ਦੇਖ ਨੈਣੀ ਹੰਝੂ ਆਉਦੇ ਨੇ

ਕੋਈ ਵਿੱਚ ਗਰੀਬੀ ਰੋਦਾ ਏ,,,
ਜੱਦ ਘਰ ਗਰੀਬ ਦਾ ਚੋਦਾ ਏ,,,
ਫੁੱਟਪਾਥ ਉੱਤੇ ਕੋਈ ਸੋਦਾ ਏ,,,
ਦੇਖ ਨੈਣੀ ਹੰਝੂ ਆਉਦੇ ਨੇ

ਬੱਚੇ ਠੰਡ ਚ ਘੁੰਮਦੇ ਨੰਗੇ ਨੇ,,,
ਹੁੰਦੇ ਧਰਮ ਦੇ ਨਾ ਤੇ ਦੰਗੇ ਨੇ,,
ਮਜਲੂਮ ਸੂਲੀ ਤੇ ਟੰਗੇ ਨੇ,,
ਦੇਖ ਨੈਣੀ ਹੰਝੂ ਆਉਦੇ ਨੇ

ਲੋੜ ਪੈਣ ਤੇ ਯਾਰ ਭੱਜਦੇ ਨੇ,,
ਮਾਪਿਆ ਨੂੰ ਠੇਡੇ ਵੱਜਦੇ ਨੇ,,
ਬੰਦੇ ਭੁੱਖੇ ਕੁੱਤੇ ਰੱਜਦੇ ਨੇ,,
ਦੇਖ ਨੈਣੀ ਹੰਝੂ ਆਉਦੇ ਨੇ

ਜਦੋ ਨਵੀ ਵਿਆਹੀ ਹੋਵੇ ਰੰਡੀ,,
ਮਾਪੇ ਜਿਉਦੇ ਭਾਈਆ ਚ ਹੋਵੇ ਵੰਢੀ,,
ਜਦੋ ਯਾਰ ਯਾਰਾ ਦੀ ਕਰਨ ਭੰਢੀ,,
ਦੇਖ ਨੈਣੀ ਹੰਝੂ ਆਉਦੇ ਨੇ

ਪੁੱਤ ਰੱਜਿਆ ਆਵੇ ਸ਼ਰਾਬ ਨਾਲ,,
ਸਹੁਰੇ ਰੱਜਣ ਨਾ ਦਾਜ ਨਾਲ,,
ਕੁੜੀਆ ਸੜਦੀਆ ਤੇਜਾਬ ਨਾਲ,,
ਦੇਖ ਨੈਣੀ ਹੰਝੂ ਆਉਦੇ ਨੇ
 
Top