ਕੇਜਰੀਵਾਲ ਨੇ ਉਪ ਰਾਜਪਾਲ ਤੋਂ 10 ਦਿਨਾਂ ਦਾ ਸਮਾਂ ਮੰ&

Gill Saab

Yaar Malang
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਸ਼ਨੀਵਾਰ ਨੂੰ ਇਹ ਸਾਫ ਹੋ ਜਾਵੇਗਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ ਜਾਂ ਫਿਰ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਰਕਾਰ ਗਠਨ ਦੇ ਲਈ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਸੱਦੇ 'ਤੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ 10.30 ਵਜੇ ਉਨ੍ਹਾਂ ਨੂੰ ਮਿਲਣਗੇ।
ਇਸ ਦਰਮਿਆਨ ਕਾਂਗਰਸ ਨੇ ਸ਼ੁੱਕਰਵਾਰ ਨੂੰ 'ਆਪ' ਨੂੰ ਬਾਹਰ ਤੋਂ ਸਮਰਥਨ ਦੇਣ ਦੀ ਚਿੱਠੀ ਉਪ ਰਾਜਪਾਲ ਨੂੰ ਸੌਂਪ ਕੇ ਗੇਂਦ ਕੇਜਰੀਵਾਲ ਦੇ ਪਾਲੇ 'ਚ ਪਾ ਦਿੱਤੀ ਹੈ। ਅਜਿਹੇ 'ਚ 'ਆਪ' 'ਤੇ ਸਰਕਾਰ ਬਣਾਉਣ ਦਾ ਦਬਾਅ ਵਧ ਗਿਆ ਹੈ। ਵਿਧਾਨ ਸਭਾ ਚੋਣਾਂ 'ਚ ਸਭ ਤੋਂ ਜ਼ਿਆਦਾ ਸੀਟਾਂ ਲਿਆਉਣ ਵਾਲੀ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਰਕਾਰ ਬਣਾਉਣ ਤੋਂ ਇਨਕਾਰ ਕਰ ਚੁਕੀ ਹੈ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਦੇਰ ਸ਼ਾਮ ਕਿਹਾ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ 'ਚ ਉਸ ਕੋਲ ਸਰਕਾਰ ਬਣਾਉਣ ਲਈ ਗਿਣਤੀ ਬਲ ਨਹੀਂ ਹੈ ਅਤੇ ਇਹੀ ਗੱਲ ਉਹ ਸ਼ਨੀਵਾਰ ਨੂੰ ਉਪ ਰਾਜਪਾਲ ਨਜੀਬ ਜੰਗ ਨੂੰ ਦੱਸੇਗੀ।
'ਆਪ' ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਸਿਆਸੀ ਮਾਮਲਿਆਂ ਦੀ ਬੈਠਕ ਤੋਂ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ,''ਅਸੀਂ ਸਾਰੇ ਸੰਭਾਵਨਾਵਾਂ 'ਤੇ ਚਰਚਾ ਕੀਤੀ ਪਰ ਅਸੀਂ ਤੈਅ ਕੀਤਾ ਹੈ ਕਿ ਸਰਕਾਰ ਬਣਾਉਣ ਲਈ ਅਸੀਂ ਨਾ ਤਾਂ ਕਿਸੇ ਤੋਂ ਸਮਰਥਨ ਲਵਾਂਗੇ ਅਤੇ ਨਾ ਕਿਸੇ ਨੂੰ ਸਮਰਥਨ ਦੇਵਾਂਗੇ।'' ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਾਉਣ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ।
 
Top