ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆਂ

Yaar Punjabi

Prime VIP
ਗੁ: ਬਾਲਾ ਸਾਹਿਬ ਦਿੱਲੀ ਦੇ ਹਸਪਤਾਲ ਦੇ
ਮਾਮਲੇ ਨੇ ਹਿੰਸਕ ਰੂਪ ਧਾਰਿਆ
ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਹਵਾ ਵਿਚ ਗੋਲੀਆਂ ਚਲਾਉਣੀਆਂ ਪਈਆਂ

ਨਵੀਂ ਦਿੱਲੀ ਦੇ ਗੁਰਦੁਆਰਾ ਬਾਲਾ ਜੀ ਸਾਹਿਬ ਵਿਖੇ ਬਣ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ ਦੇ ਵਿਵਾਦ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਖੜ੍ਹੀ ਭਾਰੀ ਪੁਲਿਸ ਫੋਰਸ।
ਜਗਤਾਰ ਸਿੰਘ
ਨਵੀਂ ਦਿੱਲੀ, 2 ਮਾਰਚ -ਇਤਿਹਾਸਕ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਖੇ ਹਸਪਤਾਲ ਨੂੰ ਨਿੱਜੀ ਕੰਪਨੀ ਨੂੰ ਸੌਂਪਣ ਦਾ ਵਿਵਾਦ ਅੱਜ ਉਸ ਸਮੇਂ ਹਿੰਸਕ ਰੂਪ ਧਾਰ ਗਿਆ ਜਦੋਂ ਇਸ ਮਸਲੇ ਨੂੰ ਲੈਕੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਜਮ ਕੇ ਪੱਥਰ ਬਾਜ਼ੀ ਤੇ ਖਾਲੀ ਬੋਤਲਾਂ ਚਲਾਈਆਂ ਗਈ ਅਤੇ ਡਾਂਗਾਂ ਤੇ ਕ੍ਰਿਪਾਨਾਂ ਲਹਿਰਾਈਆਂ ਗਈਆਂ। ਇਹ ਵਿਵਾਦ ਸਵੇਰੇ ਕਰੀਬ 11 ਵਜੇ ਸ਼ੁਰੂ ਹੋਇਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਸਰਨਾ ਅਤੇ ਬੀ.ਐਲ.ਕਪੂਰ ਦੇ ਅਧਿਕਾਰੀ ਗੁਰਦੁਆਰਾ ਬਾਲਾ ਸਾਹਿਬ ਪੁੱਜੇ, ਜਿੱਥੇ ਬੀ.ਐਲ. ਕਪੂਰ ਦੇ ਅਧਿਕਾਰੀਆਂ ਵੱਲੋਂ ਬਾਲਾ ਸਾਹਿਬ ਦੇ ਹਸਪਤਾਲ ਦੀ ਰਸਮੀ ਸ਼ੁਰੂਆਤ ਕੀਤੀ ਜਾਣੀ ਸੀ ਕਿਉਂਕਿ ਦਿੱਲੀ ਕਮੇਟੀ ਵੱਲੋਂ ਇਹ ਹਸਪਤਾਲ 30 ਵਰ੍ਹਿਆਂ ਲਈ ਬੀ.ਐਲ.