17 ਸਾਲ ਪੁਰਾਣਾ ਸ਼ਾਦੀਸ਼ੁਦਾ ਰਿਸ਼ਤਾ ਤੋੜਨਗੇ ਰਿਤਿਕ ਰ&#2

Gill Saab

Yaar Malang
ਮੁੰਬਈ - ਬਾਲੀਵੁੱਡ ਦੀ ਸਭ ਤੋਂ ਦਿੱਲ ਖਿੱਚਵੀਂ ਜੋੜੀ ਸੁਜੈਨ ਅਤੇ ਰਿਤਿਕ ਰੌਸ਼ਨ ਦਾ ਰਿਸ਼ਤਾ ਟੁੱਟਣ ਕਿਨਾਰੇ ਹੈ। ਰਿਤਿਕ ਰੌਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਸੁਜੈਨ ਨਾਲ ਤਲਾਕ ਲੈਣ ਵਾਲਾ ਹੈ। ਹਾਲਾਂਕਿ ਉਸ ਨੇ ਤਲਾਕ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਰਿਤਿਕ ਰੌਸ਼ਨ ਅਤੇ ਸੁਜੈਨ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ। ਪਰ 17 ਸਾਲ ਪੁਰਾਣਾ ਇਹ ਰਿਸ਼ਤਾ ਸ਼ਾਇਦ ਦੋਹਾਂ ਨੂੰ ਪ੍ਰਵਾਨ ਨਹੀਂ ਸੀ। ਰਿਤਿਕ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੁਜੈਨ ਦੇ ਨਾਲ ਉਸ ਨੇ ਆਪਣੇ 17 ਸਾਲ ਗੁਜ਼ਾਰੇ ਹਨ ਅਤੇ ਸਾਡੀ ਫੈਮਿਲੀ ਲਈ ਇਹ ਬਹੁਤ ਮੁਸ਼ਕਲ ਸਮਾਂ ਹੈ। ਖਬਰਾਂ ਅਨੁਸਾਰ ਰਿਤਿਕ ਰੌਸ਼ਨ ਅਤੇ ਸੁਜੈਨ ਦੀਆਂ ਨਿੱਜੀ ਜ਼ਿੰਦਗੀ ਵਿਚ ਕੁਝ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ। ਜਿਸ ਕਾਰਨ ਦੋਵਾਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਇਕ ਦੂਜੇ ਨੂੰ ਤਲਾਕ ਦੇਣਗੇ। ਮੁੰਬਈ ਵਿਚ ਰੌਸ਼ਨ ਪਰਿਵਾਰ ਦੇ ਬੰਗਲੇ ਦੇ ਨੇੜੇ ਹੀ ਰਹਿਣ ਵਾਲੀ ਇਕ ਅਭਿਨੇਤਰੀ ਦੀ ਮੰਨੀਏ ਤਾਂ ਤਲਾਕ ਦੇ ਪੇਪਰ ਤਿਆਰ ਹੋ ਚੁੱਕੇ ਹਨ ਅਤੇ ਜਲਦੀ ਹੀ ਦੋਵੇ ਆਪਣੀ ਵੱਖਰੀ ਵੱਖਰੀ ਜ਼ਿੰਦਗੀ ਜਿਊਣ ਲਈ ਤਿਆਰ ਹੋ ਜਾਣਗੇ। ਇਨ੍ਹਾਂ ਦੋਵਾਂ ਦੇ ਰਿਸ਼ਤੇ ਨੂੰ ਬਚਾਉਣ ਲਈ ਘਰਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਇਹ ਜੋੜਾ ਹੁਣ ਇਕੱਠਿਆ ਨਹੀਂ ਰਹਿਣਾ ਚਾਹੁੰਦਾ। ਜ਼ਿਕਰਯੋਗ ਹੈ ਕਿ ਦੋਵਾਂ ਦੇ 2 ਪੁੱਤਰ ਰਿਹਾਨ ਅਤੇ ਰੀਦਾਨ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਤਲਾਕ ਤੋਂ ਬਾਅਦ ਦੋਵੇਂ ਪੁੱਤਰ ਰੌਸ਼ਨ ਪਰਿਵਾਰ ਵਿਚ ਹੀ ਰਹਿਣਗੇ।
 
Top