ਦੁਰਘਟਨਾ ਹੋਣ 'ਤੇ ਸਰਕਾਰ ਕਰਵਾਏਗੀ ਇਲਾਜ
ਜੇਕਰ ਤੁਸੀਂ îਅੰਮ੍ਰਿਤਸਰ-ਪਠਾਨਕੋਟ ਸੜਕ 'ਤੇ ਜਾ ਰਹੇ ਹੋ ਅਤੇ ਤੁਸੀਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਹੁਣ ਸਰਕਾਰ ਤੁਹਾਡਾ ਇਲਾਜ ਕਰਵਾਏਗੀ। ਦਰਅਸਲ ਸੜਕ ਸੁਰੱਖਿਆ ਨੂੰ ਮੱਦੇ-ਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਵਲੋਂ ਗੋਲਡਨ ਅਰੈਸਕਿਊ ਸਰਵਿਸ ਨਾਮ ਦਾ ਇਹ ਪ੍ਰੋਜੈਕਟ ਭਾਰਤ 'ਚ ਲਿਆਂਦਾ ਗਿਆ ਹੈ ਜੋ ਕਿ ਦੇਸ਼ ਦੇ 5 ਵੱਡੇ ਸ਼ਹਿਰਾਂ 'ਚ ਹੋਵੇਗਾ, ਪਰ ਸਭ ਤੋਂ ਪਹਿਲੀ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ। ਇਸ ਨੂੰ ਲੈ ਕੇ ਸ਼ੁਕਰਵਾਰ ਨੂੰ ਅੰਮ੍ਰਿਤਸਰ 'ਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ 'ਚ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਬਾਰੇ ਵਿਚਾਰ ਕੀਤਾ ਗਿਆ।