ਕਪੂਰ ਹਸਪਤਾਲ ਨੂੰ ਲੀਜ਼ 'ਤੇ ਦੇ ਦਿੱਤਾ ਗਿਆ ਸੀ। ਉਕਤ ਮਸਲੇ ਨੂੰ ਲੈਕੇ ਪਹਿਲਾਂ ਹੀ ਮਾਮਲਾ ਅਦਾਲਤ ਵਿਚ ਹੋਣ ਕਰਕੇ ਕਾਫੀ ਵਿਵਾਦਾਂ ਵਿਚ ਸੀ। ਚਸ਼ਮਦੀਦਾਂ ਮੁਤਾਬਿਕ ਬੀ. ਐਲ. ਕਪੂਰ ਦੇ ਅਧਿਕਾਰੀਆਂ ਨੇ ਉੱਥੇ ਹਿੰਦੂ ਰਸਮਾਂ ਮੁਤਾਬਿਕ ਧਰਤੀ ਪੂਜਨ ਤੇ ਹਵਨ ਦੀ ਰਸਮ ਅਦਾ ਕਰਨੀ ਸੀ, ਜਿਸ ਦੀ ਖਬਰ ਫੈਲਦਿਆਂ ਹੀ ਸਥਾਨਕ ਸੰਗਤਾਂ ਇੱਕਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸੰਗਤਾਂ ਦਾ ਸਬਰ ਉਸ ਵੇਲੇ ਸਾਰੇ ਹੱਦਬੰਨੇ ਟੱਪ ਗਿਆ ਜਦੋਂ 'ਸ਼੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ' ਦਾ ਨਾਂਅ ਵਾਲਾ ਬੋਰਡ ਬਦਲ ਕੇ 'ਗੁਰੂ ਹਰਿਕਿਸ਼ਨ ਬੀ. ਐਲ. ਕਪੂਰ ਹਸਪਤਾਲ' ਦਾ ਬੋਰਡ ਲਾ ਦਿੱਤਾ ਗਿਆ।
ਇਸ ਤੋਂ ਸਥਾਨਕ ਸੰਗਤਾਂ ਦਾ ਰੋਸ ਇੰਨਾ ਜ਼ਿਆਦਾ ਵਧ ਗਿਆ ਕਿ ਉਨ੍ਹਾਂ ਨੇ 'ਗੁਰੂ ਹਰਿਕਿਸ਼ਨ ਬੀ. ਐਲ. ਕਪੂਰ ਹਸਪਤਾਲ' ਦਾ ਬੋਰਡ ਪੁੱਟ ਦਿੱਤਾ ਅਤੇ ਲਗਾਤਾਰ ਭੱਖਦੇ ਮਾਹੌਲ ਕਾਰਨ ਹਾਥਾਪਾਈ ਦੀ ਨੌਬਤ ਆ ਗਈ ਜਿਸ ਦਾ ਸ਼ਿਕਾਰ ਹੋਰਨਾ ਸਮੇਤ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿਘ ਸਰਨਾ ਤੇ ਮਨਜੀਤ ਸਿੰਘ ਸਰਨਾ ਸਮੇਤ ਕਈ ਹੋਰ ਲੋਕ ਵੀ ਹੋ ਗਏ। ਸੰਗਤਾਂ ਨੇ ਵਿਰੋਧ ਵਿਚ ਇਨ੍ਹਾਂ ਆਗੂਆਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ ਅਤੇ ਹਸਪਤਾਲ ਨੂੰ ਨਿੱਜੀ ਕੰਪਨੀ ਨੂੰ ਸੌਂਪਣ ਦਾ ਜ਼ੋਰਦਾਰ ਵਿਰੋਧ ਕੀਤਾ। ਆਖਿਰ ਉੱਥੇ ਪੁੱਜੀ ਪੁਲਿਸ ਤੇ ਕੁੱਝ ਸ਼ਰਧਾਲੂਆਂ ਨੇ ਮਾਹੌਲ ਸ਼ਾਂਤ ਕਰਵਾਇਆ ਜਦਕਿ ਸ: ਹਰਵਿੰਦਰ ਸਿੰਘ ਸਰਨਾ ਤੇ ਉਨ੍ਹਾਂ ਦੇ ਸਹਿਯੋਗੀ ਸਰਾਏ ਕਾਲੇ ਖਾਂ ਪੁਲਿਸ ਚੌਕੀ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਚਲੇ ਗਏ ਜਦਕਿ ਬੀ. ਐਲ. ਕਪੂਰ ਹਸਪਤਾਲ ਅਧਿਕਾਰੀਆਂ ਨੇ ਉੱਥੋਂ ਖਿਸਕਣਾ ਹੀ ਬਿਹਤਰ ਸਮਝਿਆ। ਜਾਣਕਾਰੀ ਮੁਤਾਬਿਕ ਸ: ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਆਗੂ ਸਮੇਤ ਇਕ ਹੋਰ 'ਤੇ ਮਾਮਲਾ ਦਰਜ ਕਰਵਾਇਆ ਹੈ।

