"ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"....

Mansewak

Member
ਸੁਣਦਾ ਤਾਂ ਸੀ, ਕਿ ਬਦਲ ਜਾਂਦਾ ਏ ਪਿਆਰ, ਬਦਲਦੇ ਦੋਰ ਦੇ ਨਾਲ....
ਮਿਲ ਜਾਂਦਾ ਏ ਦਿਲ ਕਿਸੇ ਹੋਰ ਦੇ ਨਾਲ....
ਤੇਰੇ ਵਿੱਚ ਵੀ ਓਹੋ ਜਿਹਾ ਮੋਹ ਨਾ ਰਿਹਾ...
"ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"....,
ਕਰਦੇ ਫਰੇਬ, ਝੂੱਠਾ ਪਿਆਰ ਵੀ ਜਤਾਉਂਦੇ ਆ..,
ਇੱਕ ਨਾਲੋਂ ਤੋੜ ਨੈਣ ਹੋਰ ਥਾਂ ਮਿਲਾਉਂਦੇ ਆ....,
ਲੁੱਟ ਕੇ ਉਹ ਚੈਨ ਫਿਰ ਗੂੜੀ ਨੀਂਦੇ ਸਾਉਂਦੇ ਆ....
ਤੇਰਾ ਵੀ ਮਰ-ਮਰ ਜਾਣ ਵਾਲਾ show ਨਾ ਰਿਹਾ....
"ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"....,
ਖਵਾਬ ਜਨਮਾਂ ਦਾ ਲੈਂਦੇ, ਰੱਬ ਯਾਰ ਨੂੰ ਏ ਕਹਿੰਦੇ.,..
ਜਿਥੋਂ ਲੰਗਦਾ ਏ ਉਹ, ਬਸ ਪੈੜ ਵਿਹੰਦੇ ਰਹਿੰਦੇ...
ਮੇਰੀ ਧੋਨ ਉੱਤੇ ਫਿਰਦਾ ਤੇਰਾ ਉਹ ਨੋਹ ਨਾ ਰਿਹਾ....
"ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"....,
ਜੋ ਮੈਨੂੰ ਵੇਖ ਕੇ ਹਾਸਾ ਹੱਸਦੇ ਸੀ, ਨਖਰੇ ਨਾਲ ਪਾਸਾ ਵੱਟਦੇ ਸੀ.,..
ਕੁੜੀਆਂ ਚ' ਤਾਹਨੇ ਕੱਸਦੇ ਸੀ..., ਅੱਜ ਮੈਨੂੰ ਤੱਕਕੇ ਮੁੱਖ ਤੇ ਆਉਂਦਾ ਤੇਰੇ ਉਹ glow ਨਾ ਰਿਹਾ.,...
"ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"...., "ਸੱਚ ਦੱਸਾਂ ਤਾਂ ਯਾਰਾ ਤੂੰ ਵੀ ਉਹ ਨਾ ਰਿਹਾ"....,



Writer - Unknown
 
Last edited by a moderator:
Top