'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾ&#2

'MANISH'

yaara naal bahara
'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕਾਂ ਨੇ,
ਬਾਬਾ ਨਾਨਕ ਤੇਰੀ ਬਾਣੀ ਨੂੰ ਰੁਜਗਾਰ ਬਣਾ ਲਿਆ ਲੋਕਾਂ ਨੇ
ਕੋਈ ਕਹਿੰਦਾ ਸੌਦਾ ਸੱਚਾ,ਸਾਡੇ ਸਤਿਸੰਗ ਘਰ ਤੋਂ ਲੱਭਦਾ ਹੈ
ਕੋਈ ਕੰਨ ਵਿੱਚ ਕਹਿੰਦਾ ਨਾਮ ਮਿਲੇ,ਇਸ ਨਾਲ ਤਰੀਕੇ ਠੱਗਦਾ ਹੈ
ਸਤਿਸੰਗ ਘਰ ਖੁੱਲ ਗਏ ਸੜਕਾਂ ਤੇ,ਜਿੱਥੋ ਪੱਕੀਆਂ ਹੋਵਣ ਵੋਟਾ ਨੇ
ਬਾਬਾ ਨਾਨਾਕ................
ਜੋ ਸਭ ਤੋਂ ਭੈੜੇ ਕੰਮ ਕਰੇ,ਬ੍ਰਹਮ ਗਿਆਨੀ ਸੰਤ ਕਹਾੳਦਾ ਹੈ
ਲੈ ਸ਼ਬਦ ਗੁਰੂ ਗਰੰਥ'ਚੋਂ,ਉੱਤੇ ਆਪਣੀ ਮੋਹਰ ਲਗਾਉਂਦਾ ਹੈ

ਬਾਬਾ ਨਾਨਕ ......................
ਕੋਈ ਸੰਪਟ ਲਾ ਕੇ ਬਾਣੀ ਨੂੰ,ਅਖੰਡ ਪਾਠ ਕਰਾਉਣਾ ਦੱਸਦਾ ਹੈ
ਭੋਲਾ-ਭਾਲਾ ਜਾਂ ਅੰਧ ਵਿਸ਼ਵਾਸੀ, ਜਾ ਕੋਲ ਇਸਨਾ ਦੇ ਫਸਦਾ ਹੈ
ਇਹ ਪਾ ਕੇ ਭਰਮਾ ਵਿਚ ਲੋਕਾਂ ਨੂੰ,ਪਿਛੋਂ ਠੱਗਨ ਮੌਟੀਆਂ ਮੋਖਾਂ ਨੇ
ਬਾਬਾ ਨਾਨਕ...............................
ਗੁਰੂ ਗਰੰਥ ਸਾਹਿਬ ਵਿਚੋਂ ਸ਼ਬਦ ਲੈ ਕੇ,ਦੇਹਧਾਰੀ ਗੁਰੂ ਸਦਾਉਂਦੇ ਨੇ
ਆਪਣਾ ਤਾਂ ਗੁਰੂ ਨਾਲ ਪ੍ਰੇਮ ਨਹੀ,ਦੂਜਿਆਂ ਨੂੰ ਪ੍ਰੇਮ ਸਖਾੳਂੁਦੇ ਨੇ
ਭਵ ਸਾਗਰ ਪਾਰ ਕਰਾ ਦੇਵੇ,ਖੁਦ ਆਪਣੇ ਰਾਹ ਵਿਚ ਰੋਕਾਂ ਨ
ੇ ਬਾਬਾ ਨਾਨਕ..................................
ਭਨਿਆਰੇ ਜਿਹੇ,ਕਲਯੁੱਗ ਅਵਤਾਰ ਕਹਾਉਣ ਪਏ
ਇਸ ਭੋਲੇ-ਭਾਲੇ ਲੋਕਾਂ ਨੂੰ,ਬੈਠੇ ਰਾਹ ਨਰਕ ਦੇ ਪਾਉਣ ਪਏ
ਗੁੰਡੇ ਸਾਧ ਮਸਤੀਆਂ ਕਰਦੇ ਨੇ,ਪਏ ਖਾਲਸੇ ਕਰਦੇ ਘੋਖਾ ਨੇ
ਬਾਬਾ ਨਾਨਕ.............................................

 

Saini Sa'aB

K00l$@!n!
Re: 'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕ&#2622

reallyu nice lines and also i m agree with u
 

Mahaj

YodhaFakeeR
Re: 'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕ&#2622

gud one
 
Re: 'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕ&#2622

hats..off veere..:clap
 
Re: 'ਬਾਬਾ ਨਾਨਕ ਤੇਰੀ ਬਾਣੀ ਨੂੰ ਵਾਪਾਰ ਬਣਾ ਲਿਆ ਲੋਕ&#2622

really touching
 
Top