵੀ ਸਨ। ਸ਼ਹਿਰ ਵਿਚ ਪੁਰਅਮਨ ਜਲੂਸ ਤੋਂ ਬਾਦ ਥਾਣੇ ਦਾ ਘੇਰਾਉ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਫੜਨ ਦੀ ਅਪੀਲ ਕੀਤੀ ਗਈ।ਇਸ ਮੌਕੇ ‘ਤੇ ਬਾਬਾ ਜੁਗਿੰਦਰ ਸਿੰਘ ਵੀ ਇਸ ਘੇਰਾਉ ਨੂੰ ਸੰਬੋਧਨ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਤੇ ਚਲੇ ਗਏ ਅਤੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ।

ਜਲੋਟੇ ਦਾ ਆਉਣਾ – ਰਮਾਕਾਂਤ ਜਲੋਟਾ ਤਿੰਨ ਫਰਵਰੀ ਨੂੰ ਆਪਣੇ ਸਮਰਥਕਾਂ ਸਮੇਤ ਨਕੌਦਰ ਪੁੱਜ ਗਿਆ । ਉਸਦੇ ਪੁਜਣ ਬਾਅਦ ਸ਼ਿਵ ਸੈਨਿਕਾਂ ਦਾ ਇਕੱਠ ਕੀਤਾ ਗਿਆ ਅਤੇ ਹਿੰਦੂਆਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ।ਕਰਫਿਊ ਲੱਗਣਾ- ਜੱਦੋਂ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਦੀ ਮੰਗ ਠੁਕਰਾ ਦਿੱਤੀ ਤਾਂ ਅਗਲੇ ਦਿਨ ਫਿਰ ਥਾਣੇ ਦਾ ਘੇਰਾਉ ਕਰਨ ਦਾ ਐਲਾਨ ਕਰਕੇ ਸੰਗਤਾਂ ਘਰਾਂ ਨੂੰ ਚਲੀਆਂ ਗਈਆਂ। ਅਧਿਕਾਰੀਆਂ ਨੇ ਚਾਹੇ ਉਸ ਵੇਲੇ ਤੱਕ ਕਰਫਿਉ ਲਗਾਉਣ ਦਾ ਮਨ ਬਣਾਇਆ ਸੀ ਪਰ ਇਸਦਾ ਐਲਾਨ ੮.੩੦ ਵਜੇ ਤੋਂ ਪਹਿਲਾਂ ਨਾ ਕੀਤਾ ਗਿਆ ਅਤੇ ਜਦ ਐਲਾਨ ਕੀਤਾ ਵੀ ਤਾਂ ਮਿਆਦੀ ਠੀਕ ਢੰਗ ਨਾਲ ਨਾ ਕਰਾਈ ਗਈ ਇਸ ਕਰਕੇ ਸਧਾਰਨ ਲੋਕਾਂ ਨੂੰ ਬਹੁਤ ਤਕਲੀਫ ਹੋਈ।

੪ ਫਰਵਰੀ ਦੀਆਂ ਘਟਨਾਵਾਂ- ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਕਰਫਿਉ ਲਾਗੂ ਕਰਨ ਦੀ ਖਬਰ ਠੀਕ ਢੰਗ ਨਾਲ ਲੋਕਾਂ ਤੱਕ ਨਾ ਪਹੁੰਚੀ। ਇਸੇ ਕਰਕੇ ਸੰਗਤਾਂ ਜਦ ਨਕੋਦਰ ਥਾਣੇ ਨੂੰ ਘੇਰਨ ਲਈ ਜਾ ਰਹੀਆਂ ਸਨ ਤਾਂ ਕਰਫਿਉ ਲੱਗਣ ਦਾ ਪਤਾ ਲਗਾ। ਇਸ ਕਰਕੇ ਥਾਣੇ ਨੂੰ ਘੇਰਨ ਦਾ ਕੰਮ ਨਾ ਹੋ ਸਕਿਆ। ਇਸ ਤੇ ਸੰਗਤਾਂ ਗੁਰਦੁਆਰਾ ਬਾਬਾ ਮਨਲ ਮਲੜੀ ਦੇ ਵੱਲ ਦੀ ਹੁੰਦੇ ਹੋਏ ਨਕੋਦਰ ਦੇ ਕੋਲ ਆ ਕੇ ਇਕ ਹੋ ਗਈਆਂ। ਦੋ ਢਾਈ ਵਜੇ ਕਰੀਬ ਇਕ ਹਜਾਰ ਦੀ ਸੰਗਤ ਇਕਟਠੇ ਹੋ ਗਈ। ਇਸ ਵਿਚ ਫੈਸਲਾ ਕੀਤਾ ਗਿਆ ਕਿ ਪੰਜ ਪਿਆਰਿਆਂ (ਪੰਜ ਪਿਆਰੇ) ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਦੇ ਦਰਸ਼ਨ ਕਰਨ ਜਾਣਗੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਜਲ ਪ੍ਰਵਾਹ ਕਰਨ ਦਾ ਪ੍ਰਬੰਧ ਕਰਨਗੇ। ਪਰ ਪੁਲਿਸ ਨੇ ਪੰਜ ਬੰਦਿਆਂ ਨੂੰ ਜਾਣ ਦੀ ਆਗਿਆ ਨਾ ਦਿੱਤੀ। ਇਥੇ ਇਕਠੀ ਹੋਈ ਸੰਗਤ ਨੇ ਪੁਲਿਸ ਵੱਲੋਂ ਇਸ ਤਰ੍ਹਾਂ ਪੰਜ ਪਿਆਰਿਆਂ ਨੂੰ ਵੀ ਠੁਕਰਾਏ ਜਾਣਾ ਗਲਤ ਲਗਿਆ। ਇਸ ਤੋਂ ਬਾਦ ਸੰਗਤ ਨੇ ਪੰਜ ਪਿਆਰੇ ਚੁਣੇ ਅਤੇ ਅਰਦਾਸ ਕੀਤੀ ਅਤੇ ਹਰ ਹਾਲਤ ਵਿਚ ਗੁਰਦੁਆਰੇ ਜਾਣ ਦਾ ਪ੍ਰਣ ਕੀਤਾ ਗਿਆ।ਪੁਲਿਸ ਫਾਇਰਿੰਗ- ਪੰਜ ਪਿਆਰਿਆਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਅਤੇ ਪਿਛੇ ਸੰਗਤ ਨੇ। ਜਿਉ ਜਿਉ ਸੰਗਤ ਅੱਗੇ ਵੱਧਣ ਲਗੀ, ਪੁਲਿਸ ਪਿਛੇ ਚਲਦੀ ਗਈ। ਅਗੇ ਵੱਧ ਰਹੇ ਲੋਕਾਂ ਕੋਲ ਕੋਈ ਹਥਿਆਰ ਨਹੀਂ ਸੀ ਸਿਰਫ ਪੰਜ ਪਿਆਰਿਆਂ ਕੋਲ ਕਿਰਪਾਨਾਂ ਸਨ। ਕੁਝ ਪਿਛੇ ਧਿਮਾਨ ਇੰਡਸਟਰੀ ਕੋਲ ਸੜਕ ਤੋਂ ਕੁਝ ਗਜ ਤੇ ਇਕ ਮਕਾਨ ਤੇ ਪੁਲਿਸ ਨੇ ਪੁਜੀਸ਼ਨਾਂ ਸੰਭਾਲ ਲਈਆਂ ਜਿਵੇ ਹੀ ਸੰਗਤ ਉਨ੍ਹਾਂ ਤੋਂ ਕਰੀਬ ੩੦ ਗਜ ਦੇ ਫਾਸਲੇ ਤੇ ਰਹਿ ਗਈ ਤਾਂ ਪੁਲਿਸ ਨੇ ਫਾਇਰ ਖੋਲ ਦਿਤਾ। ਇਸ ਤੇ ਭਗਦੜ ਮੱਚ ਗਈ ਪੁਲਿਸ ਨੇ ਦੌੜੇ ਜਾਂਦੇ ਲੋਕਾਂ ਤੇ ਗੋਲੀਆਂ ਚਲਾਈਆਂ। ਲੋਕ ਫਸਲਾਂ ਵਿਚ ਵੜ ਗਏ ਪਰ ਪੁਲਿਸ ਘੋੜਿਆਂ ਤੇ ਉਨ੍ਹਾਂ ਦਾ ਸ਼ਿਕਾਰ ਖੇਡਦੀ ਰਹੀ। ਕਣਕਾਂ ਵਿਚ ਲੁਕਿਆਂ ਤੇ ਗੋਲੀਆਂ ਚਲਾਈਆਂ। ਸੜਕ ਉਤੇ ਪੁਲ ਤੇ ਇਕ ਆਰਾ ਦੇ ਸਰਦਾਰ ਲਗਾ ਸਿੰਘ ਦਾ। ਅੱਗੋ ਖਲਾ ਹੋਣ ਕਰਕੇ ਬਹੁਤੇ ਲੋਕੀ ਉਸ ਵਿਚ ਵੜ ਗਏ। ਇਕ ਪੁਲਸੀਆ ਕਹਿ ਰਿਹਾ ਸੀ। ਲੋਕ ਘਰਾਂ ਵਿਚ ਵੜ ਗਏ ਹਨ ਅਤੇ ਅਗੋਂ ਜਵਾਬ ਮਿਲਦਾ ‘ਮਾਰ ਦਿਉ ਸਭ ਨੂੰ ਵਿਚੇ ਘਰ ਵਾਲਿਆ ਨੂੰ’ ਥੋੜੇ ਚਿਰ ਬਾਦ ਐਸ.ਐਸ.ਓ. ਜਸਕੀਰਤ, ਨਥਾ ਸਿੰਘ ਦੇ ਬੂਹੇ ਅੱਗੇ ਆਇਆ ਤੇ ਫੈਡਰੇਸ਼ਨ ਦੇ ਨੇਤਾ ਸ. ਹਰਮਿੰਦਰ ਸਿੰਘ ਨੂੰ ਹੁੰਗਾਰ ਕੇ ਕਿਹਾ ਕਿ ‘ਹੁਣ ਕਿਉ ਲੁਕ ਰਿਹਾ ਹੈ?’ ਉਸਦੀ ਲਤ ਵਿਚ ਪਹਿਲਾਂ ਹੀ ਗੋਲੀ ਲਗੀ ਹੋਈ ਸੀ। ਉਸਨੇ ਅੱਗੇ ਇੰਸਪੈਟਰ ਨੂੰ ਕਿਹਾ, ‘ਕਰ ਲੈ ਜੋ ਕਰਨਾ ਹੈ ਤੇਰਾ ਜਵਾਈ ਖੜਾ ਹੈ’ ਇਸਤੇ ਉਸ ਐਸ.ਐਸ.ਓ. ਨੇ ਉਸ ਨੂੰ ਧੂਹ ਲਿਆ, ਐਸ.ਪੀ. ਨੇ ਉਸ ਨੂੰ ਵਾਲਾਂ ਤੋਂ ਫੜਿਆ ਅਤੇ ਐਸ.ਐਚ.ਉ. ਨੇ ਉਸਦੇ ਮੁੰਹ ਵਿਚ ਗੋਲੀਆਂ ਮਾਰੀਆਂ ਕੇ ਇਸੇ ਜੁਬਾਨ ਨਾਲ ਲੈਕਚਰ ਕਰਦਾ ਸੀ।

ਗੋਲੀ ਲਗਦੇ ਸਾਰ ਹੀ ਉਹ ਡਿਗ ਪਿਆ ਅਤੇ ਐਸ.ਐਸ.ਓ. ਉਥੋਂ ਚਲਾ ਗਿਆ। ਪਰ ਉਪਰੋਕਤ ਜਵਾਨ, ਜੋ ਕਿ ਚਾਰ ਭੈਣਾਂ ਦਾ ਇਕੋ ਇਕ ਭਰਾ ਸੀ, ਜਮੀਨ ਤੇ ਪਿਆ ਤੜਫ ਰਿਹਾ ਸੀ। ਉਸ ਨੌਜਵਾਨ ਨੇ ਨਥਾ ਸਿੰਘ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਪਹੁੰਚਾ ਦੇਵੇ। ਨਥਾ ਸਿੰਘ ਨੇ ਆਪਣੀ ਲਚਾਰੀ ਦੱਸੀ ਕਿ ਉਹ ਕਰਫਿਉ ਵਿਚ ਕੀ ਕਰ ਸਕਦਾ ਹੈ। ਫਿਰ ਨਥਾ ਸਿੰਘ ਨੇ ਇਕ ਪੁਲਸੀਏ ਨੂੰ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਬੇਨਤੀ ਕੀਤੀ ਅਤੇ ਕੁਝ ਚਿਰ ਪਿਛੋਂ ਉਸ ਨੂੰ ਗੱਡੀ ਵਿਚ ਪਾ ਕੇ ਲੈ ਗਏ। ਉਸ ਵੇਲੇ ਤਕ ਉਹ ਜਿਉਂਦਾ ਸੀ। ਦੋ ਨੌਜਵਾਨ ਅਤੇ ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿਘ ਫੌਜੀ ਮੌਕੇ ਤੇ ਹੀ ਸ਼ਹਿਦ ਹੋ ਗਏ। ਐਸ.