Punjab News ਨੰਨ੍ਹੀ ਛਾਂ ਦੇ ਨਾਂ 'ਤੇ ਚੱਲ ਰਹੀ ਧੋਖਾਦੇਹੀ

Android

Prime VIP
Staff member
ਮੋਗਾ, (ਭਾਰਤੀ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਸ਼ੁਰੂ ਕੀਤੀ ਗਈ ਨੰਨ੍ਹੀ ਛਾਂ ਦੀ ਸਕੀਮ ਦੇ ਅਧੀਨ ਕਿਸੇ ਨੂੰ ਕੁਝ ਮਿਲਿਆ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ। ਲੇਕਿਨ ਨੰਨ੍ਹੀ ਛਾਂ ਦੇ ਤਹਿਤ ਮਦਦ ਮੰਗਣ ਵਾਲਿਆਂ ਨੂੰ ਜੋ ਫਾਰਮ ਵੇਚੇ ਜਾ ਰਹੇ ਸੀ, ਉਨ੍ਹਾਂ ਦੀ ਕੀਮਤ ਏਜੰਟਾਂ ਨੇ 700 ਤੋਂ 1000 ਰੁਪਏ ਤਕ ਵਸੂਲ ਲਈ। ਜਿਸ ਵਿਚ ਪ੍ਰਬੰਧਕੀ ਕੰਪਲੈਕਸ ਦੇ ਠੇਕੇਦਾਰ ਅਤੇ ਕੁਝ ਮੁਲਾਜ਼ਮ ਵੀ ਸ਼ਾਮਲ ਪਾਏ ਗਏ। ਇਸਦੇ ਇਲਾਕਾ ਕਈ ਪਿੰਡਾਂ ਵਿਚ ਏਜੰਟਾਂ ਵਲੋਂ ਵੀ ਅਜਿਹੇ ਫਾਰਮ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਇਸ ਧੋਖਾਦੇਹੀ ਦਾ ਪਤਾ ਲੱਗਣ 'ਤੇ ਅੱਜ ਡਿਪਟੀ ਕਮਿਸ਼ਨਰ ਅਰਸ਼ਦੀਪ ਥਿੰਦ ਨੇ ਇਕ ਮਾਮਲੇ ਵਿਚ ਮਿਲੀ ਸ਼ਿਕਾਇਤ 'ਤੇ ਜ਼ਿਲਾ ਨਾਜ਼ਰ ਜੈਪਾਲ ਅਤੇ ਸੁਵਿਧਾ ਕੇਂਦਰ ਦੇ ਇੰਚਾਰਜ ਗੁਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਸਦੇ ਨਾਲ ਹੀ ਫਾਰਮ ਵੇਚਣ ਵਾਲੇ ਠੇਕੇਦਾਰ ਰਮਿੰਦਰ ਸਿੰਘ ਦੇ ਖਿਲਾਫ਼ ਵੀ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਫਿਲਹਾਲ ਡਿਪਟੀ ਕਮਿਸ਼ਨਰ ਨੇ ਨੰਨ੍ਹੀ ਛਾਂ ਨਾਲ ਸਬੰਧਿਤ ਅਜਿਹੇ ਕਿਸੇ ਵੀ ਤਰ੍ਹਾਂ ਦੇ ਫਾਰਮ ਵੇਚਣ 'ਤੇ ਪੂਰਨ ਰੂਪ ਵਿਚ ਰੋਕ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਨ੍ਹੀ ਛਾਂ ਦੀ ਯੋਜਨਾ ਦੇ ਤਹਿਤ ਲੋਕਾਂ ਨੇ ਏਜੰਟਾਂ ਤੋਂ ਫਾਰਮ ਲੈ ਕੇ ਅਤੇ ਇਸੇ ਪਿੰਡ ਦੇ ਸਰਪੰਚ ਨਾਲ ਤਸਦੀਕ ਕਰਵਾ ਕੇ ਸਿੱਧਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪਤੇ 'ਤੇ ਬਠਿੰਡਾ ਵਿਖੇ ਭੇਜਣਾ ਸ਼ੁਰੂ ਕਰ ਦਿੱਤਾ। ਜਦਕਿ ਉਥੋਂ ਫਾਰਮ ਵਾਪਸ ਉਨ੍ਹਾਂ ਨੂੰ ਮੁੜ ਆਏ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ। ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾਦੇਹੀ ਹੋਈ ਹੈ। ਰੌਲੀ ਨਿਵਾਸੀ ਪੱਪੂ ਸਿੰਘ ਨੇ ਦੱਸਿਆ ਕਿ ਉਸਨੇ ਵੀ ਆਪਣੀਆਂ ਤਿੰਨ ਲੜਕੀਆਂ ਲਈ 700 ਰੁਪਏ ਵਿਚ ਫਾਰਮ ਲੈ ਕੇ 3 ਲੱਖ ਰੁਪਏ ਦੀ ਸਹਾਇਤਾ ਲਈ ਭੇਜੇ ਸੀ, ਜੋ ਕਿ ਵਾਪਸ ਆ ਗਏ। ਇਸੇ ਤਰ੍ਹਾਂ ਪਿੰਡ ਦਾਤਾ ਦੀ ਸਰਪੰਚ ਛਿੰਦਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡੋਂ ਕਰੀਬ 25-30 ਲੋਕਾਂ ਨੇ ਵੀ ਇਸੇ ਤਰ੍ਹਾਂ ਫਾਰਮ ਭਰ ਕੇ ਭੇਜੇ ਸੀ, ਲੇਕਿਨ ਕਿਸੇ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਮਿਲੀ। ਉਕਤ ਧੋਖਾਦੇਹੀ ਦਾ ਖੁਲਾਸਾ ਹੋਣ 'ਤੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਪਰੋਕਤ ਕਦਮ ਚੁੱਕਦੇ ਹੋਏ ਕਿਹਾ ਕਿ ਉਹ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਮਿਲਣ 'ਤੇ ਦੋਸ਼ੀ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 
Top