ਅੰਨਾ ਹਜ਼ਾਰੇ ਲਈ ਰਾਹੁਲ ਨਹੀਂ ਮਨਮੋਹਨ ਹਨ 'ਜਵਾਨ'

Android

Prime VIP
Staff member
ਨਵੀਂ ਦਿੱਲੀ— ਅੰਨਾ ਹਜ਼ਾਰੇ ਕਾਂਗਰਸ ਜਨਰਲਸਕੱਤਰ ਰਾਹੁਲ ਗਾਂਧੀ ਦੀ ਥਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 'ਜਵਾਨ' ਮੰਨਦੇ ਹਨ। ਹਜ਼ਾਰੇ ਨੇ ਅੱਜ ਇੰਡੀਆ ਟੂਡੇ ਕਾਂਕਲੇਵ 'ਚ ਕਿਹਾ ਕਿ ਮਨਮੋਹਨ ਸਿੰਘ ਦਾ ਦਿਮਾਗ ਜਵਾਨ ਹੈ ਇਸ ਲਈ ਉਹ ਜਵਾਨ ਹੈ। ਉਹ (ਰੁਪਲ ਗਾਂਧੀ) ਜਵਾਨ ਨਹੀਂ ਹੈ।
ਅੰਨਾ ਹਜ਼ਾਰੇ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਉਹ ਮਨਮੋਹਨ ਸਿੰਘ ਜਾਂ ਰਾਹੁਲ 'ਚ ਕਿਸ ਨੂੰ ਜਵਾਨ ਮੰਨਦੇ ਹਨ। ਇਹ ਸਵਾਲ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਕੁਦਰਤੀ ਇਲਾਜ ਤੋਂ ਬਾਅਦ ਉਹ 75 ਸਾਲ ਦੇ ਜਵਾਨ ਹਨ। ਗਾਂਧੀਵਾਦੀ ਸਮਾਜਿਕ ਵਰਕਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਿਰਫ ਉਮਰ ਘੱਟ ਹੋਣ ਕਾਰਨ 'ਯੁਵਾ' ਨਹੀਂ ਮੰਨਿਆ ਜਾ ਸਕਦਾ। ਮਨਮੋਹਨ 79 ਦੇ ਹਨ ਅਤੇ ਰਾਹੁਲ ਗਾਂਦੀ ਦੀ ਉਮਰ 41 ਸਾਲ ਹੈ।
 
Top