ਪੀ. ਸਰਵਨੇ ਨੇ ਹਸਪਤਾਲ ਵਿਚ ਡਿਊਟੀ ਤੇ ਤੈਨਾਤ ਐਸ.ਐਚ.ਓ. ਨੂੰ ਪੋਸਟਮਾਰਟਮ ਲਈ ਕਿਹਾ ਤਾਂ ਉਸਨੇ ਕਿਹਾ ਕਿ ਹਰਮਿੰਦਰ ਸਿੰਘ ਜਿਉਂਦਾ ਹੈ ਤੇ ਉਸਦਾ ਪੋਸਟਮਾਰਟ ਉਹ ਕਿਵੇਂ ਕਰ ਦੇਵੇ। ਕੁਝ ਮਰੀਜਾਂ ਦੇ ਵਾਰਸਾਂ ਨੇ ਭਾਈ ਹਰਮਿੰਦਰ ਸਿੰਘ ਨੂੰ ਖੂਨ ਦੇਣ ਦੀ ਇੱਛਾ ਪ੍ਰਗਟ ਕੀਤੀ। ਪਰ ਉਸ ਵੇਲੇ ਦੇ ਐਸ.ਪੀ. ਨੇ ਖੂਣ ਦੇਣ ਵਾਲਿਆਂ ਨੂੰ ਪੁੱਠੇ ਲਟਕਾਉਣ ਦੀ ਧਮਕੀ ਦਿੱਤੀ। ਇਸ ਤੇ ਐਸ.ਐਚ.ਓ. ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਸ ਨੌਜਵਾਨ ਨੂੰ ਜੇਲ੍ਹ ਲੈ ਜਾਊ ਜੇ ਇਸ ਨੂੰ ਖੂਨ ਮਿਲ ਜਾਵੇ ਤਾਂ ਇਹ ਬਚ ਸਕਦਾ ਹੈ । ਪਰ ਪੁਲਿਸ ਨੇ ਉਸ ਨੂੰ ਗੱਡੀ ਵਿਚ ਪਾ ਕੇ ਜਲੰਧਰ ਦੇ ਰਾਹ ਵਿਚ ਫਿਰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਉਨਾਂ ਦੀ ਮ੍ਰਿਤਕ ਦੇਹ ਵਾਪਸ ਲੈ ਆਂਦੀ। ਸਾਰੇ ਨੌਜਵਾਨਾਂ ਦੀ ਪਛਾਣ ਹੋ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇਹਾਂ ਨੂੰ ਬੇ ਪਛਾਣ ਕਹਿ ਕੇ ਪੋਸਟਮਾਰਟਮ ਕੀਤਾ ਗਿਆ। ਕਿਸੇ ਦੀ ਵੀ ਪੋਸਟਮਾਰਟਮ ਰਿਪੋਰਟ ਤੇ ਉਸਦਾ ਨਾਂ ਨਹੀਂ ਸੀ।

ਪੁਲਿਸ ਵੱਲੋਂ ਮ੍ਰਿਤਕ ਦੇਹਾਂ ਦਾ ਅੰਤਮ ਸੰਸਕਾਰ- ਰਾਤੀਂ ਕਰੀਬ ੭.੦੦ ਵਜੇ ਏ.ਐਸ.ਆਈ. ਨਕੋਦਰ ਪਿੰਡ ਲਿੱਤਰਾਂ ਦੇ ਗੋਲੀ ਕਾਂਡ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਘਰ ਆਇਆ ਅਤੇ ਕਿਹਾ ਕਿ ਰਵਿੰਦਰ ਸਿੰਘ ਠੀਕ ਠਾਕ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਹੈ। ਤੁਸੀ ਮੇਰੇ ਨਾਲ ਚੱਲੋ। ਇਸ ਤੇ ਸ. ਕਰਨੈਲ ਸਿੰਘ ਸ. ਦਲਜੀਤ ਸਿੰਘ, ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਸ. ਬਲਦੇਵ ਸਿੰਘ ਨਕੋਦਰ ਪਹੁੰਚੇ। ਪੁਲਿਸ ਨੇ ਸਿਰਫ ਦੋ ਜਣਿਆਂ ਨੂੰ ਸ਼ਹਿਰ ਅੰਦਰ ਜਾਣ ਦੀ ਇਜਾਜ਼ਤ ਦਿੱਤੀ। ਕਰੀਬ ਦੋ ਘੰਟੇ ਉਨ੍ਹਾਂ ਨੂੰ ਥਾਣੇ ਵਿਚ ਬਿਠਾਈ ਰਖਿਆ ਅਤੇ ਸਵੇਰੇ ੭.੦੦ ਵਜੇ ਆਉਣ ਲਈ ਕਿਹਾ ਗਿਆ। ਇਸ ਤੋਂ ਬਾਦ ਸ. ਬਲਦੇਵ ਸਿੰਘ ਨੇ ਜਥੇਦਾਰ ਸਿੰਘ ਸਾਹਿਬ ਹਰਚਰਨ ਸਿੰਘ ਮਹਾਲੋਂ ਨੂੰ ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨਕੋਦਰ ਸ਼ਹਿਦ ਦੇ ਸਾਰੇ ਟੈਲੀਫੋਨ ਪੁਲਿਸ ਵਲੋਂ ਕਟਵਾ ਦਿੱਤੇ ਗਏ ਸਨ। ਸਵੇਰੇ ੭.੦੦ ਵਜੇ ਸ. ਬਦਲਦੇਵ ਸਿੰਘ ਅਤੇ ਸ. ਦਲਜੀਤ ਸਿੰਘ ਫਿਰ ਪੁਲਿਸ ਥਾਣੇ ਪੁਹੰਚੇ। ਉਨ੍ਹਾਂ ਨੂੰ ਉਥੋਂ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਕਿ ਸਿੰਘਾਂ ਦੀਆਂ ਲਾਸ਼ਾਂ ਕਮਰਾਂ ਨੰਬਰ ੨੬ ਵਿਚ ਪਈਆਂ ਸਨ। ਸ. ਬਲਦੇਵ ਸਿੰਘ ਨੇ ਸਭ ਨੂੰ ਪਿਆਰ ਦਿਤਾ। ਭਾਈ ਬਲਧੀਰ ਸਿੰਘ ਫੌਜੀ, ਭਾਈ ਝਿਲਮਿਣ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਇਕ ਜਗ੍ਹਾ ਪਈਆਂ ਸਨ। ਜਦੋਂ ਕਿ ਭਾਈ ਹਰਮਿੰਦਰ ਸਿੰਘ ਜੀ ਦੀ ਲਾਸ਼ ਇਕ ਸਟਰੇਚਰ ਤੇ ਪਈ ਸੀ। ਇਸ ਤੋਂ ਬਾਅਦ ਸ. ਬਲਦੇਵ ਸਿੰਘ ਕਾਰ ਵਿਚ ਬਾਹਰ ਆ ਗਏ ਅਤੇ ਸੁਰਜੀਤ ਐਸ.ਪੀ. ਡਿਟੈਕਟਵ ਅਤੇ ਗੋਪਾਲ ਘੁੰਮਣ ਡੀ.ਐਸ.ਪੀ. ਨੂੰ ਕਿਹਾ ਕਿ ਉਨ੍ਹਾਂ ਨੇ ਲਾਸ਼ ਪਛਾਣ ਲਈ ਹੈ। ਇਸ ਲਈ ਲਾਸ਼ਾਂ ਸਾਨੂੰ ਦੇ ਦਿਤੀਆਂ ਜਾਣ। ਅਤੇ ਅਸੀਂ ਸਭ ਲਾਸ਼ਾਂ ਉਨਾਂ ਦੇ ਪਿੰਡੀ ਪਹੁੰਚਾ ਦੇਵਾਂਗੇ। ਇਸ ਤੇ ਉਨ੍ਹਾਂ ਨੇ ਸ. ਬਦਲੇਵ ਸਿੰਘ ਨੂੰ ਥਾਣੇ ਤੋਂ ਐਸ.