ਜੇ ਕਲ ਨੂੰ ਮੈਂ ਮਰ ਜਾਂਦਾ ਹਾਂ

harjotsandhu

Well-known member
ਕੀ ਕੋਈ ਮੈਨੂੰ ਯਾਦ ਕਰੂ ਜੇ ਕਲ ਨੂੰ ਮੈਂ ਮਰ ਜਾਂਦਾ ਹਾਂ |

ਕੁਝ ਅਖਾਂ ਸ਼ਾਇਦ ਰੋ ਵੀ ਲੈਣ, ਕੁਝ ਬੁੱਲ ਵੀ ਸ਼ਾਇਦ ਬੋਲਣਗੇ,
ਮੇਰੀ ਕੀਤੇ ਕਰਮਾਂ ਦਾ ਸ਼ਾਇਦ ਓਹ ਸੌਦਾ ਤੋਲਣਗੇ,
ਕੁਝ ਚੰਗਾ ਕਹਿਣਗੇ ਯਾ ਮਾੜਾ ਇਹ ਸੋਚ ਕੇ ਮੈਂ ਡਰ ਜਾਂਦਾ ਹਾਂ |
ਕੀ ਕੋਈ ਮੈਨੂੰ ਯਾਦ ਕਰੂ ਜੇ ਕਲ ਨੂੰ ਮੈਂ ਮਰ ਜਾਂਦਾ ਹਾਂ |

ਕੁਝ ਕਹਿਣਗੇ ਬੰਦਾ ਚੰਗਾ ਸੀ, ਹਰ ਇੱਕ ਨੂੰ ਹੱਸ ਕੇ ਮਿਲਦਾ ਸੀ,
ਅਕ਼ਸਰ ਕੌੜਾ ਬੋਲਦਾ ਸੀ, ਪਰ ਫਿਰ ਵੀ ਚੰਗੇ ਦਿਲ ਦਾ ਸੀ,
ਦੁਸ਼ਮਨ ਵੀ ਹਾਮੀ ਭਰਣਗੇ, ਸੋਚ ਹੌਕਾ ਭਰ ਜਾਂਦਾ ਹਾਂ |
ਕੀ ਕੋਈ ਮੈਨੂੰ ਯਾਦ ਕਰੂ ਜੇ ਕਲ ਨੂੰ ਮੈਂ ਮਰ ਜਾਂਦਾ ਹਾਂ |

ਕੁਝ ਸ਼ੁਕਰ ਕਰਣਗੇ ਚਲਾ ਗਿਆ, ਸਾਡੇ ਕਿਹੜੇ ਕੰਮ ਦਾ ਸੀ,
ਵੈਸੇ ਵੀ ਹਰ ਕੋਈ ਜਾਂਦਾ, ਕੀ ਭਰੋਸਾ ਦਮ ਦਾ ਸੀ,
ਪਰ ਰੱਬ ਸਲਾਮਤ ਰਖੇ ਸਭ ਨੂੰ, ਇਹ ਦੁਆ ਕਰ ਜਾਂਦਾ ਹਾਂ |
ਕੀ ਕੋਈ ਮੈਨੂੰ ਯਾਦ ਕਰੂ ਜੇ ਕਲ ਨੂੰ ਮੈਂ ਮਰ ਜਾਂਦਾ ਹਾਂ |

ਸਾਰੇ ਲੋਕੀ ਤੁਰ ਜਾਂਦੇ, ਮੈਂ ਵੀ ਇੱਕ ਦਿਨ ਮਰ ਜਾਣਾ ਹੈ,
ਪਰ ਦੁਨਿਆ ਮੈਨੂੰ ਯਾਦ ਕਰੇ ਕੁਝ ਐਸਾ ਕਰ ਜਾਣਾ ਹੈ,
ਸ਼ੈਰੀ ਵਕ਼ਤ ਵਿਦਾ ਦੇ ਹੁਣ, ਸਲਾਮ ਕਰ ਜਾਂਦਾ ਹਾਂ |
ਕੀ ਕੋਈ ਮੈਨੂੰ ਯਾਦ ਕਰੂ ਜੇ ਕਲ ਨੂੰ ਮੈਂ ਮਰ ਜਾਂਦਾ ਹਾਂ |

Self
 
Top