ਨਿਗਮ ਚੋਣਾਂ 'ਚ ਹਾਰ ਲਈ ਕੋਈ ਇਕ ਵਿਅਕਤੀ ਜ਼ਿੰਮੇਵਾ&#2

Android

Prime VIP
Staff member
ਨਵੀਂ ਦਿੱਲੀ:¸ ਦਿੱਲੀ ਦੇ ਤਿੰਨ ਨਗਰ ਨਿਗਮਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਪੱਲਾ ਝਾੜਦੇ ਹੋਏ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅੱਜ ਕਿਹਾ ਕਿ ਨਤੀਜੇ ਉਨ੍ਹਾਂ ਦੀ ਸਰਕਾਰ ਖਿਲਾਫ ਨਾ ਤਾਂ ਜਨਤਾ ਦਾ ਹੁਕਮ ਹੈ ਅਤੇ ਨਾ ਹੀ ਕੋਈ ਇਕ ਵਿਅਕਤੀ ਇਸ ਹਾਰ ਲਈ ²ਿਜ਼ੰਮੇਵਾਰ ਹੈ। ਨਿਗਮਾਂ ਦੇ ਕੱਲ ਆਏ ਚੋਣ ਨਤੀਜਿਆਂ ਤੋਂ ਬਾਅਦ ਦੀਕਸ਼ਿਤ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਅੱਜ ਕਿਹਾ ਕਿ ਹਾਰ ਲਈ ਕਿਸੇ ਇਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਸਰਕਾਰ ਦੇ ਸੰਚਾਲਨ ਅਤੇ ਪ੍ਰਦਰਸ਼ਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਲੋਕਲ ਬਾਡੀ ਦੀਆਂ ਚੋਣਾਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਦੋਂ ਦੇਖਾਂਗੇ। ਸੂਬਾ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਦੇ ਅਖੀਰ 'ਚ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਹਾਰ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਦੀਕਸ਼ਿਤ ਨੇ ਸਵੀਕਾਰ ਕੀਤਾ ਕਿ ਮਹਿੰਗਾਈ ਵੀ ਹਾਰ ਦਾ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਮੁੱਦੇ ਨੂੰ ਅਸੀਂ ਲੋਕਾਂ ਨੂੰ ਨਹੀਂ ਸਮਝਾ ਨਹੀਂ ਸਕੇ। ਭਾਜਪਾ ਨੇ ਚੋਣਾਂ ਵਿਚ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਮੁੱਖ ਮੁੱਦਾ ਬਣਾਇਆ ਸੀ ਜਦਕਿ ਕਾਂਗਰਸ ਇਹ ਕਹਿੰਦੀ ਰਹੀ ਕਿ ਇਹ ਲੋਕਲ ਬਾਡੀ ਦੀਆਂ ਚੋਣਾਂ ਹਨ ਅਤੇ ਕੌਮੀ ਮੁੱਦਿਆਂ ਦਾ ਇਸ ਨਾਲ ਕੋਈ ਲੈਣਾ-ੇਦੇਣਾ ਨਹੀਂ ਹੈ ਅਤੇ ਉਸ ਦਾ ਜ਼ੋਰ ਐੱਮ. ਸੀ. ਡੀ. ਦੇ ਭ੍ਰਿਸ਼ਟਾਚਾਰ 'ਤੇ ਵੱਧ ਸੀ।
 

HITLAR2

Member
Re: ਨਿਗਮ ਚੋਣਾਂ 'ਚ ਹਾਰ ਲਈ ਕੋਈ ਇਕ ਵਿਅਕਤੀ ਜ਼ਿੰਮੇਵ&#2622

Thanks for share
 
Top