ਨਵੀਂ ਦਿੱਲੀ 'ਚ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣ ਰਹੇ ਗੁਰੂ ਹਰਕ੍ਰਿਸ਼ਨ ਹਸਪਤਾਲ ਦੇ ਬਾਹਰ (1) ਪਹਿਲਾਂ ਲੱਗਿਆ ਬੋਰਡ (2) ਨਵਾਂ ਲਗਾਇਆ ਗਿਆ ਬੋਰਡ ਅਤੇ (3) ਹਸਪਤਾਲ ਦਾ ਬਾਹਰੀ ਦ੍ਰਿਸ਼। ਤਸਵੀਰਾਂ : ਸੁਭਾਸ਼
ਇਸ ਘਟਨਾ ਤੋਂ ਬਾਅਦ ਤਕਰੀਬਨ ਆਮ ਵਰਗਾ ਮਾਹੌਲ ਬਣ ਗਿਆ ਪਰ ਕੁੱਝ ਦੇਰ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਨੌਜਵਾਨ ਆਗੂ ਤੇ ਟਾਸਕ ਫੋਰਸ ਵੀ ਉੱਥੇ ਪੁੱਜ ਗਈ ਤਾਂ ਉੱਥੋਂ ਦੇ ਸਥਾਨਕ ਲੋਕ (ਜਿਨ੍ਹਾਂ ਵਿਚ ਨੌਜਵਾਨਾਂ ਦੀ ਗਿਣਤੀ ਵਧੇਰੇ ਸੀ) ਫੇਰ ਭੜਕ ਗਏ। ਇਸ ਤੋਂ ਬਾਅਦ ਗੁਰਦਆਰੇ ਦੇ ਅੰਦਰੋਂ ਤੇ ਬਾਹਰੋਂ ਦੋਵੇ ਪਾਸੇ ਤੋਂ ਦੋ ਧਿਰਾਂ ਵਾਂਗ ਡਾਗਾਂ, ਸੋਟਿਆਂ, ਕ੍ਰਿਪਾਨਾਂ ਤੇ ਪੱਥਰਾਂ ਸਮੇਤ ਆਮੋ-ਸਾਹਮਣੇ ਹੋ ਕੇ ਇਕ ਦੂਜੇ ਨੂੰ ਲਲਕਾਰਨ ਲੱਗ ਪਏ ਅਤੇ ਰੁੱਕ-ਰੁੱਕ ਕੇ ਤਕਰੀਬਨ ਡੇਢ ਘੰਟ ਤਕ ਪੱਥਰਬਾਜ਼ੀ ਤੇ ਬੋਤਲਾਂ ਚਲਦੀਆਂ ਰਹੀਆਂ। ਉੱਥੇ ਪੁਲਿਸ ਘੱਟਗਿਣਤੀ ਵਿਚ ਮੌਜੂਦ ਹੋਣ ਕਾਰਨ ਦੋਵੇ ਪਸਿਓਂ ਦੀਆਂ ਧਿਰਾਂ ਨੂੰ ਰੋਕਣ'ਚ ਨਾਕਾਮ ਸਾਬਿਤ ਹੋ ਰਹੀ ਸੀ। ਆਖਰ ਦੋ ਘੰਟੇ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਨੇ ਉੱਥੇ ਪੁੱਜ ਕੇ ਅੱਥਰੂ ਗੈਸ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ। ਗੁਰਦੁਆਰਾ ਸਾਹਿਬ ਦੇ ਬਾਹਰ ਸਥਾਨਕ ਲੋਕ, ਜਿਨ੍ਹਾਂ ਵਿਚ ਬੀਬੀਆਂ ਦੀ ਗਿਣਤੀ ਜ਼ਿਆਦਾ ਸੀ, ਵੱਲੋਂ ਉਕਤ ਸਾਰੀ ਘਟਨਾ ਲਈ ਸ: ਪਰਜਮੀਤ ਸਿੰਘ ਸਰਨਾ ਅਤੇ ਦਿੱਲੀ ਪੁਲਿਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ। ਸੰਗਤਾਂ ਦਾ ਦੋਸ਼ ਹੈ ਕਿ ਦਿੱਲੀ ਪੁਲਿਸ ਦੇ ਸਾਹਮਣੇ ਹੀ ਸਰਨਾ ਪਾਰਟੀ ਦੇ ਲੋਕ ਗੁਰਦੁਆਰੇ ਅੰਦਰੋ ਸਾਡੇ ਘਰਾਂ 'ਤੇ ਪੱਥਰ ਸੁਟਦੇ ਰਹੇ ਪਰ ਪੁਲਿਸ ਮੂਕ ਬਣੀ ਵੇਖਦੀ ਰਹੀ। ਸਥਾਨਕ ਸੰਗਤਾਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਘਰਾਂ ਵਿਚ ਅਥਰੂ ਗੈਸ ਦੇ ਗੋਲੇ ਸੁਟੇ ਜਿਸ ਕਾਰਨ ਛੋਟੇ ਬੱਚਿਆਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੀ ਯਾਦ ਵਿਚ ਉਸਾਰੇ ਗਏ ਇਸ ਹਸਪਤਾਲ ਨੂੰ ਕਿਸੇ ਨਿੱਜੀ ਕੰਪਨੀ ਨੂੰ ਨਹੀਂ ਸੌਂਪਣ ਦਿੱਤਾ ਜਾਵੇਗਾ। ਦੂਜੇ ਪਾਸੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸਰਨਾ ਧੜੇ ਦੇ ਆਗੂਆਂ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇੱਥੇ ਦਾ ਐਮ. ਐਲ. ਏ. ਤਰਵਿੰਦਰ ਮਰਵਾਹ ਅਤੇ ਐਸ. ਐਚ. ਓ. ਦੀ ਆਪਸੀ ਗੰਢਤੁਪ ਕਰਕੇ ਮਾਹੌਲ ਜ਼ਿਆਦਾ ਵਿਗੜਿਆ । ਇਸ ਘਟਨਾ ਕਾਰਨ ਗੁਰਦੁਆਰੇ ਅੰਦਰ ਆਏ ਸ਼ਰਧਾਲੂਆਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਇਸ ਦੇ ਲਈ ਉਨ੍ਹਾਂ ਵੱਲੋਂ ਸਿੱਖ ਆਗੂਆਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਸੀ।
 

