Mandeep Kaur Guraya
MAIN JATTI PUNJAB DI ..
ਵਿਜੇ ਨਗਰ ਦਾ ਰਾਜਾ ਸੁਮੇਰ ਸਿੰਘ ਬਹੁਤ ਸ਼ਾਂਤੀ ਪਸੰਦ ਸੀ। ਉਹ ਆਪਣੀ ਕਿਸੇ ਵੀ ਸਮੱਸਿਆ ਨੂੰ ਸ਼ਾਂਤੀ ਨਾਲ ਹੱਲ ਕਰਨ 'ਚ ਵਿਸ਼ਵਾਸ ਰੱਖਦਾ ਸੀ। ਪਰਜਾ ਦੇ ਸੁੱਖ-ਦੁੱਖ ਦਾ ਉਨ੍ਹਾਂ ਨੂੰ ਬਹੁਤ ਖਿਆਲ ਰਹਿੰਦਾ ਸੀ। ਇਹੀ ਕਾਰਨ ਸੀ ਕਿ ਉਹ ਆਪਣੇ ਰਾਜ 'ਚ ਇਕ ਲੋਕਪ੍ਰਿਯ ਰਾਜੇ ਦੇ ਰੂਪ 'ਚ ਜਾਣਿਆ ਜਾਂਦਾ ਸੀ। ਪਰਜਾ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਸੀ।
ਇਕ ਵਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਆਂਢੀ ਰਾਜ ਰਾਮਗੜ੍ਹ ਦਾ ਰਾਜਾ ਵੀਰਸਿੰਘ ਉਨ੍ਹਾਂ ਦੇ ਰਾਜ 'ਤੇ ਗੁਪਤ ਰੂਪ ਨਾਲ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਸੂਚਨਾ ਦੇਣ ਵਾਲੇ ਸੂਹੀਏ ਤੋਂ ਪੁੱਛਿਆ, ''ਪਰ ਰਾਮਗੜ੍ਹ ਨਾਲ ਸਾਡੇ ਚੰਗੇ ਸੰਬੰਧ ਰਹੇ ਹਨ, ਫਿਰ ਵੀਰਸਿੰਘ ਕਿਉਂ ਸਾਡੇ ਰਾਜ 'ਤੇ ਹਮਲਾ ਕਰਨ ਦੀ ਸੋਚ ਰਿਹਾ ਹੈ।''
ਸੂਹੀਏ ਨੇ ਕਿਹਾ, ''ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀਰਸਿੰਘ ਅਜੇ ਨਵਾਂ-ਨਵਾਂ ਰਾਜਾ ਬਣਿਆ ਹੈ ਅਤੇ ਉਹ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਗੁਆਂਢੀ ਰਾਜਾਂ 'ਤੇ ਹਮਲਿਆਂ ਦੀ ਤਿਆਰੀ ਕਰ ਰਿਹਾ ਹੈ। ਉਸ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਉਸ ਦੇ ਕਿਸ ਨਾਲ ਚੰਗੇ ਸੰਬੰਧ ਹਨ। ਆਪਣੇ ਰਾਜ ਦੇ ਵਿਸਤਾਰ ਲਈ ਉਹ ਹਰ ਕਿਸੇ ਨਾਲ ਯੁੱਧ ਕਰਨ ਨੂੰ ਤਿਆਰ ਹੈ।''
