ਕੁਝ ਖਾਹਸ਼ਾਂ ਨੇ ਸ਼ੈਤਾਨ ਜਿਹੀਆਂ

naibtsabo

Member
ਇਮਾਨ ਜਿਹੀਆਂ ਬੇਈਮਾਨ ਜਿਹੀਆਂ
ਕੁਝ ਖਾਹਸ਼ਾਂ ਨੇ ਸ਼ੈਤਾਨ ਜਿਹੀਆਂ

ਮੈਂ ਬੰਦਾਂ ਜੀਵ ਤੋਂ ਉੱਤਮ ਹਾਂ
ਸਭ ਗੱਲਾਂ ਨੇ ਸ਼ਰਮਾਣ ਜਿਹੀਆਂ

ਮੇਰਾ ਮਨ ਪਰਚਾਵਣ ਆਈਆਂ ਨੇ
ਇਹ ਸੁੰਨਾਂ ਜੋ ਸ਼ਮਸ਼ਾਨ ਜਿਹੀਆਂ

ਕੋਈ ਸੂਰਤ ਮੋਮੋਠਗਨੀ ਜਿਹੀ
ਕਈ ਲਗਦੀਆਂ ਨੇ ਰੂਹ ਜਾਨ ਜਿਹੀਆਂ

ਗੱਲ ਤੇਰੀ ਮੇਰੀ ਪੁਗਣੀ ਨੀ
ਇਥੇ ਰਸਮਾਂ ਨੇ ਚਟਾਨ ਜਿਹੀਆਂ

ਕਿਵੇਂ ਨੈਣੀ ਦੀਵੇ ਜਗਦੇ ਨੇ
ਹਿੱਕੀ ਆਹਾਂ ਨੇ ਤੂਫ਼ਾਨ ਜਿਹੀਆਂ

ਸੀਨੇ ਤੋਹਮਤ ਵਰਗਾ ਕੀ ਲਿਖਿਆ
ਤੇਰੀਆ ਕਲਮਾਂ ਨੇ ਕਿਰਪਾਨ ਜਿਹੀਆਂ

ਗੱਲ ਗੱਲ ਤੇ ਲਾਹਨਤ ਪੈ ਗਈ ਏ
ਗੱਲਾਂ ਗਈਆਂ ਨਹੀ ਗੁਮਾਨ ਜਿਹੀਆਂ

ਮੇਰੇ ਜਿਓਂਦੇ ਜੀ ਹੀ ਢੁੱਕ ਆਈਆਂ
ਨਹੀ ਸਿਫਤਾਂ ਮੇਰੀ ਮਕਾਣ ਜਿਹੀਆਂ

ਉਡਣ ਲਈ ਖੰਭ ਮਿਲ ਗਏ ਨੇ
ਲਭਾਂ ਥਾਵਾਂ ਮੈਂ ਅਸਮਾਨ ਜਿਹੀਆਂ...

ਪੰਛੀਆਂ ਤੇ ਪ੍ਰਦੇਸੀਆਂ ਦੇ ਲਈ
ਕੋਈ ਥਾਵਾਂ ਨਹੀ ਰੁਕ ਜਾਣ ਜਿਹੀਆਂ...

ਦਿਲ ਮਿਲਿਆਂ ਦੇ ਮੇਲੇ ਬੀਬਾ
ਪਰ ਰੀਸਾਂ ਨਹੀਓ ਹਾਣ ਜਿਹੀਆਂ

ਦਿਲ ਮੇਰਾ ਹਿੰਦੁਸਤਾਨੀ ਹੈ
ਚੋਭਾਂ ਲਾ ਨਾ ਪਾਕਿਸਤਾਨ ਜਿਹੀਆਂ

ਯਾਰ ਗਵਾਂਢੋ ਪੁਹਂਚ ਰਹੇ ਨੇ
ਕਰੋ ਤਿਆਰੀਆਂ ਲਾਂਬੂ ਲਾਣ ਜਿਹੀਆਂ

ਪਾਠਿਕ ਅਤੇ ਸਰੋਤਾ ਹਾਂ ਮੈਂ
ਮੇਰੀਆਂ ਸਤਰਾਂ ਨੇ ਅਨਜਾਣ ਜਿਹੀਆਂ ...


naib^
 
Top