ਚਿੰਗਾੜੀ ਹਾਂ ਮੈ ਰਾਖ ਨਹੀ ਹਾਂ

[MarJana]

Prime VIP
ਚਿੰਗਾੜੀ ਹਾਂ ਮੈ ਰਾਖ ਨਹੀ ਹਾਂ-----
ਪੀ ਸਕਾ ਜ਼ਹਿਰ ਜੋ ਦੁਨੀਆਂ ਦੇ ਆਖੇ
ਮੈ ਮੀਰਾ ਜਾ ਸੁਕਰਾਤ ਨਹੀ ਹਾਂ
ਇੱਕ ਆਮ ਜਿਹੀ ਅਰੋਤ ਹਾਂ ਮੈ
ਇਨਸਾਨ ਹੈ ਮੈ ਦੈਵੀ ਜਾਤ ਨਹੀ ਹਾਂ
ਕਿਵੇ ਤੁਸੀ ਠੁਕਰਾ ਦਿਓੁਗੇ ਮੈਨੂੰ
ਅਮਾਨਤ ਹੈ ਮੈ ਸੋਗਾਤ ਨਹੀ ਹਾਂ
ਅਣਖ ਤੇ ਹੈ ਮੇਰੇ ਵੀ ਪੱਲੇ
ਜੋ ਮਿਟ ਜਾਵੇ ਓੁਹ ਅੋਕਾਤ ਨਹੀ ਹਾਂ
ਨਿਸ਼ਚਿਤ ਨਾ ਜੋ ਜਾਣਾ ਮੈਨੂੰ ਜਲਾ ਕੇ
ਬੁਝ ਜਾਵੇ ਧੁਖ ਧੁਖ ਕੇ ਮੈ ਓੁਹ ਲਾਟ ਨਹੀ ਹਾਂ
ਤਾਹਨੇ ਨਾ ਦਿਉ ਚਾਨਣ ਦੇ ਮੈਨੂੰ
ਸਵੇਰ ਨਾ ਸਹੀ ਪਰ ਮੈ ਰਾਤ ਨਹੀ ਹਾਂ
ਕੀ ਕਰੋਗੇ ਓੁਛਾਲ ਕੇ ਚਿੱਕੜ ਮੇਰੇ ਤੇ
ਮੈ ਗਿਰ ਜਾਣ ਵਾਲਾ ਇਖਲਾਕ ਨਹੀ ਹਾਂ
ਨਜ਼ਰਾਂ ਮਿਲਾ ਕੇ ਜ਼ਰਾ ਗੱਲ ਕਰੋ
ਚੋਰੀ ਚੋਰੀ ਪਵੇ ਮੈ ਉਹ ਝਾਤ ਨਹੀ ਹਾਂ
ਓੁਲਝੀ ਕਹਾਣੀ ਜਰੂਰ ਹੈ ਮੇਰੀ
ਬੁਝੀ ਨਾ ਜਾਵੇ ਮੈ ਉਹ ਬਾਤ ਨਹੀ ਹਾਂ
ਓੁਲਟਾ ਦਿਆਂਗੀ ਮੈ ਹਓੁਮੇ ਦੇ ਕਾਸੇ
ਘਰ ਦੀ ਲੱਛਮੀ ਹਾਂ ਮੈ ਖੈਰਾਤ ਨਹੀ ਹਾਂ
ਮੇਰੇ ਕੋਲੋ ਦਾਮਨ ਬਚਾ ਕੇ ਗੁਜ਼ਰਨਾ
ਚਿੰਗਾੜੀ ਹਾਂ ਮੈ ਰਾਖ ਨਹੀ ਹਾਂ
ਮੇਰੇ ਬੋਲਣ ਤੇ ਐਨਾ ਹੰਗਾਮਾ ਕਿਉ ਹੈ
ਅਰੋਤ ਹਾਂ ਮੈ ਕੋਈ ਲਾਸ਼ ਨਹੀ ਹਾਂ
ਸਿਤਮਾਂ ਤੋ ਅੱਕ ਕੇ ਕਹਿਣਾ ਪਿਆ ਹੈ
ਉੇਜ ਮੈ ਐਨੀ ਬੇਬਾਕ ਨਹੀ ਹਾਂ


writer-unknown
 
Top