'ਅੱਛਾ!' ਰਾਜਾ ਸੁਮੇਰ ਸਿੰਘ ਨੇ ਕਿਹਾ, ''ਹੁਣ ਉਸ ਦੇ ਪਿਤਾ ਨਹੀਂ ਰਹੇ ਤਾਂ ਇਸ ਦਾ ਕੀ ਮਤਲਬ ਹੋਇਆ। ਉਸ ਕੋਲ ਤਜਰਬੇਕਾਰ ਮੰਤਰੀ ਅਤੇ ਰਾਜ ਦਰਬਾਰੀ ਤਾਂ ਹੋਣਗੇ ਹੀ। ਉਸ ਨੂੰ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ। ਆਪਣੀ ਤਾਕਤ ਦੇ ਨਸ਼ੇ 'ਚ ਚੂਰ ਹੋ ਕੇ ਜੇਕਰ ਉਹ ਦੂਸਰੇ ਰਾਜਾਂ 'ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਗਲਤੀ ਹੈ, ਉਸ ਨੂੰ ਚਾਹੀਦਾ ਹੈ ਕਿ ਅਜੇ ਅਜਿਹੇ ਕੰਮ ਕਰੇ, ਜਿਨ੍ਹਾਂ ਨਾਲ ਉਸ ਦੇ ਰਾਜ ਵਿਚ ਸੁੱਖ ਅਤੇ ਖੁਸ਼ਹਾਲੀ ਵਧੇ। ਅਜੇ ਸਮਾਂ ਹੈ ਕਿ ਉਸ ਨੂੰ ਪਰਜਾ ਦੇ ਹਿੱਤਾਂ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ।
ਉਸ ਨੂੰ ਪਰਜਾ ਦੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਮਹਾਰਾਜ, ਉਲਟਾ ਉਸ ਨੇ ਉਨ੍ਹਾਂ 'ਤੇ ਜ਼ੁਲਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਸ 'ਤੇ ਆਪਣੇ ਸਰਕਾਰੀ ਖਜ਼ਾਨੇ ਨੂੰ ਭਰਨ ਦਾ ਭੂਤ ਸਵਾਰ ਹੈ। ਉਹ ਆਪਣੇ ਕਿਸੇ ਮੰਤਰੀ ਅਤੇ ਦਰਬਾਰੀ ਦੀ ਨਹੀਂ ਸੁਣਦਾ। ਸੂਹੀਏ ਨੇ ਰਾਮਗੜ੍ਹ ਦੀਆਂ ਅੰਦਰੂਨੀ ਰਾਜਨੀਤਕ ਅਤੇ ਸਮਾਜਿਕ ਸਥਿਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ।
ਸਾਰੀ ਗੱਲ ਸੁਣ ਕੇ ਸੁਮੇਰ ਸਿੰਘ ਗੰਭੀਰ ਹੋ ਗਏ, ਜੇਕਰ ਇਹ ਗੱਲ ਸੱਚ ਹੈ ਤਾਂ ਸੱਚਮੁਚ ਚਿੰਤਾ ਕਰਨ ਦਾ ਵਿਸ਼ਾ ਹੈ। ਵੀਰਸਿੰਘ ਉਨ੍ਹਾਂ ਦੇ ਰਾਜ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਵੀ ਸਮੇਂ ਸਿਰ ਚੌਕੰਨੇ ਹੋ ਜਾਣਾ ਚਾਹੀਦਾ ਹੈ।
ਰਾਜਾ ਸੁਮੇਰ ਸਿੰਘ ਦੀ ਇਕ ਖਾਸੀਅਤ ਸੀ ਕਿ ਉਹ ਯੁੱਧ ਦੇ ਪੱਖ 'ਚ ਕਦੇ ਵੀ ਨਹੀਂ ਹੁੰਦਾ ਸੀ। ਇਸ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਵੀ ਉਹ ਆਪਸੀ ਸਮਝੌਤਿਆਂ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ 'ਚ ਵਿਸ਼ਵਾਸ ਰੱਖਦਾ ਸੀ। ਜਲਦ ਹੀ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਵੀਰਸਿੰਘ ਉਨ੍ਹਾਂ ਦੇ ਰਾਜ ਦੀ ਦੱਖਣ ਸੀਮਾ 'ਤੇ ਡੇਰਾ ਲਾ ਚੁੱਕਾ ਹੈ। ਸੁਮੇਰ ਸਿੰਘ ਦੇ ਸੂਹੀਆਂ ਨੇ ਉਸ ਨੂੰ ਸੂਚਨਾ ਦਿੱਤੀ ਸੀ ਕਿ ਵੀਰਸਿੰਘ ਦਾ ਇਰਾਦਾ ਉਧਰੋਂ ਹੀ ਵਿਜੇ ਨਗਰ 'ਤੇ ਹਮਲਾ ਕਰਨ ਦਾ ਸੀ।
ਇਹ ਸੂਚਨਾ ਮਿਲਦਿਆਂ ਹੀ ਰਾਜਾ ਸੁਮੇਰ ਸਿੰਘ ਆਪਣੇ ਸੈਨਾਪਤੀ ਅਤੇ ਸੈਨਿਕਾਂ ਦਾ ਇਕ ਦਲ ਲੈ ਕੇ ਸਰਹੱਦ ਵੱਲ ਕੂਚ ਕਰ ਗਏ। ਉਨ੍ਹਾਂ ਨੇ ਉਥੋਂ ਦੀ ਸੁਰੱਖਿਆ ਇੰਨੀ ਵਧਾ ਦਿੱਤੀ ਕਿ ਵੀਰਸਿੰਘ ਉਥੇ ਭਟਕਣ ਦੀ ਕੋਸ਼ਿਸ਼ ਵੀ ਨਾ ਕਰੇ, ਜੇਕਰ ਇਸ ਸੁਰੱਖਿਆ ਦੇ ਘੇਰੇ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਮੂੰਹ ਦੀ ਖਾਣੀ ਪਵੇਗੀ।
