ਐਥਲੀਟ ਮਿਲਖਾ ਸਿੰਘ ਦੀ ਪਤਨੀ ਅਤੇ ਧੀ ਆਪ 'ਚ ਸ਼ਾਮਲ

[JUGRAJ SINGH]

Prime VIP
Staff member

ਚੰਡੀਗੜ੍ਹ- ਮਸ਼ਹੂਰ ਐਥਲੀਟ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਅਤੇ ਅਮਰੀਕਾ 'ਚ ਰਹਿੰਦੀ ਉਨ੍ਹਾਂ ਦੀ ਧੀ 'ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਈਆਂ ਹਨ ਪਰ 'ਫਲਾਇੰਗ ਸਿੱਖ' ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ। ਖੁਦ ਖਿਡਾਰੀ ਰਹਿ ਚੁੱਕੀ ਨਿਰਮਲ ਕੌਰ ਅਤੇ ਉਨ੍ਹਾਂ ਦੀ ਧੀ ਮੋਨਾ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਮੈਂਬਰਸ਼ਿਪ ਦਾ ਫਾਰਮ ਭਰ ਦਿੱਤਾ ਹੈ ਅਤੇ ਮਿਲਖਾ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਨ।
ਮਿਲਖਾ ਨੇ ਸ਼ਨੀਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਧੀ 'ਆਪ' 'ਚ ਸ਼ਾਮਲ ਹੋ ਗਈਆਂ ਹਨ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫਾਰਮ ਭਰਿਆ ਸੀ। ਮਿਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਧੀ ਆਮ ਆਦਮੀ ਪਾਰਟੀ ਦੇ ਮਕਸਦ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਹੋਈਆਂ ਹਨ।
ਇਹ ਪੁੱਛਣ 'ਤੇ ਕਿ ਕੀ ਉਹ 'ਆਪ' ਜਾਂ ਕਿਸੇ ਹੋਰ ਪਾਰਟੀ ਨਾਲ ਜੁੜਣ 'ਤੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਉਹ ਚਾਹੁੰਦੇ ਤਾਂ ਉਹ ਉਸ ਸਮੇਂ ਵੀ ਰਾਜਨੀਤੀ 'ਚ ਸ਼ਾਮਲ ਹੋ ਸਕਦੇ ਸਨ, ਜਦੋਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ।
 
Top