#m@nn#
The He4rt H4ck3r
ਮਾਂ ਤੂੰ ਸਚ ਮੁਚ ਰਾਣੀ ਮਾਂ,
ਦਿਲ ਭਰ ਜਾਂਦਾ ਜਦੋ ਬਚਪਨ ਦੀ ਆ ਜਾਂਦੀ ਯਾਦ ਕਹਾਣੀ ਮਾਂ,
ਮਾਂ ਤੂੰ ਸਚ ਮੁਚ ਰਾਣੀ ਮਾਂ.
ਮੈਂ ਬਾਲ ਉਮਰ ਵਿਚ ਮਾਂ ਰਾਣੀ ਤੇਰਾ ਰਤਾ ਵਿਸਾਹ ਨਾ ਖਾਂਦੀ ਸੀ,
ਝਟ ਕਾਹਲੀ ਦੇ ਵਿਚ ਖੜੀ ਖੜੀ ਮੈਂ ਆ ਕੇ ਦੁਧ ਪੀ ਜਾਂਦੀ ਸੀ,
ਜਦ ਖੇਡਾ ਖੇਡਾਂ ਲਈ ਮੇਰੇ ਆਣ ਖਲੋਤੇ ਹਾਣੀ ਮਾਂ.
ਮਾਂ ਤੂੰ ਸਚ ਮੁਚ ਰਾਣੀ ਮਾਂ.
ਦੁਨੀਆ ਦੀਆਂ ਸਾਰੀਆਂ ਛਾਵਾਂ ਤੋਂ ਮਮਤਾ ਦੀ ਛਾਂ ਨਿਆਰੀ ਏ,
ਤਾਹੀਓ ਤਾਂ ਮੂਹ ਚੋਂ ਮਾਂ ਨਿਕਲੇ ਜਦ ਬਣੇ ਮੁਸੀਬਤ ਭਾਰੀ ਏ,
ਮਾਂ ਤੇਰੇ ਬਾਝੋਂ ਕੋਣ ਭਲਾ ਮੇਰੇ ਦਿਲ ਦੀ ਸੁਣੇ ਕਹਾਣੀ ਮਾਂ.
ਮਾਂ ਤੂੰ ਸਚ ਮੁਚ ਰਾਣੀ ਮਾਂ.
ਮਾਵਾਂ ਦਿਯਾਂ ਗੋਦਾਂ ਦੇ ਵਿਚ ਹੀ ਸਭ ਸਾਧੂ,
ਸੰਤ, ਫ਼ਕੀਰ ਪਲੇ, ਗੁਰੂ ਨਾਨਕ ਤੇ ਦਸ਼ਮੇਸ਼ ਪਿਤਾ ਤੇ ਗੋਦੀ ਵਿਚ ਭਗਤ ਕਬੀਰ ਪਲੇ,
ਮੈਂ ਕੀ ਕੀ ਹੋਰ ਮਿਸਾਲ ਦਿਆਂ, ਸਚ ਦਸਦੀ ਏ ਗੁਰਬਾਣੀ ਮਾਂ.
ਮਾਂ ਤੂੰ ਸਚ ਮੁਚ ਰਾਣੀ ਮਾਂ.
Writer Unknown