ਯਾਦਾਂ ਦੀ ਬੁੱਕਲ ਮਾਰ - Sukhpal Aujla

KARAN

Prime VIP
ਯਾਦਾਂ ਦੀ ਬੁੱਕਲ ਮਾਰ ਅਸੀਂ ਉਹਨੂੰ ਦਿਲ ਆਪਣੇਂ ਵਿੱਚ ਡੱਕੇਆ ਏ,
ਅਸਾਂ ਪਿਆਰ ਆਪਣਾਂ ਵਫਾ ਵਾਲੀ ਫੁਲਕਾਰੀ ਦੇ ਨਾਲ ਢੱਕੇਆ ਏ,

ਮਾਂ ਕਹਿੰਦੀ ਉਹ ਬਲਾ ਕਿਹੜੀ ਜਿਹਨੇ ਮੁੰਡਾ ਸਾਡਾ ਪੱਟੇਆ ਏ,
ਬੜੀ ਦੇਰ ਹੋ ਗਈ ਇਹ ਉਹਨੂੰ ਨਹੀ ਚੇਤੇ ਕਰਨੋਂ ਹੱਟੇਆ ਏ,

ਨਾਂ ਉਹ ਯਾਰਾਂ ਦੀ ਹੋ ਸਕੀ ਨਾਂ ਯਾਰ ਉਹਦਾ ਹੋ ਸਕਿਆ ਏ,
ਪਰ ਉਹਨੂੰ ਰੋਜ ਰਾਤ ਨੂੰ ਵੇਖ-੨ ਸਾਡਾ ਸੁਪਨਾਂ ਨਹੀ ਥੱਕੇਆ ਏ,

ਕੁੜੀ ਪੂਰਨਮਾਸ਼ੀ ਵਰਗੀ ਸੀ ਹੁਣ ਬਣਦੀ ਜਾਂਦੀ ਮੱਸਿਆ ਏ,
ਕਿਉਂਕੇ ਹੁਣ ਉਹਨੇ ਕਦੇ ਨਾਂ ਹੀ ਸਾਨੂੰ ਤੱਕਿਆ ਏ ਤੇ ਨਾਂ ਹੀ ਚੰਨ ਨੂੰ ਤੱਕਿਆ ਏ,

ਕੁੱਝ ਭਰੋਸੇ-ਯੋਗ ਸੂਤਰਾਂ ਨੇ ਹੈ ਤਾਜ਼ਾ ਖਬਰ ਇਹ ਦੱਸਿਆ ਏ,
ਕੇ ਓਸ ਕੁੜੀ ਨੇ ਹੁਣ ਕਦੇ ਸੁਖਪਾਲ ਵਰਤ ਨਹੀਂ ਰੱਖਿਆ ਏ,,,

SUkhpal AUjla
 
Top