ਮੇਰੇ ਪਿੰਡ ਦੀ ਜਵਾਨੀ...

ਮੇਰੇ ਪਿੰਡ ਦੀ ਜਵਾਨੀ...

ਮੇਰੇ ਪਿੰਡ ਦੀ ਜਵਾਨੀ ਦੀ, ਸੁਣ ਕੇ ਜਾਵੀਂ ਵਿਥਿਆ ਸਾਰੀ

ਕੁਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ।

ਜਿਸ ਛੱਪੜੀ ਦੇ ਕੰਢੇ ਕਦੇ ਲੱਗਦੀਆਂ ਸਨ ਤੀਆਂ

ਹੁਣ ਵੇਲੇ ਬਦਲ ਗਏ ਉਥੇ ਜਾਂਦੀਆਂ ਨਹੀਓਂ ਧੀਆਂ

ਹਾਲੇ ਕੱਲ੍ਹ ਦੇ ਜੰਮੇ ਵੀ ਇਥੇ ਫਿਰਦੇ ਖੰਭ ਖਿਲਾਰੀ

ਕੁਝ ਖਾ ਲਈ....

ਜਿਨ੍ਹਾਂ ਖੇਤਾਂ ਵਿਚ ਆਪਣੀ ਕਦੇ ਫਸਲ ਹੁੰਦੀ ਸੀ ਸੋਹਣੀ

ਮੁੱਕ ਗਈ ਹਰਿਆਲੀ ਏ, ਉਥੇ ਬਣ ਗਈ ਨਵੀਂ ਕਾਲੋਨੀ

ਪਾਣੀ ਗੰਧਲੇ ਹੋ ਗਏ ਨੇ, ਫੈਲੀ ਹਰ ਘਰ ਵਿਚ ਬਿਮਾਰੀ

ਕੁਝ ਖਾ ਲਈ....

ਨਾ ਲੱਭਦੇ ਦੇਖਣ ਨੂੰ ਬਾਂਕੇ ਗੱਭਰੂ ਤੇ ਮੁਟਿਆਰਾਂ

ਇਹ ਸੱਚ ਹੈ ਸਮਿਆਂ ਦਾ, ਡੀਂਗਾਂ ਜਿੰਨੀਆਂ ਮਰਜ਼ੀ ਮਾਰਾਂ

ਸੌਦੇ ਹੋਣ ਵਿਆਹਾਂ ਦੇ, ਆਪੇ ਖ਼ੁਦ ਹੀ ਬਣੇ ਵਪਾਰੀ

ਕੁਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ।


 

#m@nn#

The He4rt H4ck3r
ਇਹ ਸੱਚ ਹੈ ਸਮਿਆਂ ਦਾ, ਡੀਂਗਾਂ ਜਿੰਨੀਆਂ ਮਰਜ਼ੀ ਮਾਰਾਂ :y

:wah :wah
 
Top