Saini Sa'aB
K00l$@!n!
ਭੁਪਾਲ ਗੈਸ ਕਾਂਡ ‘ਚ ਕਾਂਗਰਸ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸੀ ਆਗੂਆਂ ਖ਼ਿਲਾਫ਼ ਲੱਗ ਰਹੇ ਦੋਸ਼ਾਂ ਦੀ ਲੜੀ ‘ਚ ਅੱਜ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ ਹਾਦਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪ੍ਰਿੰਸੀਪਲ ਸਕੱਤਰ ਰਹੇ ਪੀ ਸੀ ਅਲੈਗਜ਼ੈਂਡਰ ਨੇ ਇਸ਼ਾਰਾ ਕੀਤਾ ਕਿ ਦੋਸ਼ੀ ਕੰਪਨੀ ਯੂਨੀਅਨ ਕਾਰਬਾਈਡ ਦੇ ਸਾਬਕਾ ਚੇਅਰਮੈਨ ਵਾਰਨ ਐਂਡਰਸਨ ਨੂੰ ਛੱਡਣ ਲਈ ਰਾਜੀਵ ਗਾਂਧੀ ਦੀ ਸਹਿਮਤੀ ਸ਼ਾਮਿਲ ਸੀ।
ਇਸ ਖ਼ੁਲਾਸੇ ਤੋਂ ਬਾਅਦ ਜਿੱਥੇ ਕਾਂਗਰਸ ਨੇ ਰਾਜੀਵ ਗਾਂਧੀ ਨੂੰ ਪਾਕਿ ਦਾਮਨ ਸਾਬਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ, ਉਥੇ ਸਮੂਹ ਕਾਂਗਰਸੀ ਲੀਡਰਸ਼ਿਪ ਮੱਧ ਪ੍ਰਦੇਸ਼ ਦੇ ਤਤਕਾਲੀਨ ਮੁੱਖ ਮੰਤਰੀ ਅਰਜਨ ਸਿੰਘ ਦੁਆਲੇ ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਇਕ ਪੱਤਰ ਲਿਖ ਕੇ ਅਰਜਨ ਸਿੰਘ ਨੂੰ ਇਸ ਮਾਮਲੇ ‘ਚ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਦੱਸਣਾ ਬਣਦਾ ਹੈ ਕਿ ਹੈਡਲਾਈਨਜ਼ ਟੂਡੇ ਨੇ ਸ੍ਰੀ ਅਲੈਗਜ਼ੈਂਡਰ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕੀ ਦਬਾਅ ਤੇ ਵਡੇਰੇ ਹਿੱਤਾਂ ਦੇ ਚੱਲਦਿਆਂ ਐਂਡਰਸਨ ਨੂੰ ਛੱਡਣ ਦਾ ਫ਼ੈਸਲਾ ਲਿਆ ਸੀ। ਉਸ ਸਮੇਂ ਕੇਂਦਰ ਸਰਕਾਰ ਦੇਸ਼ ਅੰਦਰ ਵੱਧ ਤੋਂ ਵੱਧ ਅਮਰੀਕੀ ਕੰਪਨੀਆਂ ਦਾ ਦਾਖ਼ਲਾ ਚਾਹੁੰਦੀ ਸੀ, ਜੋ ਇਸ ਰਿਹਾਈ ਦਾ ਇਕ ਪ੍ਰਮੁੱਖ ਕਾਰਨ ਬਣਿਆ। ਉਨ੍ਹਾਂ ਸਵਾਲ ਕੀਤਾ ਕਿ ਸੂਬੇ ਤੇ ਕੇਂਦਰ ਦੋਹਾਂ ‘ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਕਿਸੇ ਤੀਜੇ ਵਿਅਕਤੀ ਦਾ ਇਸ ਮਾਮਲੇ ‘ਚ ਫ਼ੈਸਲਾ ਲੈਣਾ ਕਿਵੇਂ ਸੰਭਵ ਹੈ?
ਦੂਜੇ ਪਾਸੇ ਅਲੈਗਜ਼ੈਂਡਰ ਦੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਸੀਨੀਅਰ ਕਾਂਗਰਸੀ ਆਗੂ ਆਰ ਕੇ ਧਵਨ ਨੇ ਕਿਹਾ ਕਿ ਐਂਡਰਸਨ ਨੂੰ ਛੱਡਣ ਲਈ ਅਰਜਨ ਸਿੰਘ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਮੁੱਢ ਤੋਂ ਇਸ ਪਰਿਵਾਰ ਨੂੰ ਜਾਣਦੇ ਹਨ ਅਤੇ ਇਸ ਪਰਿਵਾਰ ਨੇ ਕਦੇ ਵੀ ਕਿਸੇ ਦਬਾਅ ਹੇਠ ਫ਼ੈਸਲਾ ਨਹੀਂ ਲਿਆ। ਸ੍ਰੀ ਧਵਨ ਦੀ ਇਸ ਗੱਲ ਦੀ ਹਮਾਇਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਇਸ ਮਾਮਲੇ ‘ਚ ਕੋਈ ਵਧੇਰੇ ਜਾਣਕਾਰੀ ਨਹੀਂ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਰਾਜੀਵ ਗਾਂਧੀ ਤਾਂ ਇਸ ਹਾਦਸੇ ਨੂੰ ਲੈ ਕੇ ਬੇਹੱਦ ਚਿੰਤਤ ਸਨ। ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਲੋਕ ਸਭਾ ‘ਚ ਪ੍ਰਚਾਰਕ ਵਜੋਂ ਭੂਮਿਕਾ ਨਿਭਾ ਰਿਹਾ ਸੀ ਅਤੇ ਇਸ ਲਈ ਮੈਨੂੰ ਵਧੇਰੇ ਜਾਣਕਾਰੀ ਨਹੀਂ ਹੈ। ਦਿਗਵਿਜੈ ਸਿੰਘ ਨੇ ਕਿਹਾ ਕਿ ਇਸ ਮਸਲੇ ਬਾਰੇ ਵਧੇਰੇ ਜਾਣਕਾਰੀ ਅਰਜਨ ਸਿੰਘ ਤੇ ਉਸ ਸਮੇਂ ਦੇ ਮੁੱਖ ਸਕੱਤਰ ਬ੍ਰਹਮ ਸਵਰੂਪ, ਕੁਲੈਕਟਰ ਮੋਤੀ ਸਿੰਘ ਤੇ ਐਸ ਪੀ ਭੁਪਾਲ ਸਵਰਾਜ ਪੁਰੀ ਹੀ ਦੇ ਸਕਦੇ ਹਨ। ਦਿਗਵਿਜੈ ਸਿੰਘ ਦੀ ਹਾਂ ‘ਚ ਹਾਂ ਮਿਲਾਉਂਦਿਆਂ ਜੈਯੰਤੀ ਨਟਰਾਜਨ ਵੀ ਰਾਜੀਵ ਗਾਂਧੀ ਨੂੰ ਬਚਾਉਦੀਜ਼ਰ ਆਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਪੱਤਰਕਾਰਾਂ ਵੱਲੋਂ ਰਾਜੀਵ ਗਾਂਧੀ ਤੇ ਅਰਜਨ ਸਿੰਘ ਵਿਚਾਲੇ ਲਗਾਤਾਰ ਹੋ ਰਹੇ ਸੰਪਰਕ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਬਾਰੇ ਜਾਣੂੰ ਨਹੀਂ।