pps309
Prime VIP
ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਹੁਣ ਆਪਾਂ ਹਿੰਦੀ ਬੋਲਿਆ ਕਰਨੀ ਹੈ। ਇਕ ਦਿਨ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ। ਸ਼ਿਸ਼ ਰੌਲਾ ਪਾਉਣ, 'ਪੰਡਿਤ ਜੀ ਜਲ ਬਿੰਬਤ ਹੋ ਗਏ, ਜਲ ਬਿੰਬਤ ਹੋ ਗਏ।' ਕਿਸੇ ਨਾ ਸੁਣੀ। ਪੰਡਿਤ ਡੁੱਬ ਗਿਆ ਤਾਂ 'ਡੁੱਬ ਗਿਆ, ਡੁੱਬ ਗਿਆ' ਹੋਣ ਲੱਗੀ। ਖੈਰ! ਜੱਟ ਨੇ ਆ ਕੇ ਪੰਡਿਤ ਨੂੰ ਖੂਹ 'ਚੋਂ ਕੱਢ ਲਿਆ। ਪੰਡਿਤ ਬਾਹਰ ਆ ਕੇ ਸ਼ਾਗਿਰਦਾਂ ਨੂੰ ਕਹਿਣ ਲੱਗਾ ਤੁਸੀਂ ਪਹਿਲਾਂ ਕਿਉਂ ਨਾ ਅਵਾਜ਼ਾਂ ਮਾਰੀਆਂ। 'ਤੁਸੀਂ ਹੀ ਕਿਹਾ ਸੀ, ਹਿੰਦੀ ਬੋਲਿਆ ਕਰਨੀ ਹੈ।' ਉੱਤਰ ਮਿਲਿਆ। ਪੰਡਿਤ ਗੁੱਸੇ ਵਿਚ ਬੋਲਿਆ, 'ਹਿੰਦੀ ਵਿੰਦੀ ਤਾਂ ਵਿਹਲਿਆਂ ਦੀਆਂ ਗੱਲਾਂ, ਵੇਲੇ ਸਿਰ ਪੰਜਾਬੀ 'ਚ ਗੱਲ ਕਰੀ ਦੀ ਹੈ।'