ਮਹਿਕ ਦੇ ਪ੍ਰਛਾਵੇਂ

Mandeep Kaur Guraya

MAIN JATTI PUNJAB DI ..
ਨੀਤੂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਆਸਮਾਨ ਉਸ ਦੇ ਸਿਰ 'ਤੇ ਆਣ ਡਿੱਗਾ ਹੋਵੇ। ਆਲੇ-ਦੁਆਲੇ ਦੀ ਹਰ ਚੀਜ਼ ਉਸ ਨੂੰ ਘੁੰਮਦੀ ਹੋਈ ਪ੍ਰਤੀਤ ਹੋ ਰਹੀ ਸੀ, ਉਹ ਵਾਰ-ਵਾਰ ਚਿੱਠੀ ਨੂੰ ਪੜ੍ਹਨ ਦਾ ਯਤਨ ਕਰਦੀ ਪਰ ਹੁਣ ਤਾਂ ਉਸ ਤੋਂ ਚਿੱਠੀ ਵੀ ਨਹੀਂ ਸੀ ਪੜ੍ਹੀ ਜਾ ਰਹੀ। ਚਿੱਠੀ ਦਾ ਹਰ ਅੱਖਰ ਜਿਵੇਂ ਇੱਕ ਦੂਜੇ ਨਾਲ ਖਹਿ ਰਿਹਾ ਹੋਵੇ, ਕੀ ਚਿੱਠੀ ਵਿਚ ਜੋ ਲਿਖਿਆ ਹੈ ਉਹ ਸਭ ਕੁਝ ਠੀਕ ਹੈ? ਨੀਰੂ ਆਪਣੇ ਆਪ ਤੋਂ ਪੁੱਛ ਰਹੀ ਸੀ। ਹਾਂ, ਰਾਜੀ ਭਲਾ ਝੂਠ ਕਿਉਂ ਲਿਖੇਗੀ, ''ਤੇ ਨੀਰੂ ਨੂੰ ਇੱਕ ਵਾਰਾਂ ਫੇਰ ਕੰਬਣੀ ਆ ਗਈ। ਹੁਣੇ-ਹੁਣੇ ਕੁਝ ਪਲ ਪਹਿਲਾਂ ਡਾਕੀਏ ਹੱਥੋਂ ਚਿੱਠੀ ਫੜ ਅਮਰੀਕਾ ਦਾ ਪਤਾ ਵੇਖ ਉਹ ਜਿੰਨੀ ਖੁਸ਼ ਹੋਈ ਸੀ, ਹੁਣ ਉਹ ਓਨੀ ਹੀ ਉਦਾਸ। ਉਦਾਸ ਨਾਲੋਂ ਵੱਧ ਡਰੀ ਤੇ ਸਹਿਮੀ-ਸਹਿਮੀ ਜਿਹੀ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ।
ਕਿੰਨੀ ਖੁਸ਼ ਸੀ ਉਹ ਜਦੋਂ ਉਸ ਦੀ ਮੁਲਾਕਾਤ ਸਤੀਸ਼ ਨਾਲ ਹੋਈ ਸੀ। ਉਸ ਨੂੰ ਇੰਝ ਲੱਗਾ ਸੀ ਜਿਵੇਂ ਬਚਪਨ ਤੋਂ ਵੇਖੇ ਉਹਦੇ ਸਾਰੇ ਸੁਪਨੇ ਹਕੀਕਤ ਦਾ ਰੂਪ ਲੈ ਰਹੇ ਹਨ। ਉਸ ਦੇ ਪੈਰ ਧਰਤੀ 'ਤੇ ਨਹੀਂ ਸੀ ਟਿੱਕ ਰਹੇ। ਉਹ ਉੱਡੀ-ਉੱਡੀ ਫਿਰ ਰਹੀ ਸੀ ਰਾਜੀ ਦੇ ਵਿਆਹ ਵਿਚ। ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਵਿਆਹ ਰਾਜੀ ਦਾ ਨਾ ਹੋਵੇ ਸਗੋਂ ਉਸ ਦਾ ਆਪਣਾ ਹੋਵੇ।
