ਐਸਕੇਲੇਟਰ ਕਿਵੇਂ ਕੰਮ ਕਰਦੀ ਹੈ?

Mandeep Kaur Guraya

MAIN JATTI PUNJAB DI ..
ਆਧੁਨਿਕ ਸ਼ਹਿਰਾਂ ਦੀਆਂ ਗਗਨਚੁੰਬੀ ਇਮਾਰਤਾਂ ਅਤੇ ਮਾਲਜ਼ 'ਚ ਅਕਸਰ ਤੁਹਾਨੂੰ ਆਪਣੇ ਆਪ ਚਲਣ ਵਾਲੀਆਂ ਪੌੜੀਆਂ ਭਾਵ ਐਸਕੇਲੇਟਰਸ ਦੇਖਣ ਨੂੰ ਮਿਲਦੀਆਂ ਹਨ। ਇਹ ਪੌੜੀਆਂ ਲੋਕਾਂ ਨੂੰ ਵੱਖ-ਵੱਖ ਮੰਜ਼ਲਾਂ ਤੋਂ ਉੱਪਰ-ਹੇਠਾਂ ਲਿਜਾਂਦੀਆਂ ਹਨ। ਅਜਿਹੀਆਂ ਇਮਾਰਤਾਂ 'ਚ ਉੱਪਰ-ਹੇਠਾਂ ਜਾਣ ਵੇਲੇ ਸਰੀਰ 'ਤੇ ਪੈਣ ਵਾਲੇ ਦਬਾਅ ਤੋਂ ਬਚਣ ਲਈ ਲੋਕ ਐਸਕੇਲੇਟਰਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਵਰਤੋਂ ਸਬਵੇਜ਼ ਅਤੇ ਹੋਰ ਪੈਦਲ ਰਸਤਿਆਂ 'ਚ ਲੋਕਾਂ ਦੀ ਆਵਾਜਾਈ ਲਈ ਵੀ ਕੀਤੀ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਪੌੜੀਆਂ ਕਿਵੇਂ ਕੰਮ ਕਰਦੀਆਂ ਹਨ?
ਐਸਕੇਲੇਟਰਸ ਦਾ ਬੁਨਿਆਦੀ ਮਕੈਨਿਜ਼ਮ 1881 'ਚ ਅਮੇਰਿਕਾ ਦੇ ਜੈੱਸ ਡਬਲਿਊ ਰੇਨੋ ਵੇਲੋਂ ਖੋਜਿਆ ਗਿਆ ਸੀ। ਇਸ ਦੀ ਵਰਤੋਂ ਮੁਖ ਰੂਪ 'ਚ ਸਮੁੰਦਰੀ ਜਹਾਜ਼ 'ਚ ਲੱਕੜੀ ਜਾਂ ਲੋਹੇ ਦੇ ਖੰਭਿਆਂ 'ਤੇ ਚਲਾਉਣ ਲਈ ਹੁੰਦੀ ਸੀ ਤਾਂਕਿ ਸਮੁੰਦਰੀ ਜਹਾਜ਼ ਦੀ ਸੇਲਸ ਨੂੰ ਰਿਪੋਰਟ ਦੇਣ ਲਈ ਰੱਸੀਆਂ ਜਾਂ ਬੈਲਟਾਂ ਬੰਨ੍ਹੀਆਂ ਜਾ ਸਕਣ। ਸੰਨ 1900 'ਚ ਜਦੋਂ ਪੈਰਿਸ 'ਚ ਆਪਣੇ ਆਪ ਚੱਲਣ ਵਾਲੀ ਇਕ ਪੌੜੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਇਸ ਨੂੰ ਐਸਕੇਲੇਟਰਸ ਨਾਂ ਦਿੱਤਾ ਗਿਆ ਸੀ। ਬੁਨਿਆਦੀ ਤੌਰ 'ਤੇ ਇਸ ਦੇ ਪੇਟੈਂਟ ਓਟਿਸ ਐਲੀਵੇਟਰ ਕੰਪਨੀ ਦੇ ਨਾਂ ਸੀ। ਅਗਾਂਹ ਚੱਲ ਕੇ ਲੋਕਾਂ ਵੱਲੋਂ ਇਸ ਦੀ ਵਰਤੋਂ ਕਾਰਨ ਇਸ ਦਾ ਇਹੀ ਨਾਂ ਭਾਵ ਐਸਕੇਲੇਟਰਸ ਪ੍ਰਸਿੱਧ ਹੋ ਗਿਆ। ਆਧੁਨਿਕ ਐਸਕੇਲੇਟਰਸ 60 ਫੁੱਟ ਦੇ ਆਕਾਰ ਤਕ ਸੀਮਤ ਹੁੰਦੇ ਹਨ। ਫਲੋਰ ਟੂ ਫਲੋਕ ਤਕ ਇਸ ਦਾ ਉਭਾਰ 12 ਫੁੱਟ ਹੁੰਦਾ ਹੈ। ਇਨ੍ਹਾਂ ਨੂੰ ਬਿਜਲੀ ਰਾਹੀਂ ਊਰਜਾ ਮਿਲਦੀ ਹੈ ਅਤੇ ਇਹ ਇਕ ਅੰਦਰੂਨੀ ਚੇਨ ਰਾਹੀਂ ਚਲਦੇ ਹਨ, ਜੋ ਗੋਲ-ਗੋਲ ਘੁੰਮਦੀ ਹੋਈ ਕਦੇ ਨਹੀਂ ਰੁਕਦੀ। ਪੌੜ੍ਹੀ ਦੇ ਪੌਡਿਆਂ ਨੂੰ ਇਕ-ਦੂਜੇ ਨਾਲ ਜੋੜਦੀ ਚੇਨ ਦਾ ਸੰਚਾਲਨ ਇਕ ਮੋਟਰ ਰਾਹੀਂ ਕੀਤਾ ਜਾਂਦਾ ਹੈ।
ਪੌੜੀ ਦੇ ਅਖੀਰ 'ਤੇ ਜਾ ਕੇ ਇਸ ਦੇ ਪੌਡੇ ਐਸਕੇਲੇਟਰਸ ਦੇ ਹੇਠਾਂ ਵੱਲ ਚਲੇ ਜਾਂਦੇ ਹਨ ਅਤੇ ਫਿਰ ਸ਼ੁਰੂਆਤੀ ਸਥਾਨ 'ਤੇ ਆ ਜਾਂਦੇ ਹਨ। ਐਸਕੇਲੇਟਰਸ ਦੇ ਪੌਡੇ ਰੇਲਿੰਗ 'ਤੇ ਚਲਦੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਤਰਤੀਬ ਦਿੱਤੀ ਜਾਂਦੀ ਹੈ ਕਿ ਇਕ ਤੋਂ ਬਾਅਦ ਦੂਜਾ ਪੌਡਾ ਇਕ ਸਧਾਰਨ ਪੌੜੀ ਵਾਂਗ ਹੀ ਉੱਭਰਿਆ ਹੋਇਆ ਬਣਦਾ ਜਾਏ। ਟੌਪ ਅਤੇ ਬੌਟਮ ਦੇ ਨੇੜੇ ਪੌਡਿਆਂ ਨੂੰ ਇਸ ਤਰ੍ਹਾਂ ਵਿਵਸਥਿਤ ਕੀਤਾ ਜਾਂਦਾ ਹੈ ਕਿ ਐਸਕੇਲੇਟਰਸ 'ਤੇ ਕੋਈ ਵਿਅਕਤੀ ਅਸਾਨੀ ਨਾਲ ਚੱਲ ਕੇ ਵੀ ਜਾ ਸਕਦਾ ਹੈ ਅਤੇ ਖੜ੍ਹਾ-ਖੜ੍ਹਾ ਵੀ।
ਐਸਕੇਲੇਟਰਸ ਆਮ ਤੌਰ 'ਤੇ 120 ਫੁੱਟ ਪ੍ਰਤੀ ਮਿੰਟ ਦੀ ਦਰ ਨਾਲ ਉੱਪਰ ਜਾ ਸਕਦਾ ਹੈ। ਕਈ ਵੱਡੇ ਐਸਕੇਲੇਟਰਸ ਇਕ ਘੰਟੇ 'ਚ 6 ਹਜ਼ਾਰ ਵਿਅਕਤੀਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੇ ਹਨ। ਜੇਕਰ ਚੇਨ ਕਿਸੇ ਥਾਂ ਤੋਂ ਟੁੱਟ ਜਾਂਦੀ ਹੈ ਤਾਂ ਤਣਾਅ ਕਾਰਨ ਐਸਕੇਲੇਟਰ ਰੁਕ ਜਾਂਦਾ ਹੈ। ਐਸਕੇਲੇਟਰ 'ਚ ਇਕ ਸੇਫਟੀ ਸਵਿੱਚ ਵੀ ਲੱਗਾ ਹੁੰਦਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ 'ਤੇ ਤੁਰੰਤ ਐਸਕੇਲੇਟਰ ਨੂੰ ਰੋਕ ਦਿੰਦਾ ਹੈ।
 
Top