punjabi jokes! not so funny

rgxsingh

Elite
ਸੰਤਾ-ਮੈਨੂੰ ਦੂਰ ਦੀਆਂ ਚੀਜ਼ਾਂ ਧੁੰਦਲੀਆਂ-ਧੁੰਦਲੀਆਂ ਦੀਹਦੀਆਂ ਨੇ, ਸੋਚਦਾ ਹਾਂ, ਐਨਕ ਲਵਾ ਹੀ ਲਵਾਂ।
ਸੰਤੀ-ਰਹਿਣ ਦਿਓ ਜੀ, ਕਾਹਨੂੰ ਪੈਸੇ ਖਰਾਬ ਕਰਨੇ ਨੇ। ਮੁਹੱਲੇ ’ਚ ਮੇਰੇ ਨਾਲੋਂ ਸੋਹਣੀ ਕੋਈ ਜ਼ਨਾਨੀ ਹੈਨੀ।
#
ਸੰਤੀ-ਮੈਂ ਕਿਸੇ ਪੁੱਛਾਂ ਦੇਣ ਵਾਲੇ ਬਾਬੇ ਕੋਲ ਚੱਲੀ ਹਾਂ, ਕਿ ਘਰ ’ਚ ਸ਼ਾਂਤੀ ਰੱਖਣ ਲਈ ਕਿਹੜਾ-ਕਿਹੜਾ ਵਰਤ ਰੱਖਾਂ।
ਸੰਤਾ-ਮੈਂ ਹੀ ਦੱਸ ਦਿੰਨਾਂ, ਤੂੰ ਬੱਸ ਮੌਨ ਵਰਤ ਰੱਖ ਲਿਆ ਕਰ।

#

ਬਬਲੂ-ਪਾਪਾ, ਮੰਮੀ ਮੈਨੂੰ ਐਵੇਂ ਝਿੜਕੀ ਜਾਂਦੀ ਆ।
ਵਕੀਲ ਪਿਤਾ-ਪੁੱਤ, ਹਾਈਕੋਰਟ ’ਚ ਸੁਪਰੀਮ ਕੋਰਟ ਵਿਰੁੱਧ ਕੇਸ ਨਹੀਂ ਲੱਗਦੇ।
#

ਇਕ ਨਵਾਂ ਲੇਖਕ ਆਪਣੇ ਨਵੇਂ ਨਾਵਲ ਦੇ ਕੁਝ ਹਿੱਸੇ ਇਕ ਫਿਲਮ ਨਿਰਮਾਤਾ ਨੂੰ 7 ਵਾਰ ਪੜ੍ਹ ਕੇ ਸੁਣਾ ਚੁੱਕਾ ਸੀ। 8ਵੀਂ ਵਾਰ ਨਿਰਮਾਤਾ ਨੇ ਖਿੱਝ ਕੇ ਕਿਹਾ, ‘‘ਮੈਂ ਤੁਹਾਨੂੰ ਕਹਿ ਚੁੱਕਾ ਹਾਂ ਕਿ ਤੁਹਾਡੇ ਨਾਵਲ ਦੀ ਕਹਾਣੀ ਮੈਨੂੰ ਬਿਲਕੁਲ ਪਸੰਦ ਨਹੀਂ।’’
ਲੇਖਕ ਨੇ ਅੱਖਾਂ ਵਿਚ ਅੱਥਰੂ ਲਿਆ ਕੇ ਕਿਹਾ, ‘‘ਮੈਂ ਸਿਰਫ ਇਕ ਵਾਰ ਆਪਣੇ ਨਾਵਲ ਨੂੰ ਫਿਲਮ ਦੇ ਪਰਦੇ ’ਤੇ ਦੇਖਣਾ ਚਾਹੁੰਦਾ ਸੀ।’’
ਕੁਝ ਪਲ ਸੋਚ ਕੇ ਨਿਰਮਾਤਾ ਨੇ ਕਿਹਾ, ‘‘ਤੁਹਾਡੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਮੈਂ ਇਹ ਕਰ ਸਕਦਾ ਹਾਂ ਕਿ ਫਿਲਮ ਵਿਚ ਇਕ ਸੀਨ ਅਜਿਹਾ ਰੱਖਾਂਗਾ, ਜਿਸ ਵਿਚ ਹੀਰੋ ਤੁਹਾਡਾ ਨਾਵਲ ਪੜ੍ਹਦਾ ਨਜ਼ਰ ਆਵੇਗਾ।’’

##

ਇਕ ਫੁੱਟਬਾਲ ਖਿਡਾਰੀ ਕੋਲੋਂ ਇੰਸਪੈਕਟਰ ਨੇ ਪੁੱਛਿਆ, ‘‘ਬੇਟਾ, ਤੂੰ ਟੀਮ ’ਚ ਕੀ ਏਂ?’’
ਖਿਡਾਰੀ ਬੋਲਿਆ, ‘‘ਸਰ ਮੈਂ ਹਾਫਬੈਕ ਹਾਂ।’’
ਇੰਸਪੈਕਟਰ, ‘‘ਤੇ ਪੜ੍ਹਾਈ ’ਚ?’’
ਖਿਡਾਰੀ, ‘‘ਜੀ ਉਸ ਵਿਚ ਫੁੱਲਬੈਕ ਹਾਂ।’’