ਸਤੀਸ਼ ਦੂਰ ਦੇ ਰਿਸ਼ਤੇ 'ਚੋਂ ਰਾਜੀ ਦਾ ਦੇਵਰ ਲੱਗਦਾ ਸੀ। ਰਾਜੀ ਅਤੇ ਨੀਰੂ ਬਚਪਨ ਦੀਆਂ ਪੜ੍ਹੀਆਂ, ਇਕੱਠੀਆਂ ਨੇ ਹੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖੋ। ਹਾਂ...ਹਾਲਾਂ ਤਾਂ ਕੇਵਲ ਪੈਰ ਹੀ ਰੱਖੇ ਸਨ, ਬੱਸ ਦਹਿਲੀਜ਼ ਨੂੰ ਟੱਪਣ ਦੀ ਸੱਧਰ ਮਨ ਦੇ ਕਿਸੇ ਅਚੇਤ ਕੋਨੇ ਵਿਚ ਬਿੜਕਾਂ ਲੈ ਰਹੀ ਸੀ। ਰਾਜੀ ਦਾ ਰਿਸ਼ਤਾ ਅਮਰੀਕਾ ਵਿਚ ਰਹਿੰਦੇ ਇੱਕ ਮੁੰਡੇ ਨਾਲ ਹੋਇਆ ਸੀ। ਮੁੰਡੇ ਦੀ ਉਮਰ ਭਾਵੇਂ ਕੁਝ ਵੱਡੀ ਸੀ ਪਰ ਚੰਗਾ ਘਰ ਵੇਖ ਕੇ ਮਾਂ-ਬਾਪ ਨੇ ਹਾਂ ਕਰ ਦਿੱਤੀ। ਵਿਆਹ ਤੋਂ ਬਾਅਦ ਰਾਜੀ ਨੂੰ ਹੀ ਅਮਰੀਕਾ ਲਿਜਾਣ ਦੇ ਸਾਰੇ ਇੰਤਜ਼ਾਮ ਉਨ੍ਹਾਂ ਪਹਿਲਾਂ ਹੀ ਕਰ ਲਏ ਸਨ।
'ਨੀਰੂ, ਤੈਨੂੰ ਵੀ ਮੈਂ ਅਮਰੀਕਾ ਲੈ ਜਾਣਾ ਐ' ਰਾਜੀ ਨੇ ਨੀਰੂ ਦੇ ਚਿਹਰੇ ਦੇ ਭਾਵਾਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਹਾ। ਮੇਰੇ ਵਿਆਹ ਨੂੰ ਹਾਲਾਂ ਇੱਕ ਸਾਲ ਲੱਗ ਜਾਣਾ, ਅਮਰੀਕਾ ਜਾਂਦਿਆਂ ਹੀ ਮੈਂ ਤੇਰੇ ਲਈ ਮੁੰਡਾ ਲੱਭ ਲਵਾਂਗੀ। ਇਹ ਕਹਿ ਰਾਜੀ ਨੇ ਨੀਰੂ ਨੂੰ ਜੱਫੀ ਪਾ ਲਈ।
ਤੂੰ ਭਲਾ ਕਿਉਂ ਯਾਦ ਰੱਖੇਗੀ ਮੈਨੂੰ, ਜੀਜਾ ਜੀ ਨੇ ਤੈਨੂੰ ਕੁਝ ਯਾਦ ਹੀ ਨਹੀਂ ਰਹਿਣ ਦੇਣਾ। ਨੀਰੂ ਨੇ ਬੜੇ ਪਿਆਰ ਨਾਲ ਰਾਜੀ ਨੂੰ ਛੇੜਦਿਆਂ ਹੋਇਆਂ ਕਿਹਾ। ਚੱਲ ਸ਼ਰਾਰਤੀ ਜਿਹੀ, ਰਾਜੀ ਨੇ ਇਹ ਕਹਿ ਨੀਰੂ ਦੀਆਂ ਗੱਲਾਂ 'ਤੇ ਹੌਲੀ-ਹੌਲੀ ਚਪੇੜ ਮਾਰੀ।
ਮੈਨੂੰ ਜਾਂਦਿਆਂ ਹੀ ਉਥੋਂ ਦੀਆਂ ਫੋਟੋਆਂ ਭੇਜੀ, ਹਾਂ...ਸਭ ਤੋਂ ਪਹਿਲਾਂ ਜੀਜਾ ਜੀ ਨਾਲ। ਨੀਰੂ ਨੇ ਛੇੜਦਿਆਂ ਹੋਇਆਂ ਕਿਹਾ।