ਐਚ.ਓ. ਤੋਂ ਲਿਖਾ ਕੇ ਲਿਆਉਣ ਲਈ ਕਿਹਾ । ਉਨ੍ਹਾਂ ਦੇ ਜਾਣ ਤੋਂ ਬਾਦ ਪੁਲਿਸ ਨੇ ਲਾਸ਼ਾਂ ਟਰਾਲਾ ਨੰਬਰ-ਪੀ. ਏ.ਟੀ. ੬੦੧੧ ਵਿਚ ਰੱਖ ਲਈਆਂ ਅਤੇ ਉਸਦੇ ਪਿਛੇ ਸੁਰਜੀਤ ਐਸ.ਪੀ. ਅਤੇ ਗੋਪਾਲ ਘੁੰਮਣ ਦੀਆਂ ਜੀਪਾਂ ਸਨ। ਇਹ ਸਾਰਾ ਕੁਝ ਸ. ਬਲਦੇਵ ਸਿੰਘ ਅਤੇ ਦਲਜੀਤ ਸਿੰਘ ਨੇ ਛਾਬੜਾ ਹਸਪਤਾਲ ਵਿਖੇ ਵੇਖਿਆ। ਇਸ ਸਮੇਂ ਸ. ਕੁਲਦੀਪ ਸਿੰਘ ਵਡਾਲਾ ਅਤੇ ਸ. ਅਜੀਤ ਸਿੰਘ ਕੋਹਾੜ ਉਥੇ ਆ ਗਏ। ਉਨ੍ਹਾਂ ਨੂੰ ਸ. ਬਲਦੇਵ ਸਿੰਘ ਨੇ ਸਾਰੀ ਗੱਲ ਦੱਸੀ ਅਤੇ ਟਰਾਲਾ ਰੋਕਣ ਲਈ ਕਿਹਾ ਇਸ ਤੇ ਸ. ਅਜੀਤ ਸਿੰਘ ਕੋਹਾੜ ਨੇ ਟਰਾਲੇ ਦੇ ਨਾਲ ਨਾਲ ਜਾਣ ਲਈ ਕਿਹਾ ਪਰ ਡੀ.ਐਸ.ਪੀ. ਘੁੰਮਣ ਨੇ ਕਿਹਾ ਕਿ ਮੇਰੇ ਤੇ ਯਕੀਨ ਰਖੋ ਲਾਸ਼ਾਂ ਥਾਣੇ ਜਾ ਰਹੀਆਂ ਹਨ। ਉਥੋਂ ਤੁਸੀਂ ਲੈ ਜਾਣਾ। ਥਾਣੇ ਜਾ ਕੇ ਉਨ੍ਹਾਂ ਨੂੰ ਪਤਾ ਲਗਾ ਕਿ ਪੁਲਿਸ ਬਹੁਤ ਹੁਸ਼ਿਆਰੀ ਕਰ ਰਹੀ ਹੈ। ਅਤੇ ਜੇ ਜਲਦੀ ਹੀ ਸ਼ਮਸ਼ਾਨ ਘਾਟ ਨਾ ਪੁਹੰਚਿਆ ਗਿਆ ਤਾਂ ਪੁਲਿਸ ਆਪ ਅੰਤਮ ਸੰਸਕਾਰ ਕਰ ਦੇਵੇਗੀ। ਫਿਰ ਐਸ.ਐਸ.ਓ. ਨੇ ਲਿਖ ਦਿਤਾ ਕਿ ਭਾਈ ਰਵਿੰਦਰ ਸਿੰਘ ਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿਤਾ ਨੂੰ ਦੇ ਦਿੱਤੀ ਜਾਵੇ। ਪਰ ਹੁਣ ਉਨ੍ਹਾਂ ਨੂੰ ਇਹ ਨਹੀ ਸੀ ਪਤਾ ਕਿ ਪੁਲਿਸ ਉਨ੍ਹਾਂ ਨੂੰ ਤਿੰਨ ਸ਼ਮਸ਼ਾਨ ਘਾਟਾਂ ਵਿਚੋਂ ਕਿਸ ਤੇ ਲੈ ਕੇ ਗਈ ਹੈ।

ਜਦੋ ਉਹ ਸ਼ਮਸ਼ਾਨ ਘਾਟ ਪਹੁੰਚੇ ਤਾਂ ਪੁਲਿਸ ਆਪਣਾ ਕਾਰਾ ਕਰ ਚੁਕੀ ਸੀ। ਪੁਲਿਸ ਦੇ ਇਸ ਰਵੱਈਏ ਵਿਰੁਧ ਸਿੰਘ ਸਾਹਿਬ ਹਰਚਰਨ ਸਿੰਘ ਮਹਾਲੋਂ, ਸ. ਬਲਦੇਵ ਸਿੰਘ, ਸ. ਕੁਲਦੀਪ ਸਿੰਘ, ਵਡਾਲਾ ਐਮ.