ਜੇ ਅੱਖਾਂ ਮੋਹਰੇ ਆਉਦੀ ਨਾਂ ਤੇ ਚੰਗਾ ਸੀ,

Gill 22

Elite
ਜੇ ਅੱਖਾਂ ਮੋਹਰੇ ਆਉਦੀ ਨਾਂ ਤੇ ਚੰਗਾ ਸੀ,
ਜੇ ਬਹੁਤੀ ਗੱਲ ਵਧਾਉਦੀ ਨਾਂ ਤੇ ਚੰਗਾ ਸੀ,

ਅਸੀਂ ਸੀ ਮੱਸਿਆ ਦੀ ਰਾਤ ਜਿਹੇ ਤੇ ਨੇਰੀ ਸਾਡੀ ਜ਼ਿੰਦਗੀ ਸੀ,
ਤੂੰ ਚਾਨਣ ਬਣ-੨ ਆਉਦੀ ਨਾਂ ਤੇ ਚੰਗਾ ਸੀ,

ਅਸਾਂ ਮਨ ਆਪਣਾਂ ਸਮਝਾ ਲਿਆ ਸੀ ਤੇ ਇਕੱਲੇਆ ਰਹਿਣਾ ਗਿੱਝ ਗਏ ਸੀ,
ਤੂੰ ਆਪਣੀ ਆਦਤ ਪਾਉਦੀ ਨਾਂ ਤੇ ਚੰਗਾ ਸੀ,

ਤੂੰ ਦਿੱਲ ਮੰਗਿਆ ਅਸੀਂ ਦੇ ਦਿੱਤਾ ਫਿਰ ਜਾਨ ਦੇ ਪਿੱਛੇ ਪੈ ਗਈ ਤੂੰ,
ਇੱਕ ਝਟਕੇ ਵਿੱਚ ਮੁਕਾ ਦਿੰਦੀ ਸੁਖਪਾਲ ਸੁਖਾਲਾ ਹੋ ਜਾਂਦਾ,

ਨੀਂ ਸਾਨੂੰ ਕਿਸ਼ਤਾਂ ਵਿੱਚ ਮੁਕਾਉਦੀ ਨਾਂ ਤੇ ਚੰਗਾ ਸੀ,...........sukhpal aujla
 
Top