''ਚੱਲ ਬੇਸ਼ਰਮ'' ਰਾਜੀ ਨੇ ਖੁਸ਼ ਹੁੰਦਿਆਂ ਕਿਹਾ ਤੇ ਦੋਵੇਂ ਖਿੜ-ਖਿੜ ਕੇ ਹੱਸ ਪਈਆਂ।
ਰਾਜੀ ਦੀ ਮੰਗਣੀ ਪਿੱਛੋਂ ਦੋਵੇਂ ਸਹੇਲੀਆਂ ਚਿਰਾਂ ਬੱਧੀ ਬਸ ਵਿਆਹ ਦੀਆਂ ਗੱਲਾਂ ਹੀ ਕਰਦੀਆਂ ਰਹਿੰਦੀਆਂ। ਕਦੇ ਹੋਣ ਵਾਲੇ ਪਤੀ ਦੀ ਸ਼ਕਲ ਸੂਰਤ ਬਾਰੇ, ਕਦੇ ਉਸ ਦੇ ਕੰਮਾਂ ਬਾਰੇ ਅਤੇ ਕਦੇ ਅਮਰੀਕਾ ਦੀਆਂ ਉੱਚੀਆਂ-ਉੱਚੀਆਂ ਬਹੁਮੰਜ਼ਿਲੀ ਇਮਾਰਤਾਂ ਬਾਰੇ। ਗੱਲ ਕਰਦਿਆਂ ਨੀਰੂ ਅੰਦਰ ਇੱਕ ਹੂਕ ਜਿਹੀ ਉਠਦੀ। ਨੀਰੂ ਦੇ ਪਿਤਾ ਦਫ਼ਤਰ ਵਿਚ ਇੱਕ ਮਾਮੂਲੀ ਜਿਹੇ ਕਲਰਕ ਸਨ। ਛੋਟਾ ਜਿਹਾ ਘਰ ਅਤੇ ਸਾਦਾ ਰਹਿਣ-ਸਹਿਣ ਪਰ ਇਸ ਦੇ ਉਲਟ ਨੀਰੂ ਹਮੇਸ਼ਾ ਵੱਡੇ-ਵੱਡੇ ਸੁਪਨੇ ਦੇਖਿਆ ਕਰਦੀ ਸੀ। ਉਸ ਨੂੰ ਬਚਪਨ ਤੋਂ ਹੀ ਚਾਅ ਸੀ ਕਿ ਉਹ ਕਿਸੇ ਨਾ ਕਿਸੇ ਬਾਹਰਲੇ ਮੁਲਕ ਚਲੀ ਜਾਵੇ। ਉਸ ਨੂੰ ਅਕਸਰ ਕਹਿੰਦੀ, ਇਸ ਮੁਲਕ ਵਿਚ ਪਿਆ ਵੀ ਕੀ ਹੈ, ਗੰਦੇ ਘਰ, ਗੰਦੀਆਂ ਨਾਲੀਆਂ ਅਤੇ ਨਿੱਕੇ ਲੋਕ। ਉਹ ਜਦੋਂ ਵੀ ਬਾਹਰੋਂ ਆਏ ਵਿਅਕਤੀ ਨੂੰ ਮਿਲਦੀ, ਉਨ੍ਹਾਂ ਤੋਂ ਉਥੋਂ ਦੇ ਰਹਿਣ-ਸਹਿਣ, ਖਾਣ-ਪੀਣ ਅਤੈ ਉਥੋਂ ਦੇ ਲੋਕਾਂ ਬਾਰੇ ਸਵਾਲ ਕਰਦੀ। ਬਾਹਰਲਾ ਮੁਲਕ ਉਸ ਲਈ ਇੱਕ ਪਰੀਆਂ ਦੇ ਦੇਸ਼ ਤੁਲ ਸੀ। ਖਿਆਲਾਂ ਹੀ ਖਿਆਲਾਂ ਵਿਚ ਉਹ ਕਦੇ ਅਮਰੀਕਾ ਅਤੇ ਕਦੇ ਇੰਗਲੈਂਡ ਘੁੰਮ ਆਉਂਦੀ ਪਰ ਯਥਾਰਥ ਜਦੋਂ ਉਸ ਨੂੰ ਧਰਤੀ 'ਤੇ ਲਿਆ ਪਟਕਾ ਮਾਰਦਾ ਤਾਂ ਉਸ ਦੀ ਅੰਤਰ ਵੇਦਨਾ ਅਸਹਿ ਹੋ ਜਾਂਦੀ। ਕੀ ਉਸ ਦੇ ਇਹ ਸੁਪਨੇ ਕਦੇ ਸਾਕਾਰ ਹੋ ਸਕਣਗੇ? ਤੇ ਫੇਰ ਇੰਝ ਉਹ ਨਵੀਆਂ ਗੁੰਦਾਂ ਗੁੰਦਣ ਲੱਗ ਪੈਂਦੀ। ਸਤੀਸ਼ ਨੂੰ ਮਿਲਣ ਉਪਰੰਤ ਆਪਣੇ ਸਾਰੇ ਸੁਪਨੇ ਸਾਕਾਰ ਹੁੰਦੇ ਜਾਪੇ। ਰਾਜੀ ਦੇ ਵਿਆਹ ਤੋਂ ਪੰਦਰਾਂ ਦਿਨ ਪਹਿਲਾਂ ਹੀ ਉਹ ਰਾਜੀ ਦੇ ਘਰ ਆਣ ਟਿੱਕੀ। ਆਉਂਦੀ ਕਿਉਂ ਨਾ, ਰਾਜੀ ਦੀ ਉਹ ਇੱਕੋ-ਇੱਕ ਸਹੇਲੀ ਸੀ।
ਰਾਜੀ ਦੇ ਹੋਣ ਵਾਲੇ ਸਹੁਰੇ ਰਾਜੀ ਦੇ ਨਾਲ ਹੀ ਕੋਠੀ ਵਿਚ ਠਹਿਰੇ ਹੋਏ ਸਨ। ਪਹਿਲੇ ਦਿਨ ਹੀ ਨੀਰੂ ਦਾ ਮੇਲ ਸਤੀਸ਼ ਨਾਲ ਹੋ ਗਿਆ। ਅਮਰੀਕਨ ਤੜਕ-ਭੜਕ ਨੂੰ ਵੇਖ ਕੇ ਨੀਰੂ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਇੰਝ ਪਹਿਲੀ ਨਜ਼ਰ ਹੀ ਉਹ ਸਤੀਸ਼ ਵੱਲ ਖਿੱਚੀ ਤੁਰੀ ਗਈ। ਬਸ, ਫੇਰ ਕੀ ਸੀ, ਸਵੇਰੇ, ਦੁਪਹਿਰੇ, ਸ਼ਾਮ ਸਤੀਸ਼ ਤੇ ਨੀਰੂ ਦਿੱਲੀ ਦੇ ਹੋਟਲਾਂ ਵਿਚ ਘੁੰਮਦੇ, ਕਦੇ ਇੰਡੀਆ ਗੇਟ ਤੇ ਕਦੇ ਕੋਈ ਥਿਏਟਰ। ਨੀਰੂ ਨੂੰ ਇੰਝ ਲੱਗਾ ਜਿਵੇਂ ਅਸਲ ਸਵਰਗ ਧਰਤੀ 'ਤੇ ਆਣ ਟਿੱਕਿਆ ਹੈ। ਸਤੀਸ਼ ਇੱਕ ਦੇਵਤਾ ਹੈ ਤੇ ਉਹ ਅਪਸਰਾ ਬਣ ਉਹਦੀਆਂ ਬਾਹਾਂ ਵਿਚ ਸਵਰਗ ਦਾ ਸੁੱਖ ਮਾਣ ਰਹੀ ਹੈ। 'ਨੀਰੂ ਜੀਅ ਕਰਦੈ ਮੈਂ ਤੇਰੀਆਂ ਅੱਖਾਂ ਵਿਚ ਸਦਾ-ਸਦਾ ਲਈ ਡੁੱਬ ਜਾਵਾਂ' ਤਾਂ ਨੀਰੂ ਦਾ ਰੋਮ-ਰੋਮ ਉਸ ਦੀ ਛੂਹ ਨਾਲ ਨਸ਼ਿਆ ਜਾਂਦਾ।
ਰਾਜੀ ਦੇ ਵਿਆਹ ਨੂੰ ਸਿਰਫ਼ ਪੰਜ ਦਿਨ ਹੀ ਰਹਿ ਗਏ ਸਨ ਪਰ ਨੀਰੂ ਅਤੇ ਸਤੀਸ਼ ਕਦੋਂ ਦੇ ਜਨਮਾਂ-ਜਨਮਾਂ ਲਈ ਨਾਲ ਰਹਿਣ ਦੇ ਵਾਅਦੇ ਕਰ ਇੱਕ-ਦੂਜੇ ਦੇ ਹੋ ਚੁੱਕੇ ਸਨ।
ਨੀਰੂ, ਚੱਲ ਅੱਜ ਸ਼ਿਮਲੇ ਚੱਲਦੇ ਆਂ, ਪਰਸੋਂ ਵਾਪਸ ਆ ਜਾਵਾਂਗੇ। ਇੰਡੀਆ ਗੇਟ ਦੇ ਲਾਅਨ ਵਿਚ ਬੈਠਿਆਂ ਸਤੀਸ਼ ਨੇ ਨੀਰੂ ਦੀਆਂ ਅੱਖਾਂ ਵਿਚ ਅੱਖਾਂ ਪਾਉਂਦਿਆਂ ਹੋਇਆਂ ਉਸ ਨੂੰ ਅਰਜੋਈ ਕੀਤੀ ਪਰ ਰਾਜੀ ਕੀ ਸੋਚੇਗੀ। ਨੀਰੂ ਨੇ ਚਾਹੁੰਦਿਆਂ ਹੋਇਆਂ ਵੀ ਹਿਚਕਚਾਹਟ ਦਾ ਪ੍ਰਗਟਾਵਾ ਕੀਤਾ। ਇਸ ਦੀ ਫ਼ਿਕਰ ਨਾ ਕਰ, ਇਹ ਮੈਂ ਆਪੇ ਸੰਭਾਲ ਲਵਾਂਗਾ ਤੇ ਅਗਲੇ ਦਿਨ ਸਤੀਸ਼ ਅਤੇ ਨੀਰੂ ਸ਼ਿਮਲੇ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਦੇ ਆਗੋਸ਼ ਵਿਚ ਸਨ।
ਪਤਾ ਹੀ ਨਾ ਲੱਗਾ 24 ਘੰਟੇ ਕਿਵੇਂ ਬੀਤ ਗਏ, ਜਿਸ ਨਿੱਕੇ ਜਿਹੇ ਗੈਸਟ ਹਾਊਸ ਵਿਚ ਉਹ ਠਹਿਰੇ ਸਨ, ਉਹ ਬਿਲਕੁਲ ਪਹਾੜਾਂ ਨਾਲ ਘਿਰਿਆ ਹੋਇਆ ਸੀ। ਉਹ ਤਾਂ ਕਮਰੇ ਵਿਚੋਂ ਬਾਹਰ ਵੀ ਨਹੀਂ ਸਨ ਆਏ, ਬਸ ਪਹਾੜਾਂ ਵੱਲੋਂ ਖੁੱਲ੍ਹਦੀ ਬਾਰੀ ਵਿਚੋਂ ਕੁਦਰਤ ਦੇ ਸੁਹੱਪਣ ਨੂੰ ਹੰਢਾ ਰਹੇ ਸਨ। ਸਤੀਸ਼ ਤੂੰ ਕਿਤੇ ਮੈਨੂੰ ਭੁੱਲ ਤਾਂ ਨਹੀਂ ਜਾਏਗਾ, ਮੈਂ ਤੇਰੇ ਬਿਨਾਂ ਹੁਣ ਇੱਕ ਪਲ ਵੀ ਨਹੀਂ ਰਹਿ ਸਕਦੀ। ਨੀਰੂ ਨੇ ਸਤੀਸ਼ ਦੇ ਗਲੇ 'ਚੋਂ ਬਾਹਾਂ ਪਾਉਂਦਿਆਂ ਹੋਇਆਂ ਆਖਿਆ।
'ਨੀਰੂ, ਮੈਂ ਅਮਰੀਕਾ ਪਹੁੰਚਦਿਆਂ ਹੀ ਤੈਨੂੰ ਕਾਗਜ਼ ਭੇਜ ਦਿਆਂਗਾ ਤੇ ਨਾਲ ਹੀ ਆਪ ਦੁਬਾਰਾ ਆ ਜਾਵਾਂਗਾ। ਤੇਰੇ ਮੰਮੀ ਪਾਪਾ ਕੋਲ ਮੈਂ ਆਪ ਹੀ ਤੇਰਾ ਰਿਸ਼ਤਾ ਮੰਗ ਲਵਾਂਗਾ ਭਾਵੇਂ ਮੈਨੂੰ ਉਨ੍ਹਾਂ ਦੇ ਪੈਰ ਹੀ ਕਿਉਂ ਨਾ ਫੜਨੇ ਪੈਣ।
ਇੰਝ ਸਤੀਸ਼ ਨੇ ਨੀਰੂ ਨੂੰ ਨਿਸ਼ਚਿਤ ਰਹਿਣ ਲਈ ਕਿਹਾ। ਨੀਰੂ ਅਤੇ ਸਤੀਸ਼ ਅਗਲੇ ਦਿਨ ਦਿੱਲੀ ਆ ਗਏ। ਹੁਣ ਤੀਕ ਨੀਰੂ ਆਪਣਾ ਸਭ ਕੁਝ ਸਤੀਸ਼ ਦੇ ਹਵਾਲੇ ਕਰ ਚੁੱਕੀ ਸੀ। ਕਰਦੀ ਵੀ ਕਿਉਂ ਨਾ, ਹੁਣ ਤਾਂ ਉਨ੍ਹਾਂ ਨੇ ਕਈ ਜਨਮਾਂ ਤੱਕ ਸਾਥ ਨਿਭਾਉਣ ਦੇ ਵਾਅਦੇ ਜੇ ਕੀਤੇ ਹੋਏ ਸਨ, ਫੇਰ ਵਿਆਹ ਤਾਂ ਇੱਕ ਦੁਨਿਆਵੀ ਰਸਮ ਹੈ। ਉਂਝ ਵੀ ਦੋ ਮਹੀਨੇ ਬਾਅਦ ਸਤੀਸ਼ ਉਸ ਨੂੰ ਵਿਆਹ ਕੇ ਹੀ ਤਾਂ ਲੈ ਜਾਏਗਾ। ਰਾਜੀ ਦਾ ਵਿਆਹ ਹੋ ਗਿਆ। ਉਹ ਆਪਣੇ ਪਤੀ ਨਾਲ ਅਮਰੀਕਾ ਚਲੀ ਗਈ ਤੇ ਸਤੀਸ਼ ਵੀ। ਨੀਰੂ ਰੋਜ਼ ਸਤੀਸ਼ ਦੀ ਚਿੱਠੀ ਦੀ ਉਡੀਕ ਕਰਦੀ। ਕਿਸੇ ਸਹੇਲੀ ਦਾ ਟੈਲੀਫੋਨ ਨੰਬਰ ਦਿੱਤਾ ਹੋਇਆ ਸੀ, ਉਸ ਤੋਂ ਪੁੱਛਦੀ ਪਰ ਨਾ ਸਤੀਸ਼ ਦਾ ਫੋਨ ਆਇਆ ਤੇ ਨਾ ਹੀ ਕੋਈ ਚਿੱਠੀ।
ਜਿਉਂ-ਜਿਉਂ ਸਮਾਂ ਬੀਤਦਾ ਗਿਆ, ਨੀਰੂ ਦੀ ਘਬਰਾਹਟ ਵੱਧਦੀ ਗਈ। ਉਸ ਨੂੰ ਆਪਣੇ ਅੰਦਰ ਕੁਝ ਬਦਲਦਾ ਜਿਹਾ ਪ੍ਰਤੀਤ ਹੁੰਦਾ, ਕੁਝ ਨਵਾਂ-ਨਵਾਂ ਜਿਹਾ, ਉਸ ਨੇ ਪਹਿਲਾਂ ਇਹ ਕਦੇ ਵੀ ਨਹੀਂ ਸੀ ਅਨੁਭਵ ਕੀਤਾ। ਜਿਉਂ ਉਸ ਵਿਚ ਇਹ ਕੁਦਰਤੀ ਪਰਿਵਰਤਨ ਆ ਰਹੇ ਸਨ, ਉਸ ਦੀ ਘਬਰਾਹਟ ਵੱਧਦੀ ਜਾ ਰਹੀ ਸੀ। ਉਹ ਮਾਂ ਦੇ ਨੇੜੇ ਜਾਂਦੀ ਡਰਦੀ, ਕਿਤੇ ਮੰਮੀ ਕੁਝ ਪੁੱਛ ਨਾ ਲਵੇ...।
ਸਾਰਿਆਂ ਤੋਂ ਅੱਖ ਬਚਾ ਉਹ ਵਿਹੜੇ ਵਿਚ ਲੱਗੇ ਅੰਬ ਤੋਂ ਕੱਚੀਆਂ ਅੰਬੀਆਂ ਤੋੜ-ਤੋੜ ਖਾਂਦੀ। ਕਿਸ ਨੂੰ ਦੱਸਦੀ ਉਹ ਇਹ ਸਭ ਕੁਝ, ਹੁਣ ਤਾਂ ਰਾਜੀ ਵੀ ਨਹੀਂ ਸੀਉਸ ਦੇ ਕੋਲ। ਉਹ ਇੰਨੀ ਅੱਗੇ ਵੱਧ ਚੁੱਕੀ ਸੀ ਕਿ ਪਿੱਛੇ ਮੁੜਨਾ ਉਸ ਲਈ ਬਹੁਤ ਔਖਾ ਸੀ।
ਅਖ਼ੀਰ ਉਸਨੇ ਰਾਜੀ ਨੂੰ ਚਿੱਠੀ ਲਿਖੀ ਅਤੇ ਆਪਣਾ ਸਾਰਾ ਹਾਲ ਵੀ। ਰਾਜੀ, ਮੈਂ ਬਰਬਾਦ ਹੋ ਜਾਵਾਂਗੀ ਜੇਕਰ ਸਤੀਸ਼ ਨਾ ਆਇਆ..., ਵਾਪਸੀ ਡਾਕ ਜਵਾਬ ਦੇਵੀਂ। ਮੈਂ ਪਾਪਾ ਨੂੰ ਮੂੰਹ ਦਿਖਾਉਣ ਜੋਗੀ ਨਹੀਂ...