ਐਲ. ਏ. ਸ. ਸੁਰਜੀਤ ਸਿੰਘ ਮਿਨਹਾਸ ਐਮ.ਐਲ.ਏ. ਸ. ਸੁਰਿੰਦਰ ਪਾਲ ਸਿੰਘ ਐਮ.ਐਲ.ਏ ਅਤੇ ਕੁਝ ਹੋਰ ਨੇਤਾਂਵਾਂ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਆਰੰਭ ਦਿੱਤੀ। ਉਨ੍ਹਾਂ ਦੀ ਮੰਗ ਪੁਲਿਸ ਵਿਰੁਧ ਕਾਰਵਾਈ ਅਤੇ ਅਦਾਲਤੀ ਜਾਂਚ ਕਰਾਉਣਾ ਸੀ। ਇਸ ਤੋਂ ਬਾਦ ਐਸ.ਪੀ. ਸੁਰਜੀਤ ਸਿੰਘ , ਡੀ.ਐਸ.ਪੀ. ਗੋਪਾਲ ਸਿੰਘ ਘੁੰਮਣ ਇੰਸਪੈਕਟਰ ਹਰਿੰਦਰਪਾਲ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ। ਅਤੇ ਐਸਐਸਪੀ ਇਜ਼ਹਾਰ ਆਲਮ ਨੂੰ ਬਦਲ ਦਿੱਤਾ ਗਿਆ। ਭਾਈ ਹਰਮਿੰਦਰ ਸਿੰਘ ਤੇ ਫਾਇਰ ਕਰਨ ਵਾਲੇ ਐਸਐਚਓ ਜਸਕੀਰਤ ਨੂੰ ਵੀ ਬਦਲ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਦੀ ਜਾਂਚ ਇਕ ਰਿਟਾਇਰਡ ਜੱਜ ਗੁਰਨਾਮ ਸਿੰਘ ਕੋਲੋਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ।

ਇਸ ਕਾਂਡ ਵਿਚ ਹੇਠ ਲਿਖੇ ਸਿੰਘ ਸ਼ਹੀਦ ਹੋਏ, ਜਿਨਾਂ ਦੇ ਨਾਮ ਅਤੇ ਪਤੇ ਇਸ ਪ੍ਰਕਾਰ ਹਨ :

੧. ਸ਼ਹੀਦ ਭਾਈ ਹਰਵਿੰਦਰ ਸਿੰਘ ਸਪੁਤਰ ਸ. ਬਲਦੇਵ ਸਿੰਘ ਪਿੰਡ ਲਿੱਤਰਾਂ ਜਿਲ੍ਹਾ ਜਲੰਧਰ।
੨. ਸ਼ਹੀਦ ਭਾਈ ਹਰਮਿੰਦਰ ਸਿੰਘ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟ ਫੈਡਰੇਸ਼ਨ, ਲਾਇਲਪੁਰ।
ਖਾਲਸਾ ਕਾਲਜ ਜਲੰਧਰ ਪਿੰਡ ਚਲੁਪਰ (ਸ਼ਾਮ ਚੁਰਾਸੀ) ਜਿਲ੍ਹਾ ਹੁਸ਼ਿਆਰਪੁਰ।
੩. ਸ਼ਹੀਦ ਭਾਈ ਬਲਧੀਰ ਸਿੰਘ ਫੌਜੀ ਪਿੰਡ ਰਾਮਗੜ੍ਹ ਜਿਲਾ ਕਪੂਰਥਲਾ
੪. ਸ਼ਹੀਦ ਭਾਈ ਝਿਲਮਣ ਸਿੰਘ ਪਿੰਡ ਰਾਜੋਵਾਲ ਗੋਰਸੀਆ ਜਿਲ੍ਹਾ ਜਲੰਧਰ।

੨੮ ਸਾਲ ਬੀਤ ਜਾਣ ‘ਤੇ ਵੀ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ
 
Top