ਅਸੀਂ ਵੀ ਜਵਾਨੀ ਵਿਚ ਆਉਂਦੇ ਹਾਂ

ਅਸੀਂ ਵੀ ਜਵਾਨੀ ਵਿਚ ਆਉਂਦੇ ਹਾਂ .....:so
ਗੱਲ ਬਿੱਲੀਆਂ ਦੇ ਰਾਹ ਕੱਟਣ ਦੀ ਨਹੀ
ਸਾਡੇ ਚੁਣੇ ਹੋਏ ਰਸ੍ਤਿਆਂ ਦੀ ਵੀ ਹੈ
ਜਾਂ ਸਾਡੀ ਰਫਤਾਰ ਦੀ,
ਜਾਂ ਮੰਜਿਲ ਪ੍ਰਤੀ ਸਾਡੀ ਨੀਤ ਦੀ
ਇਹ ਸਾਡੇ ਹੱਡਾਂ ਦਾ ਪਿਆਰ ਹੀ ਹੈ ਸਾਡੇ ਬਿਸ੍ਤਰਿਆਂ ਨਾਲ
ਕੇ ਸਾਨੂ ਸੀਮਤ ਰੱਖਇਆ ਹੋਇਆ ਹੈ ਖਾਬਾਂ ਤੱਕ
ਸਾਡੇ ਲਹੂ ਦਾ ਇਸ਼ਕ ਹੀ ਇੰਨਾ ਗੂੜਾ ਹੈ ਸ਼ਰੀਕ-ਏ-ਆਲਸ ਨਾਲ:zzz
ਕੇ ਪਿਓ ਵੀ ਸਾਨੂ ਕੈਦੋਂ ਲਗਦੈ ਜਦ ਕੁਝ ਸਮਝਾਉਦੈ

ਸੋ ਆਓ ਯਾਰੋ ਹੁਣ ਉਠੀਏ
ਕੇ ਹੁਣ ਸੂਰਜ ਦੇ ਚੜਨ ਦਾ ਇੰਤਜ਼ਾਰ ਨਾ ਕਰੀਏ
ਸਗੋਂ ਘੜੀ ਦੀਆਂ ਸੂਈਆਂ ਚੋਂ ਸੂਰਜਾਂ ਨੂ ਫੜ ਕੇ ਆਪ ਚੜਾਈਏ
ਤੇ ਦਿਲਾਂ ਚ ਇਹ ਗੱਲ ਬਠਾਈਏ
ਕੇ ਕਾਲਪਨਿਕ ਸੰਭੋਗ ਨਾਲ ਕਦੇ ਗਰਭ ਨਹੀ ਠੇਹਰ ਦਾ
ਜੇ ਆਉਣ ਵਾਲੀ ਪੀੜੀ ਵੱਢਣ ਲਈ ਕੁਝ ਦੇਣਾ
ਤਾਂ ਪੇਹ੍ਲਾਂ ਕੁਝ ਬੀਜਣਾ ਪੈਣਾ
ਇਹ ਜੋ ਅੱਜ ਦੇ ਬਜੁਰਗ ਸਾਡੀ ਪੀੜੀ ਨੂ ਗਾਲਾਂ ਕਢ ਦੇ ਨੇ
ਕੇ ਹੁਣ ਜਵਾਨੀ ਓਹ ਨਾ ਰਹੀ,
ਕੇ ਅੱਜ ਦੀ ਜਵਾਨੀ ਨਸ਼ੇਆਂ ਨੇ ਖਾ ਲਈ,
ਪਤਾ ਨੀ ਕੀ ਬਨੁ ਤੰਗ ਜੀਨਾਂ ਚ ਫਸੀ ਜਵਾਨੀ ਦਾ ?
 
:) veer ji eh mere fb te friend da likhiya hoiya c menu bhut changa lagga so mai ithe post kar ditta baaki mai apna v likh laina oh v holi holi post karunga thuanu sabh nu :)
 
Top