ਤੇ ਇਹ ਲਿਖ ਉਸ ਨੇ ਰਾਜੀ ਨੂੰ ਚਿੱਠੀ ਪਾ ਦਿੱਤੀ। ਅੱਜ ਉਸੇ ਚਿੱਠੀ ਦਾ ਜਵਾਬ ਸੀ, ਜਿਸ ਨੂੰ ਪੜ੍ਹ ਨੀਰੂ ਦੀਆਂ ਰਗਾਂ ਵਿਚ ਵੱਗਦਾ ਲਹੂ ਜਿਵੇਂ ਜੰਮ ਗਿਆ ਹੋਵੇ। ਰਾਜੀ ਨੇ ਲਿਖਿਆ ਸੀ, ਨੀਰੂ, ਸਤੀਸ਼ ਦੀ ਆਸ ਛੱਡਦੇ, ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਸਤੀਸ਼ ਵਿਆਹਿਆ ਹੋਇਐ ਤੇ ਤਿੰਨ ਬੱਚਿਆਂ ਦਾ ਪਿਤਾ ਵੀ ਐ, ਤੂੰ ਭ ਕੁਝ ਆਪਣੇ ਮੰਮੀ ਪਾਪਾ ਨੂੰ ਦੱਸਦੈ...।
 
There are many heartbreakers....many risk takers.....many user & abusers...and some leave themselves so vulnerable and fell victim to these types of people. It’s one of the bitter truths that many become victim of these types of monsters. But why leave yourself so vulnerable?? Par Khair!! Nice Share!!Thank you for posting. Now the trend has changed a bit. Lot of girl’s are doing the opposite. They marry a NRI…once they get their papers or landed immigration…..POOFF….they disappear or make false allegations of domestic violence…sexual abuse and dowry. Gharwala Bachar Jail Wich...Bohot easy divorce mil janda…and these monsters try to find another victim in India and marry them for 40-50 lakh. Mehak De Parchaweh...Fhoki mehak De Pachtaweh...
 
Top