ਇਹ ਪਿਆਰ ਕਿਸ ਦਾ ਹੈ,ਇੰਤਜ਼ਾਰ ਕਿਸ ਦਾ ਹੈ |
ਸੋਚਾਂ ਤੇ ਭਾਰੂ , ਹੁਸਨ ਯਾਰ ਕਿਸ ਦਾ ਹੈ |
ਅਸੀ ਏਸ ਦੇ ਵਾਸੀ ਹਾਂ , ਹੋਏ ਕਖਾਂ ਤੋ ਹੋਲੇ ,
ਇਹ ਦੇਸ ਤੋ ਭਾਰੀ , ਪਰਿਵਾਰ ਕਿਸ ਦਾ ਹੈ |
ਯੁੱਧ ਦਾ ਖੇਤਰ ਸੀ , ਕੋਈ ਸੌਂ ਗਿਆ ਆ ਕੇ ,
ਜ਼ੰਗ ਲਗਕੇ ਗਲਿਆ,ਹਥਿਆਰ ਕਿਸ ਦਾ ਹੈ |
ਇਕ ਹੰਜੂ ਡੁਲਿਆ ਨਾ , ਕੋਈ ਲਾਲ ਤੁਪਕਾ ਨਾ ,
ਪਰ,ਬਚਿਆ ਕੋਈ ਨਾ ,ਹੋਇਆ ਵਾਰ ਕਿਸ ਦਾ ਹੈ|
ਹੁਣ ਬੋਲਦਾ ਜਿਆਦਾ , ਭੇਦ ਖੋਲਦਾ ਵਾਹਵਾ ,
ਨਿਗ਼ਾ ਏਸ ਤੇ ਰਖੋ , ਕਲਾਕਾਰ ਕਿਸ ਦਾ ਹੈ |
ਉਹ ਭੁਖਣ-ਭਾਣੇ ਨੇ ,ਕੋਈ ਤਨ ਤੇ ਕਪੜਾ ਨਾ ,
ਇਹ ਵੀ ਨਚਦੇ-ਗਾਉਂਦੇ ਨੇ, ਖ਼ੁਮਾਰ ਕਿਸ ਦਾ ਹੈ |
_____________
ਕੁਲਵੰਤ ਸਿੰਘ ਸਿਧੂ
ਸੋਚਾਂ ਤੇ ਭਾਰੂ , ਹੁਸਨ ਯਾਰ ਕਿਸ ਦਾ ਹੈ |
ਅਸੀ ਏਸ ਦੇ ਵਾਸੀ ਹਾਂ , ਹੋਏ ਕਖਾਂ ਤੋ ਹੋਲੇ ,
ਇਹ ਦੇਸ ਤੋ ਭਾਰੀ , ਪਰਿਵਾਰ ਕਿਸ ਦਾ ਹੈ |
ਯੁੱਧ ਦਾ ਖੇਤਰ ਸੀ , ਕੋਈ ਸੌਂ ਗਿਆ ਆ ਕੇ ,
ਜ਼ੰਗ ਲਗਕੇ ਗਲਿਆ,ਹਥਿਆਰ ਕਿਸ ਦਾ ਹੈ |
ਇਕ ਹੰਜੂ ਡੁਲਿਆ ਨਾ , ਕੋਈ ਲਾਲ ਤੁਪਕਾ ਨਾ ,
ਪਰ,ਬਚਿਆ ਕੋਈ ਨਾ ,ਹੋਇਆ ਵਾਰ ਕਿਸ ਦਾ ਹੈ|
ਹੁਣ ਬੋਲਦਾ ਜਿਆਦਾ , ਭੇਦ ਖੋਲਦਾ ਵਾਹਵਾ ,
ਨਿਗ਼ਾ ਏਸ ਤੇ ਰਖੋ , ਕਲਾਕਾਰ ਕਿਸ ਦਾ ਹੈ |
ਉਹ ਭੁਖਣ-ਭਾਣੇ ਨੇ ,ਕੋਈ ਤਨ ਤੇ ਕਪੜਾ ਨਾ ,
ਇਹ ਵੀ ਨਚਦੇ-ਗਾਉਂਦੇ ਨੇ, ਖ਼ੁਮਾਰ ਕਿਸ ਦਾ ਹੈ |
_____________
ਕੁਲਵੰਤ ਸਿੰਘ ਸਿਧੂ