ਦੋਵਾਂ ਪਾਸਿਆਂ ਤੋਂ ਸਾਰਾ ਕੰਮ ਗੁਪਤ ਤਰੀਕੇ ਨਾਲ ਚੱਲ ਰਿਹਾ ਸੀ। ਯੁੱਧ ਦੇ ਨਿਯਮਾਂ ਮੁਤਾਬਿਕ ਤਾਂ ਇਹ ਚਾਹੀਦਾ ਸੀ ਕਿ ਵੀਰਸਿੰਘ ਉਸ ਕੋਲ ਆਪਣੀ ਇੱਛਾ ਮੁਤਾਬਿਕ ਉਨ੍ਹਾਂ ਦੇ ਰਾਜ ਨੂੰ ਆਪਣੀ ਸਰਹੱਦ ਦੀ ਗੱਲ ਨੂੰ ਲੈ ਕੇ ਆਪਣਾ ਇਕ ਦੂਤ ਭੇਜਦਾ ਜਾਂ ਅਜਿਹਾ ਨਾ ਕਰਨ ਦੀ ਸਥਿਤੀ ਵਿਚ ਯੁੱਧ ਦਾ ਐਲਾਨ ਕਰ ਦਿੱਤਾ ਜਾਂਦਾ ਪਰ ਅਜਿਹਾ ਕੁਝ ਨਹੀਂ ਹੋਇਆ, ਦਰਅਸਲ ਵੀਰਸਿੰਘ ਦਾ ਇਰਾਦਾ ਤਾਂ ਗੁਪਤ ਤਰੀਕੇ ਨਾਲ ਵਿਜੇ ਨਗਰ ਦੀ ਸਰਹੱਦ 'ਤੇ ਪਹੁੰਚ ਕੇ ਉਥੋਂ ਦੇ ਹਿੱਸੇ 'ਤੇ ਕਬਜ਼ਾ ਕਰਨ ਦਾ ਸੀ।
ਆਪਣੇ ਰਾਜ ਦੀ ਸਰਹੱਦ 'ਤੇ ਪਹੁੰਚ ਕੇ ਸੁਮੇਰ ਸਿੰਘ ਨੇ ਡੇਰਾ ਲਾ ਲਿਆ। ਉਸਦਾ ਮਨਪਸੰਦ ਸੂਹੀਆ ਸੀ ਸਾਹਿਰ। ਉਹ ਦੂਜੇ ਰਾਜਾਂ 'ਚ ਜਾ ਕੇ ਉਥੋਂ ਦੀਆਂ ਗੁਪਤ ਜਾਣਕਾਰੀਆਂ ਲਿਆਉਣ 'ਚ ਮਾਹਿਰ ਸੀ। ਸੁਮੇਰ ਸਿੰਘ ਜਾਣਦਾ ਸੀ ਕਿ ਯੁੱਧ ਦੇ ਸਮੇਂ ਇਨ੍ਹਾਂ ਸੂਹੀਆਂ ਦੀ ਭੂਮਿਕਾ ਕਿੰਨੀ ਅਹਿਮ ਹੁੰਦੀ ਹੈ। ਇਨ੍ਹਾਂ ਦੀ ਕੋਈ ਇਕ ਗੁਪਤ ਸੂਚਨਾ ਵੀ ਯੁੱਧ ਦਾ ਤਖਤਾ ਪਲਟਣ ਦੀ ਸਮਰੱਥਾ ਰੱਖਦੀ ਹੈ।
ਸੁਮੇਰ ਸਿੰਘ ਨੇ ਸਾਹਿਰ ਨੂੰ ਸਰਹੱਦ ਦੇ ਪਾਰ ਲੱਗੇ ਵੀਰਸਿੰਘ ਦੇ ਖੇਮੇ 'ਚ ਜਾਣ ਨੂੰ ਕਿਹਾ। ਉਸ ਨੂੰ ਉਥੇ ਇਹ ਜਾਣਨ ਲਈ ਭੇਜਿਆ ਕਿ ਵੀਰਸਿੰਘ ਉਧਰ ਹਮਲੇ ਦੀ ਕੀ ਯੋਜਨਾ ਬਣਾ ਰਿਹਾ ਹੈ?
ਸੁਮੇਰ ਸਿੰਘ ਦਾ ਆਦੇਸ਼ ਮਿਲਦਿਆਂ ਹੀ ਸੂਹੀਏ ਸਾਹਿਰ ਨੇ ਵੀਰਸਿੰਘ ਦੇ ਖੇਮੇ ਵੱਲ ਕੂਚ ਕਰ ਦਿੱਤਾ। ਅਗਲੇ ਦਿਨ ਸੁਮੇਰ ਸਿੰਘ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਨ੍ਹਾਂ ਨੂੰ ਇਕ ਸੈਨਿਕ ਨੇ ਆ ਕੇ ਸੂਚਨਾ ਦਿੱਤੀ ਕਿ ਅੱਜ ਸਵੇਰੇ ਹੀ ਸਾਹਿਰ ਦੀ ਲਾਸ਼ ਸਰਹੱਦ 'ਤੇ ਮਿਲੀ ਹੈ।