pps309

Prime VIP
Re: ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆ&#2

Shame on Sarna and his supporters.......Gurdwareya di kametiya gumbad te sonna ta charra sakdiya ne, sonne diya palkiya v banva sakdiya ne.....fer Hospital nu manage karan te kharcha aap kyun ni kar sakdiya??? Ohde lai niji kampniya kol jaan di ki lor aa.....

Gurdware ya sangat de paise te hospital khule te osdi dekh-bhaal niji hospital kampnay kare, te paisa kamave aa gal kisse passeyo v teek nahi.....
 
Re: ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆ&#2

Vaise dooja board v theek hi a. Guru Harkrishan ji da na tah likhea utey key nahi?
 

pps309

Prime VIP
Re: ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆ

Vaise dooja board v theek hi a. Guru Harkrishan ji da na tah likhea utey key nahi?

Bro, its not about name.............the land, building and all other expense is of Gurdwara money or say Sangat money........why to build everything and handover to private hospital. Why not set-up an execution board and run it yourself, serve the local community at cheap affordable rates PLUS employ local sangat as clerical, driving, cleaning staff and create employment for community...

thing to catch in name is Guru Harkrishan BLK SUPER SPECIALTY hospital........super specialty never serve the common man...
 

gill_di_dunalli

veeran naal sardari
Re: ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆ&#2

guru sahib de naam naal kise v insaan da naam jorna bilkul galt hai
shame on dsgpc....

