Lyrics ਮਾਵਾਂ ਠੰਡੀਆਂ ਛਾਂਵਾ ਹੁੰਦੀਆਂ

Devinder Pammi

New member
ਮਾਵਾਂ ਠੰਡੀਆਂ ਛਾਂਵਾ ਹੁੰਦੀਆਂ
ਮਾਵਾਂ ਠੰਡੀਆਂ ਛਾਂਵਾ ਹੁੰਦੀਆਂ, ਸੁਣੀਆ ਏ ਪਰ ਮਾਣੀ ਲਾ
ਤੇਰੇ ਬਾਝੋਂ ਧੀ ਤੇਰੀ ਦੀ ਪੀਤ ਕਿਸੇ ਨੇ ਜਾਣੀ ਨਾ
ਸਾਡੇ ਹਿੱਸੇ ਦਾ ਪਿਆਰ ਲੋਰੀਆਂ, ਉੱਥੇ ਕਿਹਨੂੰ ਦੇਂਦੀ ਮਾਂ
ਹੋਰਾਂ ਦੀਆਂ ਵੀ ਵਸਦੀਆਂ ਮਾਵਾਂ, ਤੂੰ ਵੀ ਵਸਦੀ ਰੰਹਿਦੀ ਮਾਂ

ਬਾਪੂ ਤੇਰੇ ਗ਼ਮ ਵਿੱਚ ਰਹਿੰਦਾ ਡੁੱਬਿਆ ਵਿੱਚ ਸ਼ਰਾਬਾਂ ਦੇ
ਠਾਠ ਬਾਠ ਵੀ ਰੁਲ ਗਈ ਜਿਹਤੀ ਹੈ ਸੀ ਵਾਂਗ ਨਬਾਵਾਂ ਦੇ
ਨਿੱਕੀ ਉਮਰੇ ਦੁੱਖ ਹਜ਼ਾਰਾਂ ਕੀ ਦੱਸਾਂ ਕਿੰਜ ਸਹਿੰਦੀ ਮਾਂ
ਹੋਰਾਂ ਦੀਆਂ ਵੀ ਵਸਦੀਆਂ ਮਾਵਾਂ, ਤੂੰ ਵੀ ਵਸਦੀ ਰੰਹਿਦੀ ਮਾਂ

ਤੇਰੇ ਬਾਝੋ ਘਰ ਦੀਆਂ ਕੰਧਾਂ ਕੱਲੀ ਵੇਖ ਡਰਾਦੀਂਆ ਨੇ
ਕਾਲੀ ਹਾਤ ਦੀਆਂ ਮਾਂ ਸ਼ੂਕਾਂ ਕੋਲ੍ ਵਾਂਗ ਜਲਾਂਦੀਆਂ ਨੇ
ਨਾ ਸਔਂਵਾ ਨਾ ਜਾਗਾਂ ਮਾਏ ਕੱਲੀ ਉੱਠ 2 ਬਹਿੰਦੀ ਮਾਂ
ਹੋਰਾਂ ਦੀਆਂ ਵੀ ਵਸਦੀਆਂ ਮਾਵਾਂ, ਤੂੰ ਵੀ ਵਸਦੀ ਰੰਹਿਦੀ ਮਾਂ

ਕੱਲੀ ਕਾਹਨੂੰ ਤੁਰ ਗਈ ਮਾਏ ਲੈ ਜਾਂਦੀ ਮੈਨੂੰ ਨਾਲ ਮਾਏ
ਬਾਬੁਲ ਨੇ ਵੀ ਪੀ ਪੀ ਕਰ ਲਏ ਮਰਿਆਂ ਵਾਲੇ ਹਾਲ ਮਾਏ
ਛੋਟਾ ਵੱਡਾ ਵੀਰ ਨਾ ਕੋਈ ਜਿਸ ਨੂੰ ਦੁੱਖ ਸੁੱਖ ਕਹਿੰਦੀ ਮਾਂ
ਹੋਰਾਂ ਦੀਆਂ ਵੀ ਵਸਦੀਆਂ ਮਾਵਾਂ, ਤੂੰ ਵੀ ਵਸਦੀ ਰੰਹਿਦੀ ਮਾਂ

ਲੱਖ ਚਾੱਚੇ ਤੇ ਹੋਵਣ ਤਾਏ ਮਾਪਿਆਂ ਜਿਹਾ ਸਹਾਰਾਂ ਨਾਂ
ਖੈਤਵਾਲਿਆ ਕਦੇ ਵੀ ਆਵੇ ਦੁੱਖ ਕਿਸੇ ਤੇ ਮਾਡਾ ਨਾਂ
ਪੰਮੀ ਮਾਂ ਹੀ ਚੇਤੇ ਆਉਂਦੀ ਜਦੋਂ ਮੁਸੀਬਤ ਪੈਦੀ ਮਾਂ
ਹੋਰਾਂ ਦੀਆਂ ਵੀ ਵਸਦੀਆਂ ਮਾਵਾਂ, ਤੂੰ ਵੀ ਵਸਦੀ ਰੰਹਿਦੀ ਮਾਂ
ਦਵਿੰਦਰ ਪੰਮੀ
 

Devinder Pammi

New member
Din katte ne taktak rah tera,
rattan kattiyan gin gin tariyan nu,
tere aun di mahia ve khabar sun ke,
rahat mili hai karman marian nu,
hun tak tan rahi majhdhaar mahia,
laggi ajj hai naav kinarian nu,
ghar aaya pardesi chann mera
"pammi" bhull gai dukhan sarian nu
 
Top