ਜਦੋ ਯਾਦ ਮੇਰੀ ਆ ਜਾਦੀ,ਉਹ ਪਲ ਕਿਵੇ ਲਗਾਉਂਦੀ ਏ..?

JUGGY D

BACK TO BASIC
ਪਹਿਲਾ ਵਰਗੀ ਏ ਜਾ ਬਦਲ ਗਈ ਏ ਤੈਨੂੰ ਨਿੱਕੀ ਨਿੱਕੀ ਗੱਲ ਤੇ ਮਨਾਉਣਾ ਪੈਦਾ ਸੀ

ਗਲਤੀ ਭਾਵੇ ਤੇਰੀ ਹੁੰਦੀ ਸੀ ਕੰਨਾ ਨੂੰ ਹੱਥ ਮੈਨੂੰ ਲਾਉਣਾ ਪੈਦਾ ਸੀ

ਜਾ ਕੋਈ ਕਰ ਬਹਾਨਾ ਸਾਰਾ ਇਲਜਾਮ ਆਪਣੇ ਤੇ ਲਾਉਣਾ ਪੈਦਾ ਸੀ
...
ਹੁਣ ਦੱਸ ਕਿਸ ਤੋ ਕੰਨਾ ਨੂੰ ਹੱਥ ਲਵਾਉਨੀ ਏ ਕੀਹਨੂੰ ਹੁਣ ਦੋਸੀ ਬਣਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਉਸ ਸਮੇ ਮੇਰੀ ਹਰ ਪੰਸਦ ਨੂੰ ਅਪਨਾਈਆ ਕਰਦੀ ਸੀ

ਤੈਨੁੰ ਹੱਸਦੀ ਦੇਖ ਮੈ ਸੀ ਖੁਸ ਹੁੰਦਾ ਤੂੰ ਮੇਰੇ ਲਈ ਦੁੱਖਾ ਚ ਵੀ ਮੁਸਕਰਾਇਆ ਕਰਦੀ ਸੀ

ਕਿੱਦਾ ਮਹਿਸੂਸ ਹੁੰਦਾ ਤੈਨੂੰ ਜਦ ਮੇਰੀ ਪਸੰਦ ਦਾ ਕਾਲਾ ਸੂਟ ਜਦੋ ਪਾਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਨਾ ਅਸੀ ਅੱਜ ਤੱਕ ਤੈਨੂੰ ਕੋਈ ਦੋਸ ਦਿੱਤਾ ਨਾ ਤੇਰੇ ਸਿਰ ਤੇ ਕੋਈ ਇਲਜਾਮ ਲਾਇਆਏ

ਨਾ ਹੀ ਤੇਰੇ ਬਾਝੋ ਕਿਤੇ ਪਿਆਰ ਹੋਇਆ ਨਾ ਮੇਰਾ ਦਿਲ ਕਿਸੇ ਤੇ ਆਇਆ ਏ

ਹੁਣ ਵੀ ਤੈਨੂੰ ਅੰਗ ਸੰਗ ਮੈ ਮਹਿਸੂਸ ਕਰਾ ਅੱਜ ਵੀ

ਤੂੰ ਹੀ ਮੇਰੇ ਸੁਪਨਿਆ ਚ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ


ਇੱਕ ਸਲਾਹ ਦੇਵਾ ਤੈਨੂੰ ਬੁਰਾ ਨਾ ਮਨਾਈ ਤੂੰ ਨਾ ਫਿਕਰ "ਸੁੱਖੇ" ਦਾ ਕਰਿਆ ਕਰ

ਮੋਜ ਨਾਲ ਵਸਦਾ ਪਿੰਡ "ਬੜੈਚ" ਵਿੱਚ ਤੂੰ ਅੇਵੇ ਸੋਚ ਸੋਚ ਨਾ ਝੁਰਿਆ ਕਰ

ਪਹਿਲਾ ਵਾਗ ਹੁਣ ਵੀ ਗੀਤ ਲਿਖਦਾ ਏ

ਅੱਜ ਵੀ ਮੇਰੇ ਗੀਤਾ ਚ ਤੂੰ ਹੀ ਆਉਨੀ ਏ

ਜਦੋ ਯਾਦ ਮੇਰੀ ਆ ਜਾਦੀ ਸੱਚ ਦੱਸੀ ਉਹ ਪਲ ਕਿਵੇ ਲਗਾਉਨੀ ਏ
 
Top