tenu shadeya

[MarJana]

Prime VIP
ਇਹ ਜਾਣਦਿਆਂ ਇਸ ਦੁਨੀਆਂ ਨੂੰ ਇੱਕ ਤੂੰਹੀਂ ਰਿਹੈਂ ਚਲਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਰਿਹਮੰਡੀ ਰਾਜ ਤੇਰਾ
ਤੇਰੇ ਹੁਕਮ ਤੇ ਦੁਨੀਆਂ ਚੱਲਦੀ ਏ ਸਾਹ ਇੱਕ ਇੱਕ ਹੈ ਮੁਹਤਾਜ਼ ਤੇਰਾ
ਕਾਇਨਾਤ ਦਾ ਮਾਲਕ ਤੂੰ ਇੱਕੋ ਉੰਝ ਰੱਖੇ ਤੇਰੇ ਨਾਮ ਬੜੇ
ਤੂੰ ਪ਼ਾਕ ਹੈਂ ਆਦ ਜੁਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ
ਤੇਰੇ ਤੱਕ ਇੱਕੋ ਜਾਂਦਾ ਏ ਅਸੀਂ ਕਈਂ ਬਣਾਂ ਲਏ ਰਾਹ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ.......

ਸਾਨੂੰ ਸਾਰਾ ਕੁੱਝ ਹੀ ਮਿਲ ਜਾਵੇ ਅਸੀਂ ਫ਼ੜੇ ਹੋਏਂ ਹਾਂ ਗਰਜ਼ਾਂ ਨੇ
ਹਉਮੇ ਇਹਸਾਨ ਫ਼ਰਾਮੋਸ਼ੀ ਸਾਨੂੰ ਕਈਂ ਤਰਾਂ ਦੀਆਂ ਮਰਜ਼ਾ ਨੇ
ਜੋ ਚੰਗਾ ਕਿਤਾ ਮੈਂ ਕਿਤਾ ਜੋ ਮਾੜਾ ਹੁੰਦਾ ਰੱਬ ਕਰਦਾ
ਕਰੇ ਕਾਣੀਂ ਵੰਡ ਹਮੇਸ਼ਾ ਹੀ ਮੇਰੇ ਨਾਲ ਹੀ ਮਾੜਾ ਰੱਬ ਕਰਦਾ
ਸਾਨੂੰ ਮੰਗਦਿਆਂ ਨੂੰ ਸਬ਼ਰ ਨਹੀਂ ਨਹੀਂ ਰਹਿੰਦੇ ਵਿੱਚ ਰਜ਼ਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ.......

ਸਾਡੇ ਚਹਿਰੇ ਨੇ ਇੰਨਸਾਨਾਂ ਦੇ ਇੰਨਸਾਨਾਂ ਵਾਲੀ ਬਾਤ ਨਹੀਂ
ਇੱਕ ਪੈਸਾ ਚੌਦੱਰ ਯਾਦ ਹੈ ਬੱਸ ਚੇਤੇ ਆਪਣੀਂ ਔਕਾਤ਼ ਨਹੀਂ
ਕੱਚਿਆਂ ਮਿਹਬੂਬਾਂ ਵਾਂਗ ਕੌਲ਼ ਭੁੱਲ ਬੇਵਫ਼ਾ ਬਣ ਬੈਠੇ ਹਾਂ
ਨਾਂ ਤੇਰਾ ਕਿਸਨੇਂ ਲੈਣਾਂ ਏ ਅਸੀਂ ਆਪ ਖ਼ੁਦਾ ਬਣ ਬੈਠੇ ਹਾਂ
ਨੇਕੀ ਤਾਂ ਭੁੱਲ ਕੇ ਹੋ ਜਾਵੇ ਕੋਈ ਛੱਡਦੇ ਨਹੀਂ ਗੁਨਾਹ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ.......

ਮੰਨਦੇ ਹਾਂ ਤੇਨੂੰ ਮਤਲਬ ਲਈ ਕਈਂ ਤਰਾਂ ਦਾ ਭੇਖ਼ ਬਣਾਉਂਦੇ ਆ
ਤੇਰੀ ਔਟ਼ ਵਿੱਚ ਆਪਣੀਆਂ ਅਸੀਂ ਹੱਟੀਆਂ ਪਏ ਚਲਾਉਂਦੇ ਆ
ਤੇਰੇ ਨਾਂ ਤੇ ਲੋਕਾਂ ਨੂੰ ਅਸੀਂ ਆਪਣੇਂ ਪਿੱਛੇ ਲਾ ਛੱਡਿਆ
ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾਂ ਖ਼ਾ ਛੱਡਿਆ
ਤੂੰ ਔਹਲੇ਼ ਕਰਕੇ ਬਚਿਆਂ ਏ ਨਹੀਂ ਵੇਚ ਕੇ ਜਾਂਦੇ ਖ਼ਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ.......

ਨਹੀ ਇੱਛਾ ਤੇਨੂੰ ਪਾਉਣੇਂ ਦੀ ਬੱਸ ਤਲਬਗਾਰ ਹਾਂ ਕੁਰਸੀ ਦੇ
ਅਸੀਂ ਉੱਪਰੋਂ ਉੱਪਰੋਂ ਤੇਰੇ ਹਾਂ ਪਰ ਵਿੱਚੋਂ ਯਾਰ ਹਾਂ ਕੁਰਸੀ ਦੇ
ਇੱਜ਼ਤ ਭਾਵੇਂ ਰਹੇ ਨਾਂ ਰਹੇ ਕੁਰਸੀ ਸਾਡੀ ਰਿਹ ਜਾਵੇ
ਕੁਰਸੀ ਸਣੇਂ ਕਿਤੇ ਜੇ ਰੱਬਾ ਸਾਡੀ ਨਜ਼ਰੀ ਪੈ ਜਾਵੇਂ
ਮਿੰਟ ਚ ਤੇਨੂੰ ਲਾਹ ਕੇ ਦਇਏ ਆਪਣਾਂ ਕੋਈ ਬਿਠਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ........

ਖ਼ੁਦ ਬਣੇਂ ਪਵਿੱਤਰ ਹੋਰਾਂ ਨੂੰ ਦੂਰੋਂ ਦੁਰਕਾਰਣ ਲੱਗ ਪਏ ਆਂ
ਨਾਂ ਭੁੱਲ ਕੇ ਤੇਰਾ ਤੇਨੂੰ ਵੀ ਹੋਛ਼ੇ ਵੰਗਾਰਣ ਲੱਗ ਪਏ ਆਂ
'ਮਖ਼ਸੂਸਪੁਰੀ' ਹੰਕਾਰਿਆਂ ਨੂੰ ਅੱਜ ਤਾਹੀਓ ਹਾਰਾਂ ਪੈ ਰਹੀਆਂ
ਔ ਤੇਰੇ ਸੱਚੇ ਦਰ਼ ਤੋਂ ਟੁੱਟਿਆਂ ਨੂੰ ਹਰ ਪਾਸਿਔ ਮਾਰਾਂ ਪੈ ਰਹੀਆਂ
ਤੇਰਾ ਦੋਸ਼ ਨਹੀ 'ਦੇਬੀ' ਵਰਗੇ ਕੀਤੀਆਂ ਰਹੇ ਨੇ ਪਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ |


writer-debi
 
Top