disheartening news
 

Yaar Punjabi

Prime VIP
Re: ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਉਣੀਆਂ ਪਈਆ&#2

ਘੁਣਤਰਾਂ- ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ’ਤੇ

Saturday, 03 March 2012 16:59


‘‘ਲਓ ਬਈ ਮਿੱਤਰੋ! ਅੱਜ ਲੱਡੂ ਖਾਓ ਗਰਮਾ ਗਰਮ'' ਬਿੱਕਰ ਨੇ ਆਉਂਦਿਆਂ ਹੀ ਸੱਥ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਲਾਭ ਸਿੰਘ ਨੇ ਪੁਛਿਆ ‘‘ਓ ਭਾਈ ਬਿੱਕਰ ਸਿੰਹਾਂ! ਤੂੰ ਅੱਜ ਕਾਹਦੀ ਖੁਸ਼ੀ 'ਚ ਲੱਡੂ ਵੰਡੀ ਜਾਨੈ'' ਬਾਬਾ ਲਾਭ ਸਿੰਘ ਦੀ ਗੱਲ ਸੁਣ ਕੇ ਬਿੱਕਰ ਨੇ ਹੱਥ ਵਿੱਚਲਾ ਲੱਡੂਆਂ ਵਾਲਾ ਲਿਫਾਫਾ ਬੁੱਢੇ ਕੇ ਪਰਮੀ ਦੇ ਹਵਾਲਾ ਕੀਤਾ ਅਤੇ ਆਪ ਬਾਬਾ ਲਾਭ ਸਿੰਘ ਦੇ ਬਰਾਬਰ ਤਖਤਪੋਸ਼ 'ਤੇ ਬੈਠਕੇ ਜਵਾਬ ਦੇਣਾ ਸ਼ੁਰੂ ਕੀਤਾ ‘‘ ਇਹ ਲੱਡੂ ਤਾਂ ਬਾਬਾ ਜੀ! ਸਾਡੀ ਪੱਤੀ ਵਾਲਾ ਓਹ ਸਿਰਸੇ ਵਾਲੇ ਸਾਧ ਦਾ ਚੇਲਾ ਮੱਘਰ ਕਾ ਭੋਲੂ ਵੰਡਦਾ ਫਿਰਦਾ ਸੀ, ਉਹਨੇ ਲੱਡੂਆਂ ਵਾਲਾ ਇਹ ਲਿਫਾਫਾ ਮੈਨੂੰ ਫੜਾ'ਤਾ ਤੇ ਮੈਂ ਲਿਆ ਕੇ ਇਥੇ ਸੱਥ 'ਚ ਵੰਡ'ਤਾ'' ਬਿੱਕਰ ਨੇ ਹੱਥਾਂ 'ਤੇ ਲੱਗੀ ਲੱਡੂਆਂ ਦੀ ਭੋਰ ਚੂਰ ਝਾੜੀ। ‘‘ਪਰ ਅਮਲੀਆ! ਮੱਘਰ ਕਾ ਭੋਲੂ, ਇਹ ਲੱਡੂ ਕਾਹਦੀ ਖੁਸ਼ੀ 'ਚ ਵੰਡਦਾ ਫਿਰਦੈ'' ਸ਼ਿੰਦੇ ਨੇ ਉਤਸੁਕਤਾ ਨਾਲ ਪੁਛਿਆ। ‘‘ਕਾਮਰੇਡਾ! ਮੱਘਰ ਕਾ ਭੋਲੂ ਨਾਲੇ ਤਾਂ ਇਹ ਲੱਡੂ ਵੰਡੀ ਜਾਂਦਾ ਸੀ ਤੇ ਨਾਲੇ ਕਹਿੰਦਾ ਫਿਰਦਾ ਸੀ ਬਈ ਦੇਖੀ! ਸਿਰਸੇ ਵਾਲੇ ਬਾਬੇ ਦੀ ਕਾਰਮਾਤ, ਸਿੱਖ ਆਪਸ ਵਿੱਚ ਈ ਲੜਾ'ਤੇ'' ਬਿੱਕਰ ਨੇ ਇਹ ਗੱਲ ਕਰਕੇ ਸ਼ਿੰਦੇ ਦੇ ਚਿਹਰੇ 'ਤੇ ਨਿਗ੍ਹਾ ਟਿਕਾ ਲਈ। ‘‘ ਹਾਂ ਭਾਈ! ਸਿਰਸੇ ਵਾਲੇ ਦੇ ਚੇਲੇ ਤਾਂ ਹੁਣ ਖੁਸ਼ੀਆਂ ਮਨਾਉਣਗੇ ਈ, ਜਦੋਂ ਸਿੱਖਾਂ ਦੇ ਧਾਰਮਿਕ ਆਗੂ ਈ ਇਉਂ ਇੱਕ ਦੂਜੇ ਦੇ ਖਿਲਾਫ਼ ਮਿਹਣੋਂ ਮਿਹਣੀ ਹੋਈ ਜਾਣਗੇ'' ਬਾਬਾ ਲਾਭ ਸਿੰਘ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਉਠੇ ਤਾਜ਼ਾ ਵਿਵਾਦ 'ਤੇ ਦੁੱਖ ਪ੍ਰਗਟਾਇਆ। ‘‘ ਓ ਬਾਬਾ ਜੀ! ਭੋਲੂ ਹੋਰੀਂ ਤਾਂ ਸਰੇਆਮ ਇਹ ਵੀ ਕਹਿੰਦੇ ਫਿਰਦੇ ਨੇ, ਬਈ ਤੁਸੀਂ ਕਦੇ ਸਾਡਾ ਕੋਈ ਪ੍ਰੇਮੀ ਦੇਖਿਐ, ਜੇਹੜਾ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸਬਦ ਬੋਲਦਾ ਹੋਵੇ, ਇੱਕ ਦੂਜੇ ਦੇ ਖਿਲਾਫ਼ ਬੋਲਣਾ ਤਾਂ ਕੀ, ਸਾਡੇ ਪ੍ਰੇਮੀ ਤਾਂ ਕਿਸੇ ਦੂਜੇ ਪ੍ਰੇਮੀ ਦੇ ਖਿਲਾਫ਼ ਇੱਕ ਵੀ ਸਬਦ ਸੁਣਦੇ ਤੱਕ ਨਈਂ, ਪਰ ਦੇਖੋ ਆਹ ਸਾਡੇ ਬਾਬੇ ਦੇ ਖਿਲਾਫ ਲੜਨ ਵਾਲੇ ਸਿੱਖਾਂ ਦੇ ਆਗੂ ਕਿਵੇਂ ਆਪਸ ਵਿੱਚ ਈ ਲੜੀ ਜਾਂਦੇ ਨੇ'' ਬਿੱਕਰ ਵੱਲੋਂ ਕਹੀ ਇਸ ਗੱਲ 'ਤੇ ਬਾਬਾ ਲਾਭ ਸਿੰਘ ਨੇ ਟਿੱਪਣੀ ਕੀਤੀ ‘‘ ਭਾਈ! ਸੱਚੀ ਗੱਲ ਐ, ਅਗਲੇ ਤਾਂ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਇਉਂ ਲੜਦਿਆਂ ਨੂੰ ਦੇਖਕੇ ਲੱਡੂ ਵੰਡਦੇ ਈ ਰਹਿਣਗੇ, ਇਹਦੇ ਬਾਰੇ ਤਾਂ ਹੁਣ ਇਹ ਸਾਡੇ ਇਹਨਾਂ ਮਹਾਂਪੁਰਸਾਂ ਨੂੰ ਈ ਸਮਝਣਾ ਚਾਹੀਦੈ, ਬਈ ਜਿਹੜੀ ਸਿੱਖੀ ਦਾ ਉਹ ਪ੍ਰਚਾਰ ਕਰਦੇ ਨੇ, ਉਸ ਸਿੱਖੀ ਦੇ ਬਾਨੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹੈ ਬਈ ‘ਨਿਵੈ ਸੋ ਗਾਉਰਾ ਹੋਇ' ਤੇ ਗੁਰਬਾਣੀ ਕਹਿੰਦੀ ਐ ਬਈ ਹਾਊਮੈ ਨਾਲੋਂ ਵੱਡਾ ਹੋਰ ਕੋਈ ਵੀ ਰੋਗ ਨਈਂ, ਪਰ ਭਾਈ! ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਾਡੇ ਇਹ ਮਹਾਂਪੁਰਸ਼ ਲੱਗਦੈ ਗੁਰਬਾਣੀ ਦੇ ਇਹ ਸ਼ਬਦ ਸੁਣਾ ਸੁਣਾ ਕੇ ਸੰਗਤਾਂ ਨੂੰ ਤਾਂ ਰੋਜ਼ ਉਪਦੇਸ਼ ਕਰਦੇ ਨੇ, ਪਰ ਆਪ ਗੁਰੂ ਸਾਹਿਬਾਨ ਵੱਲੋਂ ਦਿੱਤੇ ਨਿਰਮਤਾ ਵਾਲੇ ਉਪਦੇਸ ਨੂੰ ਭੁੱਲਕੇ ਹਾਊਮੈ ਦਾ ਸ਼ਿਕਾਰ ਹੋਏ ਬੈਠੇ ਨੇ'' ਇਹ ਬੋਲਦੇ ਬੋਲਦੇ ਬਾਬਾ ਲਾਭ ਸਿੰਘ ਦੀ ਗਲ ਭਰ ਆਇਆ ਅਤੇ ਉਸ ਤੋਂ ਅੱਗੇ ਕੁਝ ਵੀ ਨਾ ਬੋਲਿਆ ਗਿਆ।
 
Top