ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ

KAPTAAN

Prime VIP
ਜੜ ਦੇ ਕੋਲ ਜੇ ਨਾ ਬੈਠੇ ਤਾਂ ਗੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
ਵੱਡੇ ਹੋਣ ਦੇ ਹੋ ਸਕਦਾ ਕੁਝ ਢੰਗ ਅਪਣਾ ਲੈ ਤੂੰ,
ਬਿਨ ਖੁਸ਼ਬੋਆਂ ਵਾਲੇ ਗੂੜਯ ਫੁੱਲ ਉਗਾ ਲੈਂ ਤੂੰ,
ਪਰ ਹੱਸ ਹੱਸ ਕੇ ਮੂੰਹ ਖੋਲਣ ਵਾਲੀ ਡੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
ਜੜ ਦੇ ਕੋਲ ਜੇ ਨਾ ਬੈਠੇ ਤਾਂ ਗੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,

ਵਿਕਦਾ ਵਿੱਚ ਬਜ਼ਾਰੀ ਜੋ ਉਹ ਲੈ ਵੀ ਸਕਦੇ ਹੋ,
ਸਿੱਧੇ ਰਾਹ ਨੀ ਮੰਨਦਾ ਗਲ ਨੂੰ ਪੈ ਵੀ ਸਕਦੇ ਹੋ,
ਪਰ ਪਰੀਤ ਪੈਸੇ ਤੇ ਜ਼ੋਰ ਨਾਲ ਵੀ ਥੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
ਜੜ ਦੇ ਕੋਲ ਜੇ ਨਾ ਬੈਠੇ ਤਾਂ ਗੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,

ਗੀਤ ਹਿਜ਼ਰ ਦਾ ਤੇਰਾ ਜੇ ਨਾ ਜਚਿਆ ਬਿਲਕੁਲ ਵੀ,
ਫੱਟ ਖਾਧੀਆਂ ਰੂਹਾਂ ਵਿੱਚ ਨਾ ਰਚਿਆ ਬਿਲਕੁਲ ਵੀ,
ਤਾਂ ਕੋਈ ਹੋਰ ਰਾਗਣੀ ਹੋਵੇਗੀ ਇਹ ਟੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
ਜੜ ਦੇ ਕੋਲ ਜੇ ਨਾ ਬੈਠੇ ਤਾਂ ਗੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,

ਵੱਖਰਾ ਹੋ ਕੇ ਜੇਕਰ ਤੂੰ ਨਾ ਦਿਸਿਆ ਦੁਨੀਆਂ ਤੋਂ,
ਜੇਕਰ ਨਾ ਸਰਤਾਜ ਤੂੰ ਕੁਝ ਵੱਖਰਾ ਲਿਖਿਆ ਦੁਨੀਆਂ ਤੋ,
ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
ਜੜ ਦੇ ਕੋਲ ਜੇ ਨਾ ਬੈਠੇ ਤਾਂ ਗੋਡੀ ਨਹੀਂ ਹੋਣੀ,
ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ,
 
Top