ਜਿਨਾਂ ਨੇ ਮੈਨੂ ਕਦੇ ਯਾਦ ਹੀ ਨਹੀ ਕੀਤਾ ਮੈਂ ਓਹ ਕਦੇ &

ਚਾਹਿਆ ਜਿਸਨੂ ਦਿਲ ਤੋਂ ਚਾਹਿਆ ਮਤਲਬ ਲਈ ਆਪਣੇ ਬਣਾਏ ਹੀ ਨਹੀ
ਜਿਨਾਂ ਨੇ ਮੈਨੂ ਕਦੇ ਯਾਦ ਹੀ ਨਹੀ ਕੀਤਾ ਮੈਂ ਓਹ ਕਦੇ ਵੀ ਭੁਲਾਏ ਹੀ ਨਹੀ

ਇਲ੍ਜ਼ਾਮ ਮੇਰੇ ਸਿਰ ਧਰ ਕੇ ਓਹ ਲਾਉਂਦੇ ਨੇ ਨੁਮਾਇਸ਼ ਆਪਣੇ ਦੁਖਾਂ ਦੀ
ਓਹ ਕੀ ਜਾਨਣ ਹੁਣ ਇਹ ਭਲਾ ਕਿ ਮੈਂ ਫੱਟ ਅਜੇ ਆਪਣੇ ਦਿਖਾਏ ਹੀ ਨਹੀ

ਗੱਲ ਗੱਲ ਤੇ ਹੀ ਵਾਅਦੇ ਕਰਨਾ ਹੈ ਬੱਸ ਇਹ ਫਿਤਰਤ ਹੀ ਓਹਨਾਂ ਦੀ
ਮੈਂ ਤਾਂ ਅੱਜ ਵੀ ਓਹਨਾਂ ਤੇ ਖੜਾ ਜੋ ਵਾਅਦੇ ਓਹਨਾਂ ਕਦੇ ਨਿਭਾਏ ਹੀ ਨਹੀ

ਰੱਖਦੇ ਨੇ ਛੁਪਾ ਕੇ ਸਦਾ ਹੀ ਓਹ ਆਪਣੇ ਆਸਤੀਨ ਵਿਚ ਕੁਝ ਨ ਕੁਝ
ਅਸੀਂ ਤਾਂ ਇੱਕ ਖੁੱਲੀ ਕਿਤਾਬ ਹਾਂ ਯਾਰਾਂ ਤੋਂ ਕੋਈ ਰਾਜ ਛੁਪਾਏ ਹੀ ਨਹੀ

ਸੁੱਟ ਦਿੱਤੀ ਹੈ ਹਰ ਸ਼ੈਅ ਓਹਨਾਂ ਨੇ ਜੋ ਵੀ ਸੀ ਸਾਡੀਆਂ ਸਾਂਝਾਂ ਵਾਲੀ
ਅਸੀਂ ਓਹਨਾਂ ਦੇ ਨਿਸ਼ਾਨ ਅੱਜ ਵੀ ਆਪਣੀ ਸਰਦਲ ਤੋਂ ਮਿਟਾਏ ਹੀ ਨਹੀ
-Jeet Hathur :wah
 

Arun Bhardwaj

-->> Rule-Breaker <<--
Re: ਜਿਨਾਂ ਨੇ ਮੈਨੂ ਕਦੇ ਯਾਦ ਹੀ ਨਹੀ ਕੀਤਾ ਮੈਂ ਓਹ ਕਦ&#263

:wah nyc
 

JUGGY D

BACK TO BASIC
Re: ਜਿਨਾਂ ਨੇ ਮੈਨੂ ਕਦੇ ਯਾਦ ਹੀ ਨਹੀ ਕੀਤਾ ਮੈਂ ਓਹ ਕਦ&#263

kiyaa baat aa ji :wah :wah
 

riskyjatt

Risky Jatt
Re: ਜਿਨਾਂ ਨੇ ਮੈਨੂ ਕਦੇ ਯਾਦ ਹੀ ਨਹੀ ਕੀਤਾ ਮੈਂ ਓਹ ਕਦ&#263

very nice...........
 
Top