ਹਰ ਵਾਰੀ ਪਹਿਲਾ ਕਿਉ ਅਸੀ ਹੀ ਸ਼ਹੀਦ ਹੁੰਦੇ

Yaar Punjabi

Prime VIP
84 ਤੋਂ ਬਾਅਦ ਅਸੀ ਜਾਲਮ ਵਿਰੁੱਧ ਜਦ ਲੜੇ
ਜਦੋ ਕਦੇ ਅਸੀ ਹਾਂ ਜੁਲਮ ਦੇ ਵਿਰੁੱਧ ਖੜੇ
ਸਾਡੇ ਨਾਲ ਭਾਵੇ ਹਜ਼ਾਰਾਂ ਬਾਬੇ ਦੇ ਮੁਰੀਦ ਹੁੰਦੇ
ਹਰ ਵਾਰੀ ਪਹਿਲਾ ਕਿਉ ਅਸੀ ਦੱਸੋ ਹਾਂ ਸ਼ਹੀਦ ਹੁੰਦੇ
ਲੁਧਿਆਣੇ ਆਸ਼ੂਤੋਸ਼ ਆਇਆ ਸਾਨੂੰ ਹੀ ਗਿਆ ਧਮਕਾਇਆ ,
ਚੱਲੀ ਗੋਲੀ ਛਾਤੀਆਂ ਤੇ ਸਿੰਘਾਂ ਨੂੰ ਮਾਰ ਮੁਕਾਇਆ
ਹਰ ਵਾਰੀ ਜਾਲਮਾਂ ਤੋਂ ਕਿਉ ਲੀਡਰ ਖਰੀਦ ਹੁੰਦੇ
ਸੋਚੋ ਫਿਰ ਦੱਸੋ ਸਿੰਘੋ
ਹਰ ਵਾਰੀ ਪਹਿਲਾ ਕਿਉ ਅਸੀ ਹੀ ਸ਼ਹੀਦ ਹੁੰਦੇ
ਸੌਦਾ ਸਾਧ , ਭਨਿਆਰੀਆਂ ਕਿਉ ਸਾਨੂੰ ਹੀ ਦੱਸੋ ਮਾਰੇ
ਸਿੰਘਾਂ ਨੂੰ ਸਜ਼ਾਵਾਂ ਤੇ ਇਹਨਾਂ ਨੂੰ ਮਹਿਲ ਮੁਨਾਰੇ
ਵੇਖਿਆਂ ਹੈ ਇੱਕੋ ਚਿਹਰੇ ਕਦੇ ਸਾਡੇ ਕੋਲ ਕਦੇ ਸਾਡੇ ਹੀ ਰਕੀਬ ਹੁੰਦੇ
ਸੋਚੋ ਫਿਰ ਦੱਸੋ ਸਿੰਘੋ
ਹਰ ਵਾਰੀ ਪਹਿਲਾ ਕਿਉ ਅਸੀ ਹੀ ਸ਼ਹੀਦ ਹੁੰਦੇ
ਸੁਨਾਮ , ਡੱਬਵਾਲੀ ਤੇ ਹੁਣ ਗੁਰਦਾਸਪੁਰ
ਹਰ ਵਾਰੀ ਗੋਲੀ ਸਾਡੀ ਛਾਤੀ ’ਚ ਹੀ ਲੱਗੀ ਏ
ਏਕੇ ਦਾ ਰੌਲਾ ਪਾਉਣ ਵਾਲਿਆਂ ਤੋਂ ਦੱਸੋ ਕਾਹਤੋ
ਅੱਜ ਤੱਕ ਗੋਲੀ ਕਿਸੇ ਹੋਰ ਦੇ ਨਾ ਵੱਜੀ ਏ
ਹਰ ਵਾਰੀ ਇਹਨਾ ਦੇ ਨਿਸ਼ਾਨੇ ਤੇ ‘ਰਿਣੀ’
ਕਾਹਤੋ ਬੱਸ ਸੱਚੇ ਗੋਬਿੰਦ ਦੇ ਮੁਰੀਦ ਹੁੰਦੇ
ਸੋਚੋ ਫਿਰ ਦੱਸੋ ਸਿੰਘੋ
ਹਰ ਵਾਰੀ ਪਹਿਲਾ ਕਿਉ ਅਸੀ ਹੀ ਸ਼ਹੀਦ ਹੁੰਦੇ
ਸ਼ਹੀਦੀ ਹੀ ਸਿਖਾਈਨਹੀ ਸੋਧਾ ਵੀ ਤਾ ਦੱਸਿਆ ਏ
ਯੋਧਿਆ ਦਾ ਖੂਨ ਸਾਡੀ ਰਗਾਂ ਵਿੱਚ ਵੱਸਿਆ ਏ
ਲੱਲੀ , ਛੱਲੀ ਰਾਮ ਖੰਘੇ ਇਹਨੇ ਮਾਰੇ ਦਿਨ ਨਹੀ ਆਏ
ਸਿੰਘੋ ਸਾਥੋ ਚਾਰ ਸਾਸ਼ਤਰ ਚੰਗੇ ਨਹੀ ਖਰੀਦ ਹੁੰਦੇ
 
Top