ਮੈ ਅਕਸਰ ਡਰ ਜਾਂਦਾ ਹਾਂ ਵਾਵਰੋਲਿਆਂ ਤੋ,

ਮੈ ਅਕਸਰ ਡਰ ਜਾਂਦਾ ਹਾਂ ਵਾਵਰੋਲਿਆਂ ਤੋ,
ਬੰਦੂਕਾਂ ਦੀ ਆਵਾਜ਼ ਤੇ ਮਹੱਜ਼ਬਾਂ ਦੇ ਰੋਲਿਆ ਤੋ,
ਜਦੋਂ ਕੋਈ ਦਹਿਸ਼ਤਵਾਦੀ ਲੁਟਦਾ ਹੈ ਇਨਸਾਨੀਅਤ ਨੂੰ,
ਮੈਂ ਰੋਕ ਨਹੀ ਪਾਉਦਾ ਉਸਦੀ ਹੇਵਾਨੀਅਤ ਨੂੰ,
ਮੈਂ ਸੁਣਦਾ ਹੀ ਰਿਹਦਾਂ ਹਾਂ ਮੰਦਿਰ ਮਸਜਿਦ ਦੇ ਵਿਵਾਦਾਂ ਨੂੰ
ਰਾਮ, ਅੱਲ੍ਹਾ ਨਾਮ ਉਤੇ ਵਧ ਰਹੇ ਫਸਾਦਾਂ ਨੂੰ,
ਮੈਂ ਤੇ ਦੂਰ ਖੜਾ ਦੇਖਦਾ ਹੀ ਰਿਹ ਜਾਂਦਾ ਹਾਂ,
ਆਪਣੇ ਮੱਥੇ ਤੇ ਹੱਥ ਰੱਖ ਕੇ ਬਿਹ ਜਾਂਦਾ ਹਾਂ,
ਖੂਨੀ ਖਬਰਾਂ ਪੜ ਸੁਣ ਕੇ ਖੁਦ ਵੀ ਲਹੂ ਲੁਹਾਨ ਹਾਂ ,
ਮੈਂ ਹਿੰਦੋਸਤਾਨ ਦਾ ਇੱਕ ਆਮ ਇਨ੍ਸਾਨ ਹਾਂ
 
Top