ਉਹ ਵਿੱਛਡਣ ਵਿੱਛਡਣ ਕਰਦੀ ਸੀ

ਉਹ ਵਿੱਛਡਣ ਵਿੱਛਡਣ ਕਰਦੀ ਸੀ
ਤੇ ਵਿੱਛਡ ਕੇ ਬੜਾ ਹੀ ਰੋਈ

ਮੈਂ ਵੀ ਨੀ ਚੋਉਂਦਾ ਸੀ ਛੱਡਨਾ
ਜਿੰਦ ਗਮਾਂ ਚ ਐਂਵੇ ਡੁਬੋਈ

ਨਾ ਦਿੱਤਾ ਕੋਈ ਸੁਨੇਹਾ ਉਸਨੇ
ਖੋਰੇ ਕੇਹੜੀ ਗੱਲ ਲੁਕੋਈ

ਹਰ ਵੇਲੇ ਨੇੜੇ ਰਹਿੰਦੀ ਸੀ
ਕਿਥੇ ਦੂਰ ਜਾ ਉਹ ਖਲੋਈ

ਦਰਦ ਤਾਂ ਸ਼ਾਇਦ ਉਸਨੂੰ ਵੀ ਸੀ
ਕਿਉ ਪੀੜਾ ਦੀ ਸਾਥਣ ਹੋਈ

ਬਸ ਲਗਇਆ ਇੰਜ ਹੀ ਬਾਜਵੇ ਨੂੰ
ਰੂਹ ਜਿਸਮ ਤੋ ਵਖਰੀ ਹੋਈ

ਕਲਮ :- ਹਰਮਨ ਬਾਜਵਾ
 
Top