ਇਸ ਘਟਨਾ ਨੇ ਸੁਮੇਰ ਸਿੰਘ ਨੂੰ ਬਹੁਤ ਦੁੱਖ ਪਹੁੰਚਾਇਆ। ਉਹ ਸਮਝ ਗਿਆ ਕਿ ਵੀਰਸਿੰਘ ਦੀ ਨੀਅਤ ਕਿੰਨੀ ਖੋਟੀ ਹੈ। ਸਾਹਿਰ ਦੀ ਹੱਤਿਆ ਕਰਵਾ ਕੇ ਉਸ ਨੇ ਆਪਣੇ ਮਾੜੇ ਇਰਾਦਿਆਂ ਨੂੰ ਦਰਸਾਇਆ ਹੈ।
ਉਸੇ ਸ਼ਾਮ ਹਨੇਰਾ ਹੋਣ ਤੋਂ ਪਹਿਲਾਂ ਸੈਨਿਕਾਂ ਨੇ ਉਥੇ ਘੁੰਮ ਰਹੇ ਇਕ ਵਿਅਕਤੀ ਨੂੰ ਫੜ ਕੇ ਸੁਮੇਰ ਸਿੰਘ ਸਾਹਮਣੇ ਪੇਸ਼ ਕੀਤਾ। ਸੈਨਿਕਾਂ ਨੇ ਦੱਸਿਆ ਕਿ ਇਹ ਵਿਅਕਤੀ ਜ਼ਰੂਰ ਹੀ ਦੁਸ਼ਮਣ ਦੇਸ਼ ਦਾ ਕੋਈ ਸੂਹੀਆ ਹੈ ਕਿਉਂਕਿ ਇਸ ਨੂੰ ਪਹਿਲਾਂ ਇਥੇ ਕਦੇ ਵੀ ਨਹੀਂ ਦੇਖਿਆ ਗਿਆ।
ਰਾਜਾ ਸੁਮੇਰ ਸਿੰਘ ਨੇ ਦੇਖਿਆ ਕਿ ਉਹ ਇਕ ਬਹੁਤ ਸੁੰਦਰ ਅਤੇ ਤੇਜਸਵੀ ਨੌਜਵਾਨ ਸੀ। ਜਦ ਰਾਜੇ ਨੇ ਉਸ ਤੋਂ ਪੁੱਛਿਆ ਤਾਂ ਉਸ ਨੇ ਦੱਸਣ 'ਚ ਟਾਲਮੋਟਲ ਕੀਤੀ ਪਰ ਕੁਝ ਦੇਰ 'ਚ ਉਸ ਨੇ ਸਵੀਕਾਰ ਕਰ ਲਿਆ ਕਿ ਉਹ ਦੁਸ਼ਮਣ ਵੀਰਸਿੰਘ ਦਾ ਸੂਹੀਆ ਹੈ ਅਤੇ ਉਹ ਵੀਰਸਿੰਘ ਦੇ ਕਹਿਣ 'ਤੇ ਇਸ ਦੀ ਸੁਰੱਖਿਆ ਵਿਵਸਥਾ ਅਤੇ ਜਵਾਬੀ ਹਮਲਿਆਂ ਦਾ ਜਾਇਜ਼ਾ ਲੈਣ ਆਇਆ ਸੀ। ਵੀਰਸਿੰਘ ਨੂੰ ਪਹਿਲਾਂ ਹੀ ਇਥੋਂ ਦੇ ਸੂਹੀਏ ਸਾਹਿਰ ਰਾਹੀਂ ਪਤਾ ਲੱਗਿਆ ਕਿ ਰਾਜਾ ਸੁਮੇਰ ਸਿੰਘ ਸਰਹੱਦ 'ਤੇ ਪਹੁੰਚ ਚੁੱਕਾ ਹੈ ਅਤੇ ਇਥੋਂ ਦੀ ਸੁਰੱਖਿਆ ਵਿਵਸਥਾ ਵਧਾ ਰਿਹਾ ਹੈ।
ਪਰ ਵੀਰਸਿੰਘ ਨੇ ਸਾਡੇ ਸੂਹੀਏ ਦੀ ਹੱਤਿਆ ਕਿਉਂ ਕਰਵਾਈ? ਰਾਜਾ ਸੁਮੇਰ ਸਿੰਘ ਨੇ ਪੁੱਛਿਆ, ''ਅਜਿਹੀ ਤਾਂ ਕੋਈ ਨੀਤੀ ਨਹੀਂ ਹੈ, ਜੇਕਰ ਉਹ ਫੜਿਆ ਵੀ ਗਿਆ ਸੀ ਤਾਂ ਉਸ ਨੂੰ ਬੰਦੀ ਬਣਾ ਕੇ ਜੇਲ ਵਿਚ ਸੁੱਟ ਦਿੰਦੇ। ਉਸ ਦੀ ਹੱਤਿਆ ਕਰਨ ਪਿੱਛੇ ਆਖਿਰ ਤੁਹਾਡੇ ਰਾਜੇ ਦਾ ਕੀ ਮਕਸਦ ਸੀ?''
