ਰੱਬਾ ਇਹ ਸੱਭ ਦੂਰ ਕਰ..............

ਮੈ - ਮੈ ਤੇ ਮੇਰੇ ਤੇਰੇ ਦੇ ਵਿਚਾਰ ਦੂਰ ਕਰ..
ਰੱਬਾ ਤੂੰ ਸੱਭ ਦੀਆ ਅੱਖਾ ਦਾ ਅੰਦਕਾਰ ਦੂਰ ਕਰ..
ਇਨਸਾਨ ਨੂੰ ਜਾਤ - ਮਜਬ ਵਿੱਚ ਜੋ ਤਕਸੀਮ ਕਰੇ..
ਗਲਵਕੜੀ ਪੋਣੋ ਰੋਕਦੀ ਉਹ ਦੀਵਾਰ ਦੂਰ ਕਰ..
ਸੱਬ ਨੂੰ ਚੰਗਾ ਰਿੱਜਕ ਦੇ ਅਪਣੇ ਵਤਨ ਵਿੱਚ ਦੇ..
ਰੋਟੀ ਦੇ ਬਦਲੇ ਨਾ ਕੋਈ ਪਰਿਵਾਰ ਦੂਰ ਕਰ..
ਚੰਗੀ ਸੋਚ ਵਾਲੇ ਦੁਸ਼ਮਣਾ ਦਾ ਮਿਲੇ ਸਾਥ..
ਝੂਠੇ ਫਰੇਬੀ ਮਤਲਬੀ ਸੱਭ ਯਾਰ ਦੂਰ ਕਰ..
ਰੱਬਾ ਤੂੰ ਦੇ ਤਫੀਕ ਕੇ ਔਕਾਤ ਵਿੱਚ ਰਹਾਂ..
ਲੋਕਾਂ ਦੇ ਦਿਲਾ ਵਿੱਚ ਰਹਿੰਦਾ ਜੋ ਹੰਕਾਰ ਉਹ ਦੂਰ ਕਰ...........................ਜਗਪਾਲ
 
Top