ਹਾਥੀ ਦੰਦ

Mandeep Kaur Guraya

MAIN JATTI PUNJAB DI ..
ਹਾਥੀ ਹੀ ਇਕੋ-ਇਕ ਇਹੋ-ਜਿਹਾ ਪ੍ਰਾਣੀ ਹੈ, ਜਿਹਨੂੰ ਕੁਦਰਤ ਨੇ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਦੰਦ ਦਿੱਤੇ ਹਨ। ਨਹੀਂ ਤਾਂ ਮਨੁੱਖ ਸਹਿਤ ਹੋਰ ਸਾਰੇ ਜੀਵ-ਜੰਤੂਆਂ ਵਿੱਚ ਜਿੰਨੇ ਦੰਦ ਹੁੰਦੇ ਹਨ, ਇਕ ਹੀ ਕਿਸਮ ਦੇ ਹੁੰਦੇ ਹਨ, ਮਤਲਬ ਜਿਨ੍ਹਾਂ ਨਾਲ ਉਹ ਖਾਂਦੇ ਹਨ ਉਹੀ ਦਿੱਸਦੇ ਵੀ ਹਨ।
ਜਿਵੇਂ ਸਾਡੇ ਦੰਦਾਂ ਦਾ ਲਗਾਤਾਰ ਵਿਕਾਸ ਹੁੰਦਾ ਹੈ, ਪਹਿਲਾਂ ਦੁੱਧ ਦੇ ਦੰਦ ਆਉਂਦੇ ਹਨ ਅਤੇ ਉਨ੍ਹਾਂ ਦੇ ਕਿਰ ਜਾਣ ਦੇ ਬਾਅਦ ਸਥਾਈ ਦੰਦ, ਉਸੇ ਪ੍ਰਕਾਰ ਹਾਥੀਆਂ ਦੇ ਵੀ ਸਭ ਤੋਂ ਪਹਿਲਾਂ ਦੁੱਧ ਦੇ ਦੰਦ ਨਿਕਲਦੇ ਹਨ ਅਤੇ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਹੈ ਉਸ ਦੇ ਦੁੱਧ ਦੇ ਦੰਦ ਡਿੱਗਣ ਲੱਗਦੇ ਹਨ ਅਤੇ ਉਸ ਦੀ ਥਾਂ ਨਵੇਂ ਸਥਾਈ ਦੰਦ ਲੈ ਲੈਂਦੇ ਹਨ।
ਜਿਵੇਂ-ਜਿਵੇਂ ਉਸ ਦੇ ਇਹ ਦੁੱਧ ਦੇ ਦੰਦ ਡਿੱਗਦੇ ਜਾਂਦੇ ਹਨ ਉਸ ਦੀ ਥਾਂ ਨਵੇਂ ਜਾਂ ਸਥਾਈ ਦੰਦ ਨਿਕਲ ਆਉਂਦੇ ਹਨ। ਕੁੱਲ ਮਿਲਾ ਕੇ ਹਾਥੀਆਂ ਦੇ ਖਾਣ ਵਾਲੇ ਦੰਦਾਂ ਦੀ ਗਿਣਤੀ ਦੋਹਾਂ ਜਬਾੜਿਆਂ ਵਿੱਚ ਸਿਰਫ ਛੇ ਦੰਦ ਹੀ ਰਹਿੰਦੀ ਹੈ। ਜਦ ਵੀ ਕੋਈ ਦੁੱਧ ਦਾ ਦੰਦ ਡਿੱਗਦਾ ਹੈ ਅਤੇ ਉਸ ਦੀ ਥਾਂ ਨਵਾਂ ਦੰਦ ਆਉਂਦਾ ਹੈ ਤਾਂ ਉਹ ਉਪਰ ਵੱਲ ਨਿਕਲਦਾ ਹੈ, ਜੋ ਜਬਾੜੇ ਦੇ ਉਪਰ ਮਾਸ ਦੀ ਤੈਹ ਨਾਲ ਜੁੜਿਆ ਰਹਿੰਦਾ ਹੈ।
ਹਾਥੀਆਂ ਦੇ ਦੰਦ ਡਿੱਗਣ ਦੀ ਕਿਰਿਆ ਬੜੀ ਮੱਧਮ ਅਤੇ ਲੰਮੀ ਹੈ। ਬੱਚੇ ਦੇ ਸਾਰੇ ਦੁੱਧ ਦੇ ਦੰਦ ਬਾਰਾਂ ਸਾਲ ਦੀ ਉਮਰ ਤੱਕ ਡਿੱਗ ਜਾਂਦੇ ਹਨ, ਜਦਕਿ ਹਾਥੀਆਂ ਵਿੱਚ ਆਮ ਤੌਰ ’ਤੇ ਪਹਿਲਾਂ ਦੁੱਧ ਦਾ ਦੰਦ ਉਸ ਦੇ ਸਿਰਫ ਦੋ ਸਾਲ ਦੀ ਉਮਰ ਵਿੱਚ ਝੜ ਜਾਂਦਾ ਹੈ। ਇਸ ਦੇ ਚਾਰ ਸਾਲ ਬਾਅਦ ਮਤਲਬ ਛੇ ਸਾਲ ਦੀ ਉਮਰ ਵਿੱਚ ਦੂਸਰਾ ਦੰਦ ਡਿੱਗ ਜਾਂਦਾ ਹੈ ਅਤੇ ਨੌਂ ਸਾਲ ਦੀ ਉਮਰ ਵਿੱਚ ਤੀਜਾ। ਚੌਥਾ ਦੰਦ ਡਿੱਗਣ ਵਿੱਚ ਬਹੁਤ ਸਮਾਂ ਲੱਗਦਾ ਹੈ। ਜਦ ਉਹ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਾ ਹੈ, ਮਤਲਬ 20-25 ਦੀ ਉਮਰ ਦੇ ਵਿਚਾਲੇ ਉਸ ਦਾ ਇਹ ਦੰਦ ਡਿੱਗ ਜਾਂਦਾ ਹੈ। ਪੰਜਵਾਂ ਦੰਦ ਸੱਤ ਸਾਲ ਦੀ ਉਮਰ ਵਿੱਚ ਅਤੇ ਛੇਵਾਂ ਦੰਦ ਉਸ ਦੇ ਬਾਅਦ ਕਦੇ ਵੀ ਡਿੱਗ ਸਕਦਾ ਹੈ।
ਆਮ ਤੌਰ ’ਤੇ ਹਾਥੀਆਂ ਵਿੱਚ ਸਾਹਮਣੇ ਵੱਲ ਨਿਕਲੇ ਦੰਦਾਂ ਦੀ ਗਿਣਤੀ ਦੋ ਹੁੰਦੀ ਹੈ। ਇਹ ਦੰਦ ਕਾਫੀ ਵੱਡੇ ਹੁੰਦੇ ਹਨ ਅਤੇ ਦੂਰ ਤੋਂ ਹੀ ਦਿਖਾਈ ਦਿੰਦੇ ਹਨ। ਦੁਨੀਆ ਵਿੱਚ ਕਿਸੇ ਵੀ ਹਾਥੀ ਵਿੱਚ ਇਨ੍ਹਾਂ ਦੀ ਗਿਣਤੀ ਦੋ ਨਾਲੋਂ ਵੱਧ ਨਹੀਂ ਹੋ ਸਕਦੀ।

-ਨਿਰਮਲ ਪ੍ਰੇਮੀ
 
Top