ਹੁਸਨ ਦੀ ਆਸ਼ਕ ਨਾਲ ਹੋਈ ਟੱਕਰ

ਹੁਸਨ ਦੀ ਆਸ਼ਕ ਨਾਲ ਹੋਈ ਟੱਕਰ ਨਹੀ ਸੀ,,,
ਇਹ ਦਿਲ ਦਿਲ ਸੀ ਮੇਰਾ ਕੋਈ ਪੱਥਰ ਨਹੀ ਸੀ,,,

ਉਹਨੂੰ ਜਾਨਣ ਤੋ ਪਹਿਲਾ ਤਾ ਸਭ ਕੁਝ ਜਾਣਦਾ ਸੀ ਮੈ
ਫਿਰ ਉਹਦਾ ਨਾਮ ਬੱਸ ਯਾਦ ਹੋਰ ਅੱਖਰ ਨਹੀ ਸੀ,,,

ਮੇਰੇ ਲਈ "ਗੁੜ ਤੋ ਮਿੱਠਾ ਇਸ਼ਕ" ਏਹ ਗੱਲ ਵੀ ਝੂਠ ਨਿਕਲੀ
ਖੋਰੇ ਮੇਰਾ ਇਸ਼ਕ ਨਹੀ ਸੀ ਜਾ ਘੱਟ ਗੁੜ ਜਾ ਸ਼ੱਕਰ ਸੀ,,,

ਡੰਗ ਹੀ ਵੱਜਣੇ ਸੀ ਹੋਰ ਆਸ ਵੀ ਕੀ ਕਰਦਾ
ਫੁੱਲ ਗੁਲਾਬ ਦੇ ਭੁਲੇਖੇ ਫੜਿਆ ਭਰਿੰਡਾ ਦਾ ਖੱਖਰ ਸੀ,,,

ਪਵਨ ਦੀ ਕਿਸਮਤ ਵਿੱਚ ਹੀ ਸ਼ਾਇਦ ਠੋਕਰਾ ਲਿਖੀਆ ਸੀ
ਨਾ ਕੋਈ ਉਹਦਾ ਨਾ ਸ਼ਰਾਬ ਦਾ ਨਾ ਕੋਈ ਹੋਰ ਚੱਕਰ ਸੀ,,,


By Pawan Sharma
 
Top