##
ਪ੍ਰੇਮੀ (ਪ੍ਰੇਮਿਕਾ ਨੂੰ), ‘‘ਕੁਝ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਲੱਗ ਰਹੀ ਏਂ। ਇਸ ਦਾ ਕੀ ਕਾਰਨ ਹੈ?’’
ਪ੍ਰੇਮਿਕਾ, ‘‘ਮੈਂ ਹੰਕਾਰ ਤੋਂ ਪੀੜਤ ਹਾਂ ਅਤੇ ਘੰਟਿਆਂਬੱਧੀ ਸ਼ੀਸ਼ੇ ਅੱਗੇ ਬੈਠੀ ਆਪਣੇ ਰੂਪ ਨੂੰ ਨਿਹਾਰਦੀ ਰਹਿੰਦੀ ਹਾਂ।’’
ਪ੍ਰੇਮੀ, ‘‘ਇਹ ਹੰਕਾਰ ਨਹੀਂ, ਸਿਰਫ ਤੇਰੀ ਕਲਪਨਾ ਹੈ।’’

###
ਬੂਟਾਂ ਦੀ ਦੁਕਾਨ ’ਚ ਇਕ ਗਾਹਕ ਆਇਆ। ਜੋ ਬੂਟ ਉਸ ਨੂੰ ਪਸੰਦ ਆਏ, ਉਨ੍ਹਾਂ ਦੀ ਕੀਮਤ 290 ਰੁਪਏ ਸੀ ਪਰ ਗਾਹਕ ਦੀ ਜੇਬ ’ਚ ਸਿਰਫ 250 ਰੁਪਏ ਸਨ।
ਉਹ ਦੁਕਾਨ ਨੂੰ ਬੋਲਿਆ, ‘‘ਜਨਾਬ, ਮੇਰੇ ਕੋਲ 40 ਰੁਪਏ ਘੱਟ ਹਨ, ਮੈਂ ਫਿਰ ਕਦੇ ਲੰਘਦਾ-ਵੜਦਾ ਦੇ ਜਾਵਾਂਗਾ।’’
ਕੋਲ ਖੜ੍ਹਾ ਦੁਕਾਨ ਦਾ ਸੇਲਜ਼ਮੈਨ ਬੋਲਿਆ, ‘‘ਇਨ੍ਹਾਂ ਨੂੰ ਬੂਟ ਦੇ ਦਿਓ ਸਰ, ਇਹ 40 ਰੁਪਏ ਦੇ ਜਾਣਗੇ।’’
ਗਾਹਕ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਕਿਹਾ, ‘‘ਤੂੰ ਉਸ ਦੀ ਗਾਰੰਟੀ ਦੇ ਦਿਤੀ ਪਰ ਜੇ ਉਹ ਨਾ 40 ਰੁਪਏ ਨਾ ਦੇ ਕੇ ਗਿਆ ਤਾਂ?’’
ਸੇਲਜ਼ਮੈਨ ਬੋਲਿਆ, ‘‘ਸਰ, ਉਹ ਕੱਲ੍ਹ ਹੀ 40 ਰੁਪਏ ਦੇ ਜਾਵੇਗਾ ਕਿਉਂਕਿ ਮੈਂ ਦੋਵੇਂ ਬੂਟ ਇਕ ਪੈਰ ਦੇ ਬੰਨ੍ਹ ਦਿਤੇ ਹਨ।’’

###
ਇਕ ਮੂਰਖ ਕਿਤਾਬਾਂ ਦੀ ਦੁਕਾਨ ’ਚ ਆ ਕੇ ਬੋਲਿਆ, ‘‘ਕੋਈ ਕਿਤਾਬ ਦਿਖਾਓ।’’
ਦੁਕਾਨਦਾਰ ਬੋਲਿਆ, ‘‘ਕੋਈ ਹਲਕੀ-ਫੁਲਕੀ ਕਿਤਾਬ ਦਿਖਾਵਾਂ।’’
ਮੂਰਖ ਬੋਲਿਆ, ‘‘ਭਾਰੀ ਹੋਵੇ ਤਾਂ ਵੀ ਚੱਲੇਗੀ, ਮੇਰੇ ਕੋਲ ਕਾਰ ਹੈ।’’

###
ਇਕ ਮਹਾ ਕੰਜੂਸ ਦਾ ਬੇਟਾ ਆਪਣੀ ਮੰਗੇਤਰ ਨੂੰ ਖਾਣਾ ਖੁਆਉਣ ਲਈ ਇਕ ਹੋਟਲ ’ਚ ਲੈ ਗਿਆ। ਜਦੋਂ ਵਾਪਸ ਘਰ ਪਹੁੰਚਿਆ ਤਾਂ ਉਸ ਦੇ ਪਿਓ ਨੇ ਪੁੱਛਿਆ, ‘‘ਤੂੰ ਆਪਣੀ ਮੰਗੇਤਰ ਨੂੰ ਖਾਣਾ ਖੁਆਉਣ ਲੈ ਗਿਆ ਸੀ, ਕੁਲ ਕਿੰਨਾ ਖਰਚਾ ਹੋਇਆ?’’
ਬੇਟਾ ਬੋਲਿਆ, ‘‘ਸਿਰਫ 125 ਰੁਪਏ ਖਰਚ ਹੋਏ।’’
ਪਿਓ, ‘‘ਫਿਰ ਤਾਂ ਕੋਈ ਜ਼ਿਆਦਾ ਨਹੀਂ।’’
ਬੇਟਾ, ‘‘ਮੇਰੀ ਮੰਗੇਤਰ ਦੇ ਕੋਲ ਸੀ ਹੀ ਇੰਨੇ।’’
 
Top