''ਇਹ ਸਭ ਕੁਝ ਤਾਂ ਉਹੀ ਜਾਣੇ'', ਸੂਹੀਏ ਨੇ ਕਿਹਾ, ''ਸਾਹਿਰ ਨੇ ਉਸ ਦੀਆਂ ਬਹੁਤ ਸਾਰੀਆਂ ਗੁਪਤ ਜਾਣਕਾਰੀਆਂ ਤੁਹਾਨੂੰ ਲਿਆ ਕੇ ਦਿੱਤੀਆਂ ਸਨ। ਸ਼ਾਇਦ ਇਸ ਲਈ ਗੁੱਸੇ 'ਚ ਆ ਕੇ ਉਸ ਨੂੰ ਕਤਲ ਕਰਕੇ ਤੁਹਾਡੀ ਸਰਹੱਦ 'ਤੇ ਸੁੱਟ ਦਿੱਤਾ।''
ਫਿਰ ਸੁਮੇਰ ਸਿੰਘ ਦੇ ਸੈਨਾਪਤੀ ਨੇ ਕਿਹਾ,''ਮਹਾਰਾਜ ਤੁਹਾਨੂੰ ਵੀ ਚਾਹੀਦੈ ਕਿ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਵੇ। ਇਸ ਸੂਹੀਏ ਦਾ ਸਿਰ ਵੀਰਸਿੰਘ ਨੂੰ ਭੇਟ ਵਜੋਂ ਭਿਜਵਾ ਦਿੱਤਾ ਜਾਵੇ ਨਹੀਂ ਤਾਂ ਉਹ ਸਾਨੂੰ ਕਮਜ਼ੋਰ ਸਮਝੇਗਾ ਅਤੇ ਉਸ ਦੇ ਹੌਸਲੇ ਬੁਲੰਦ ਹੋ ਜਾਣਗੇ।''
ਰਾਜੇ ਨੇ ਇਕ ਪਲ ਉਸ ਸੂਹੀਏ ਨੂੰ ਦੇਖਿਆ। ਸੂਹੀਏ ਦਾ ਚਿਹਰਾ ਡਰ ਰਹਿਤ ਸੀ। ਰਾਜੇ ਨੇ ਪੁੱਛਿਆ, ''ਜੇਕਰ ਅਸੀਂ ਵੀ ਅਜਿਹਾ ਕਰੀਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀ।''
''ਇਹ ਤਾਂ ਤੁਸੀਂ ਜਾਣੋ। ਮੈਨੂੰ ਕੋਈ ਇਤਰਾਜ਼ ਨਹੀਂ।'' ਉਸ ਨੇ ਬੇਝਿਜਕ ਕਿਹਾ।
ਅਚਾਨਕ ਰਾਜਾ ਮੁਸਕਰਾ ਪਿਆ। ਉਨ੍ਹਾਂ ਕਿਹਾ, ''ਅਸੀਂ ਦੁਸ਼ਮਣੀ ਵਿਚ ਆਪਣੇ ਨਿਯਮਾਂ ਤੇ ਅਸੂਲਾਂ ਦੀ ਉਲੰਘਣਾ ਨਹੀਂ ਕਰਦੇ। ਮੈਂ ਬਿਨਾਂ ਕਾਰਨ ਤੇਰੀ ਜਾਨ ਨਹੀਂ ਲੈਣਾ ਚਾਹੁੰਦਾ। ਮੈਂ ਤੈਨੂੰ ਇਕ ਪੱਤਰ ਦੇ ਰਿਹਾ ਹਾਂ, ਉਹ ਲਿਜਾ ਕੇ ਆਪਣੇ ਰਾਜਾ ਨੂੰ ਦੇ ਦੇਣਾ।''
