ਆਈਡੀ ਕਾਰਡ ਤੋਂ ਬਿਨਾਂ ਨਹੀਂ ਮਿਲੇਗਾ ਤੇਜ਼ਾਬ

[JUGRAJ SINGH]

Prime VIP
Staff member

ਕੋਲਕਾਤਾ, 17 ਦਸੰਬਰ (ਏਜੰਸੀ) - ਸ਼ਨਾਖਤੀ ਕਾਰਡ ਵੇਖੇ ਬਿਨਾਂ ਹੁਣ ਮਹਾਂਨਗਰ 'ਚ ਦੁਕਾਨਦਾਰ ਗਾਹਕਾਂ ਨੂੰ ਤੇਜ਼ਾਬ ਨਹੀਂ ਵੇਚ ਸਕਣਗੇ। ਰਾਜ ਸਰਕਾਰ ਦੇ ਨਿਰਦੇਸ਼ ਦੀ ਕਾਪੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਲਾਲ ਬਜ਼ਾਰ ਤੋਂ ਸਾਰੇ ਵਿਭਾਗ ਦੇ ਡੀਸੀ ਤੇ ਓਸੀ ਨੂੰ ਇਸ ਨਿਰਦੇਸ਼ ਦੀ ਕਾਪੀ ਭੇਜ ਦਿੱਤੀ ਗਈ ਹੈ। ਇਸ ਨਵੇਂ ਨਿਰਦੇਸ਼ ਦੇ ਮੁਤਾਬਕ 18 ਸਾਲ ਤੋਂ ਉੱਪਰ ਦੇ ਨੌਜਵਾਨ ਨੂੰ ਹੀ ਤੇਜ਼ਾਬ ਵੇਚਿਆ ਜਾਵੇਗਾ। ਗਾਹਕਾਂ ਨੂੰ ਤੇਜ਼ਾਬ ਵੇਚਣ ਤੋਂ ਪਹਿਲਾਂ ਦੁਕਾਨਦਾਰ ਉਨ੍ਹਾਂ ਦਾ ਸ਼ਨਾਖਤੀ ਕਾਰਡ ਵੇਖ ਕੇ ਹੀ ਉਨ੍ਹਾਂ ਨੂੰ ਤੇਜ਼ਾਬ ਵੇਚ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਇੱਕ ਰਜਿਸਟਰ ਮੇਨਟੇਨ ਕਰਨਾ ਹੋਵੇਗਾ, ਜਿਸ 'ਚ ਉਨ੍ਹਾਂ ਦੇ ਕੋਲ ਕਿੰਨਾ ਤੇਜ਼ਾਬ ਦਾ ਸਟਾਕ ਸੀ, ਉਹ ਤੇਜ਼ਾਬ ਕਿਸ ਨੂੰ ਵੇਚਿਆ ਗਿਆ ਤੇ ਮੌਜੂਦਾ ਸਮੇਂ 'ਚ ਕਿੰਨਾ ਸਟਾਕ ਹੈ। ਇਸ ਰਿਕਾਰਡ ਨੂੰ ਲੈ ਕੇ ਉਨ੍ਹਾਂ ਨੂੰ ਸਥਾਨਕ ਥਾਣੇ 'ਚ ਜਾਂ ਫਿਰ ਆਪਣੇ ਇਲਾਕੇ ਦੇ ਡੀਸੀ ਦਫਤਰ 'ਚ ਇਸ ਦੀ ਜਾਂਚ ਕਰਵਾਉਂਣੀ ਹੋਵੇਗੀ। ਜ਼ਿਲਿਆਂ 'ਚ ਦੁਕਾਨਦਾਰ ਐਸਡੀਓ ਦੇ ਕੋਲ ਆਪਣੇ ਰਿਕਾਰਡ ਦੀ ਜਾਂਚ ਕਰਵਾਉਂਣਗੇ। ਅਜਿਹਾ ਨਾ ਹੋਣ 'ਤੇ ਦੁਕਾਨਦਾਰ ਨੂੰ 50 ਹਜ਼ਾਰ ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ।
 
Top