ਅੱਖਾਂ ਦੇ ਉੱਪਰ ਭਰਵੱਟੇ ਕਿਉਂ ਹੁੰਦੇ ਹਨ

Mandeep Kaur Guraya

MAIN JATTI PUNJAB DI ..
ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੀਆਂ ਅੱਖਾਂ ਦੇ ਉੱਪਰ ਛੋਟੇ-ਛੋਟੇ ਬਾਰੀਕ ਵਾਲਾਂ ਦੇ ਇਹ ਭਰਵੱਟੇ ਕਿਉਂ ਹੁੰਦੇ ਹਨ?
ਅਸਲ 'ਚ ਇਹ ਭਰਵੱਟੇ ਸਾਡੀਆਂ ਅੱਖਾਂ ਤੋਂ ਨਮੀ ਨੂੰ ਦੂਰ ਰੱਖਣ ਦਾ ਕੰਮ ਕਰਦੇ ਹਨ, ਜਿਸ ਤਰ੍ਹਾਂ ਬਰਸਾਤ 'ਚ ਛੱਤਰੀ ਸਾਨੂੰ ਭਿੱਜਣ ਤੋਂ ਬਚਾਉਂਦੀ ਹੈ, ਬਿਲਕੁਲ ਉਸੇ ਤਰ੍ਹਾਂ ਅੱਖਾਂ ਦੇ ਭਰਵੱਟੇ ਪਸੀਨੇ ਅਤੇ ਬਰਸਾਤ ਤੋਂ ਅੱਖਾਂ ਦੀ ਰੱਖਿਆ ਕਰਦੇ ਹਨ। ਭਰਵੱਟਿਆਂ ਦਾ ਧਨੁਸ਼ ਵਰਗਾ ਆਕਾਰ ਪਾਣੀ ਜਾਂ ਪਸੀਨੇ ਨੂੰ ਅੱਖਾਂ 'ਤੇ ਪੈਣ ਬਿਨਾਂ ਹੀ ਚਿਹਰੇ ਦੇ ਇਕ ਪਾਸਿਓਂ ਵਹਿਣ ਦਾ ਰਸਤਾ ਬਣਾ ਦਿੰਦਾ ਹੈ, ਜਿਸ ਕਾਰਨ ਸਾਡੀਆਂ ਅੱਖਾਂ ਗਿੱਲੀਆਂ ਨਹੀਂ ਹੁੰਦੀਆਂ ਅਤੇ ਅਸੀਂ ਬਾਰਿਸ਼ ਜਾਂ ਪਸੀਨੇ 'ਚ ਵੀ ਸਾਫ-ਸਪੱਸ਼ਟ ਦੇਖਣ 'ਚ ਸਮਰੱਥ ਹੁੰਦੇ ਹਾਂ। ਨਾਲ ਹੀ ਪਸੀਨੇ 'ਚ ਮੌਜੂਦ ਨਮਕ ਨਾਲ ਵੀ ਅੱਖਾਂ ਜਲਣ ਤੋਂ ਬਚ ਜਾਂਦੀਆਂ ਹਨ। ਇਹੀ ਨਹੀਂ ਭਰਵੱਟਿਆਂ ਦੀ ਹਾਲਤ ਦੇਖ ਕੇ ਅਸੀਂ ਕਿਸੇ ਵੀ ਵਿਅਕਤੀ ਦੇ ਮਨੋਭਾਵਾਂ ਨੂੰ ਵੀ ਪੜ੍ਹ ਸਕਦੇ ਹਾਂ। ਜੇਕਰ ਕਿਸੇ ਵਿਅਕਤੀ ਦੇ ਭਰਵੱਟੇ ਸੁੰਗੜੇ ਹੋਏ ਹੋਣ ਤਾਂ ਹੋ ਸਕਦੈ ਕਿ ਉਹ ਵਿਅਕਤੀ ਗੁੱਸੇ 'ਚ ਹੋਵੇ। ਅੱਖਾਂ ਦੇ ਭਰਵੱਟੇ ਚਿਹਰੇ ਦੀ ਖੂਬਸੂਰਤੀ ਲਈ ਬੇਹੱਦ ਮਹੱਤਵਪੂਰਨ ਹੁੰਦੇ ਹਨ। ਜ਼ਿਆਦਾ ਸੰਘਣੇ ਅਤੇ ਮੋਟੇ ਭਰਵੱਟੇ ਸੁੰਦਰ ਨਹੀਂ ਸਮਝੇ ਜਾਂਦੇ, ਜਦਕਿ ਪਤਲੇ ਅਤੇ ਤਣੇ ਹੋਏ ਭਰਵੱਟਿਆਂ ਨੂੰ ਬਹੁਤ ਖੂਬਸੂਰਤ ਮੰਨਿਆ ਜਾਂਦਾ ਹੈ
 
Top