ਇਸ ਪਿੱਛੋਂ ਉਨ੍ਹਾਂ ਨੇ ਇਕ ਪੱਤਰ ਲਿਖ ਕੇ ਸੂਹੀਏ ਨੂੰ ਫੜਾ ਦਿੱਤਾ ਅਤੇ ਸੂਹੀਏ ਨੂੰ ਸਰਹੱਦ 'ਤੇ ਵਾਪਸ ਭੇਜ ਦਿੱਤਾ। ਵਿਜੇ ਨਗਰ ਦੀ ਸਰਹੱਦ ਤੋਂ ਬਾਹਰ ਆ ਕੇ ਅਚਾਨਕ ਉਹ ਸੂਹੀਆ ਸੰਭਲਿਆ। ਉਸ ਨੇ ਸਾਵਧਾਨੀ ਨਾਲ ਪੱਤਰ ਕੱਢਿਆ ਅਤੇ ਪੜ੍ਹਨਾ ਸ਼ੁਰੂ ਕੀਤਾ, ''ਵੀਰਸਿੰਘ, ਅਸੀਂ ਤੈਨੂੰ ਪਛਾਣ ਗਏ ਹਾਂ। ਭਾਵੇਂ ਤੂੰ ਭੇਸ ਬਦਲ ਕੇ ਇਕ ਸੂਹੀਏ ਦੇ ਰੂਪ ਵਿਚ ਇਥੇ ਆਇਆ ਸੀ ਪਰ ਮੇਰੀਆਂ ਨਜ਼ਰਾਂ ਤੈਨੂੰ ਪਹਿਲਾਂ ਹੀ ਪਛਾਣ ਗਈਆਂ ਸਨ ਕਿ ਤੂੰ ਕੌਣ ਏਂ?'' ਜੇਕਰ ਮੈਂ ਚਾਹੁੰਦਾ ਤੈਨੂੰ ਬੰਦੀ ਬਣਾ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂਕਿ ਇਹ ਮਰਿਆਦਾ ਦੇ ਵਿਰੁੱਧ ਹੁੰਦਾ, ਇਸ ਲਈ ਤੈਨੂੰ ਛੱਡ ਰਿਹਾ ਹਾਂ। ਮੈਨੂੰ ਖੁਸ਼ੀ ਹੁੰਦੀ, ਜੇਕਰ ਤੂੰ ਮਰਿਆਦਾ ਤੇ ਨੀਤੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਯੁੱਧ ਦਾ ਐਲਾਨ ਕੀਤਾ ਹੁੰਦਾ। ਖੈਰ, ਫਿਰ ਵੀ ਅਸੀਂ ਤੇਰੇ ਹਮਲੇ ਦਾ ਇੰਤਜ਼ਾਰ ਕਰ ਰਹੇ ਹਾਂ। —ਰਾਜਾ ਸੁਮੇਰ ਸਿੰਘ'' ਸੁਮੇਰ ਸਿੰਘ ਦੇ ਸੈਨਾਪਤੀ ਅਤੇ ਸੈਨਿਕਾਂ ਨੂੰ ਬਾਅਦ ਵਿਚ ਇਹ ਪਤਾ ਨਹੀਂ ਲੱਗ ਸਕਿਆ ਕਿ ਸੁਮੇਰ ਸਿੰਘ ਨੇ ਸੂਹੀਏ ਨੂੰ ਪੱਤਰ ਵਿਚ ਕੀ ਲਿਖ ਕੇ ਦਿੱਤਾ ਸੀ ਪਰ ਅਗਲੇ ਹੀ ਦਿਨ ਸਾਰਿਆਂ ਨੂੰ ਇੰਨਾ ਜ਼ਰੂਰ ਪਤਾ ਲੱਗਿਆ ਕਿ ਵੀਰਸਿੰਘ ਆਪਣੀ ਸੈਨਾ ਨਾਲ ਆਪਣੇ ਰਾਜ ਵਿਚ ਵਾਪਸ ਪਰਤ ਗਿਆ ਹੈ।