ਤੇਰੇ ਤੋਂ ਜਦੋਂ ਦਾ ਇਨਕਾਰ ਮਿਲਿਆ

KARAN

Prime VIP
ਤੇਰੇ ਤੋਂ ਜਦੋਂ ਦਾ ਇਨਕਾਰ ਮਿਲਿਆ
ਜੇ ਮੈ ਖੁਸ਼ ਨਹੀਂ ਹਾਂ ਤਾਂ ਹੈਰਾਨ ਵੀ ਨਹੀਂ,

ਚਾਰ ਕੁ ਦਿਨਾਂ ਦਾ ਪਿਆਰ ਖ਼ਤਮ ਹੋਇਆ
ਜੇ ਮੈਂ ਸੁੱਖੀ ਨਹੀਂ ਹਾਂ ਤਾਂ ਪਰੇਸ਼ਾਨ ਵੀ ਨਹੀਂ,

ਵੱਖ ਹੋ ਕੇ ਤੇਰੇ ਤੋਂ ਵੱਖ ਰਾਹ ਹੋਇਆ
ਜੇ ਇਹ ਸੁਹਾਵਣਾ ਨਹੀਂ ਹੈ ਤਾਂ ਸੁੰਨਸਾਨ ਵੀ ਨਹੀਂ,

ਕਬੂਲ ਹੈ ਦੋਸ਼ ਤੁਹਾਨੂੰ ਗ਼ਮ ਦੇਣ ਦਾ ਜੇ ਮੈਂ ਹਾਸਿਆਂ
ਦਾ ਫਰਿਸ਼ਤਾ ਨਹੀਂ ਹਾਂ ਤਾਂ ਸ਼ੈਤਾਨ ਵੀ ਨਹੀਂ,

ਡੁੱਬਦੇ ਨੂੰ ਬਾਹੋਂ ਖਿੱਚ ਬਚਾ ਲਿਆ
ਜੇ ਇਹ ਮੇਰਾ ਫਰਜ਼ ਨਹੀਂ ਤਾਂ ਤੇਰੇ 'ਤੇ ਅਹਿਸਾਨ ਵੀ ਨਹੀਂ,

ਕੀ ਹੋਇਆ ਤੇਰੀ ਵਡਿਆਈ ਕਰਨੀ ਬੰਦ ਕੀਤੀ
ਵਿਰੋਧੀ ਨਹੀਂ ਪਰ ਹੁਣ ਤੇਰਾ ਮੈਂ ਕਦਰਦਾਨ ਵੀ ਨਹੀਂ,

ਜਿਸ ਕਿਸੇ ਨੇ ਜਿੰਨਾ ਵੀ ਖੇਡਿਆ
ਜੇ ਇਹਨਾਂ ਚਾਲਾਂ ਵੱਲ ਤੱਕਦਾ ਨਹੀਂ ਤਾਂ ਮੈਂ ਇਨ੍ਹਾਂ ਤੋਂ ਅਣਜਾਣ ਵੀ ਨਹੀਂ,

ਦਿਲ ਦੇ ਵਿਹੜੇ 'ਚੋਂ ਬਾਹਰ ਆਇਆ
ਦਹਿਲੀਜ਼ ਤੇਰੀ ਦਾ ਹੁਣ ਦੁਸ਼ਮਨ ਨਹੀਂ ਪਰ ਮਹਿਮਾਨ ਵੀ ਨਹੀਂ,

ਧੰਨਵਾਦ ਇਕਾਂਤ ਚੁੱਪ ਦੇਣ ਦੇ ਲਈ
ਜੇ ਇਹ ਮੇਰੀ ਕਮਾਈ ਨਹੀਂ ਹੈ ਤਾਂ ਮੇਰਾ ਇਨਾਮ ਵੀ ਨਹੀਂ,

ਖਾਮੋਸ਼ੀ ਵਿੱਚ ਥੋੜਾ ਮੁਸਕਰਾ ਲੈਂਦਾ ਯਾਦਾਂ ਤੇਰੀਆਂ ਤੋਂ
ਜੇ ਆਜ਼ਾਦ ਨਹੀਂ ਤਾਂ ਇਨ੍ਹਾਂ ਦਾ ਗੁਲਾਮ ਵੀ ਨਹੀਂ,

ਚਾਹਤ ਨਾ ਮਿਲੀ ਦਾ ਫਿਕਰ ਬਹੁਤ ਹੁੰਦਾ ਹੁਣ ਮਿਲੇ ਜਾਂ ਨਾ ਮਿਲੇ
ਐਸ ਵੱਲ ਮੇਰਾ ਬਹੁਤਾ ਧਿਆਨ ਵੀ ਨਹੀਂ,

ਪਿਆਰ ਕੀਤਾ ਜਦੋਂ ਵੀ ਦਿਲੋਂ ਕੀਤਾ ਵਿੱਚ-ਵਿਚਾਲੇ ਛੱਡ ਜਾਂਦਾ
ਇਹੋ ਜਿਹਾ ਮੈ ਇਨਸਾਨ ਵੀ ਨਹੀਂ,

ਕਈ ਇੱਕ ਬਣਾ ਡੋਲਦੇ ਥਿੜਕਦੇ ਨੇ
ਮੈਂ ਡੋਰਾਂ ਹੋਰ ਥਾਂ ਜੋੜਾਂ ਇਦਾਂ ਦਾ ਮੇਰਾ ਈਮਾਨ ਵੀ ਨਹੀਂ,

ਜ਼ਿੰਦਗੀ ਵਾਰਨ ਦਾ ਵਾਦਾ ਕਰ ਮੁਕਰ ਜਾਵਾਂ
ਫਿਰ ਮੈਂ ਸੱਚਾ ਆਸ਼ਿਕ਼ ਨਹੀਂ ਤੇ 'ਮਨਜੀਤ' ਮੇਰਾ ਨਾਮ ਵੀ ਨਹੀਂ...

ਤੇਰੇ ਤੋਂ ਜਦੋਂ ਦਾ ਇਨਕਾਰ ਮਿਲਿਆ......!!!

- by ਮਨਜੀਤ ਸੂਮਲ.
 
Top