ਅਸੀ ਵੰਡ ਲਈਆਂ ਸਰਹੱਦਾਂ

ਅਸੀ ਵੰਡ ਲਏ ਦੇਵਤੇ ,

ਅਸੀ ਵੰਡ ਲਏ ਇਨਸਾਨ ਵੀ ,

ਅਸੀ ਵੰਡ ਲਏ ਗ੍ਰੰਥ ਤੇ ,

ਵੰਡ ਲਏ ਭਗਵਾਨ ਵੀ !

ਅਸੀ ਵੰਡ ਲਈਆਂ ਸਰਹੱਦਾਂ ,

ਤੇ ਵੰਡੇ ਗਏ ਈਮਾਨ ਵੀ !

ਅੱਜ ਜਾਤਾਂ ਪਾਤਾਂ ਸਭ ਕੁਝ ਹੋ ਗਈਆ ,

ਲੱਗਦਾ ਕਿਤੇ ਖੋ ਗਿਆ ਇਨਸਾਨ ਵੀ !

ਏਹ ਧਰਮ ਨਹੀ ਸਿਖਾਉਦਾ,

ਜੋ ਅਸੀ ਹਾਂ ਸੋਚਦੇ ,

ਇਂਕ ਦੂਜੇ ਨੂੰ ਨਫਰਤ ਕਰਨ ਦੀ !

ਹਰ ਧਰਮ ਸਿਖਾਉਦਾ ਗੱਲ ਪਿਆਰ ਦੀ,

ਨਾ ਕੀ ਗੱਲ ਮਾਰਨ ਮਰਨ ਦੀ !

ਸਭ ਗ੍ਰੰਥ ਇੱਕੋ ਗੱਲ ਨੇ ਆਖਦੇ ,

ਰਲ ਇਂਕਠਿਆਂ ਮਿਲਕੇ ਬਹਿਣ ਦੀ !

ਭੁੱਲ ਜਾਤਾਂ ਵਾਲੀ ਊਚ ਨੀਚ ,

ਭਾਈਆਂ ਦੇ ਵਾਂਗੂ ਰਹਿਣ ਦੀ !

ਸਾਡੇ ਖੂਨ ਦਾ ਰੰਗ ਜਦ ਇੱਕ ਹੈ ,

ਫੇਰ ਕਿਉ ਜਾਤਾਂ ਧਰਮਾਂ ਦੇ ਪਾੜੇ ਪੈ ਗਏ ?

ਅਸੀ ਲੜਦੇ ਰਹੇ ਨਾਲ ਆਪਣਿਆਂ ,

ਫਾਇਦਾ ਬਾਹਰ ਵਾਲੇ ਨੇ ਲੈ ਗਏ !

ਇਥੇ ਸਾਜ਼ਿਸ ਕਰਕੇ ਲੋਕ ਜੋ ,

ਵਿੱਚ ਭਾਈਆਂ ਪਾੜੇ ਪਾਂਵਦੇ !

ਕਿਉ ਬੇਸਮਝ ਲੋਕ ਨਾ ,

ਭੇਦ ਇਹਨਾਂ ਦਾ ਪਾਂਵਦੇ ,

ਜਦ ਰੂਪ ਖੁਦਾਂ ਦਾ ਇੱਕ ਹੈ ,

ਕਿਉ ਲੋਕ ਐਵੇ ਵੰਡੀਆ ਪਾਂਵਦੇ ,

ਕੁਝ ਲੋਕ ਕਿਉ ਐਵੇ ਹੀ ਵੰਡੀਆ ਪਾਂਵਦੇ…!!!!!!!!!!!!
 
Top