ਚੁਟਕਲੇ

* ਬੱਚਾ (ਦੁਕਾਨਦਾਰ ਨੂੰ)-ਇਕ ਲਿਟਰ ਪਾਣੀ ਦੇਣਾ।
ਦੁਕਾਨਦਾਰ-ਪੁੱਤ, ਆਟਾ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ, ਹੁਣ ਦੁਬਾਰਾ ਮੰਗ।
ਬੱਚਾ-ਇਕ ਬੋਤਲ ਆਟਾ ਦੇ ਦਿਓ।
ਦੁਕਾਨਦਾਰ-ਬੇਟਾ, ਆਟਾ ਬੋਤਲ 'ਚ ਨਹੀਂ ਮਿਲਦਾ, ...ਚੱਲ ਹੁਣ ਤੂੰ ਦੁਕਾਨਦਾਰ ਬਣ, ਮੈਂ ਦੱਸਦਾ ਹਾਂ ਆਟਾ ਕਿੱਦਾਂ ਮੰਗੀਦਾ ਹੈ-'ਇਕ ਕਿਲੋ ਆਟਾ ਦਿਓ।'
ਬੱਚਾ-ਖਾਲੀ ਬੋਤਲ ਲੈ ਕੇ ਆਏ ਹੋ?

* ਗਾਹਕ-ਭਾਈ ਸਾਬ੍ਹ, ਚੂਹੇ ਮਾਰਨ ਵਾਲੀ ਦਵਾਈ ਦੇਣਾ।
ਦੁਕਾਨਦਾਰ-ਘਰ ਲੈ ਕੇ ਜਾਣੀ ਏ?
ਗਾਹਕ-ਨਾ ਜੀ, ਚੂਹਾ ਨਾਲ ਹੀ ਲੈ ਕੇ ਆਇਆਂ... ਐਥੇ ਹੀ ਖਵਾ ਦੇਵਾਂਗਾ।

* ਇਕ ਅਮਲੀ ਨੂੰ ਡਾਕੂ ਚੁੱਕ ਕੇ ਲੈ ਗਏ ਤੇ ਕਮਰੇ ਵਿਚ ਕੈਦ ਕਰਕੇ ਆਪ ਡਾਕਾ ਮਾਰਨ ਚਲੇ ਗਏ। ਸ਼ਾਮ ਨੂੰ ਜਦੋਂ ਡਾਕੂ ਵਾਪਸ ਆਏ ਤਾਂ ਅਮਲੀ ਹੱਸਣੋ ਨਾ ਹਟੇ। ਡਾਕੂ ਕਹਿੰਦੇ, 'ਕੀ ਹੋਇਆ, ਕਿਉਂ ਹੱਸਦਾ ਏਂ?'
ਅਮਲੀ-ਤੁਸੀਂ ਮੈਨੂੰ ਕੈਦ ਕਰਕੇ ਗਏ ਸੀ ਨਾ?
ਡਾਕੂ-ਹਾਂ।
ਅਮਲੀ-ਪਰ ਤੁਸੀਂ ਬਾਰੀ ਤਾਂ ਖੁੱਲ੍ਹੀ ਹੀ ਛੱਡ ਗਏ ਸੀ, ਮੈਂ ਤਾਂ ਦੋ ਵਾਰੀ ਘਰ ਵੀ ਜਾ ਆਇਆਂ।
 
Top