ਲੋਕਾਂ ਬੇਦਖਲ ਹੀ ਕਰ ਦਿੱਤਾ ਪਿੰਡੋ ਮੈਨੂ

ਪੱਕਾ ਪਤਾ ਮੈਨੂ ਤੇਰਾ ਫੇਰਾ ਕਦੇ
ਵਜਣਾ ਨਹੀ ,,,
ਤਾਂਹਵੀ ਕਾਹਤੋਂ ਵਾਰ ਵਾਰ ਮੋੜ ਉੱਤੇ
ਜਾਵਾ ਮੈਂ...
ਯਾਰ ਨੇ ਜੋ ਦੇਣਾ ਸੀ ਓਹ ਧੋਖਾ ਦੇ ਕੇ ਤੁਰ
ਗਿਆ ,,, ਫਿਰ ਵੀ ਕਿਓ ਵਾਦਿਆਂ ਨੂ ਚੇਤੇ
ਕਰੀ ਜਾਵਾ ਮੈਂ...
ਜਾਣਦਾ ਹਾਂ ਬੜਾ ਹੀ ਮਾਸੂਮ ਦਿਲ
ਮੇਰਾ ਏ ,,,
ਫੇਰ ਵੀ ਕਿਓ ਇਸ ਉੱਤੇ ਇਨਾ ਜ਼ੋਰ ਪਾਵਾ ਮੈਂ...
ਨਾ ਆਉਣਾ ਯਾਰ ਨੇ ਨਾ ਗਲ ਨਾਲ ਲਾਉਣਾ ਕਦੇ ,,,
ਕਿਹਦਿਆਂ ਭੁਲੇਖਿਆਂ ਚ
ਤੱਕੀ ਜਾਵਾ ਰਾਹਵਾਂ ਮੈਂ...
ਜਾਣੇ ਮੇਰਾ ਯਾਰ ਮੈਂ ਨਹੀ ਹਾਂ ਕਸੂਰਵਾਰ ,,,
ਦੁਨੀਆ ਨੂ ਦੱਸ ਰੱਬਾ ਕਿਹਵੇ ਸਮਝਾਵਾ ਮੈਂ...
ਲੋਕਾਂ ਬੇਦਖਲ ਹੀ ਕਰ ਦਿੱਤਾ ਪਿੰਡੋ ਮੈਨੂ ,,, ਸੋਚਦਾ DHiLLON ਮੰਜਾ ਮੜੀਆਂ ਚ
ਡਾਹਵਾਂ ਮੈਂ...
 
Top