gurpreetpunjabishayar
dil apna punabi
ਕਾਫੀ ਬੀਤ ਗਈ ਥੋੜੀ ਰਹਿ ਗਈ ਜ਼ਿਂਦਗੀ
ਹਰ-ਦਿਨ ਘਟਦਾ ਹੀ ਜਾ ਰਿਹਾ ਹਾਂ
ਉਪਰੋ ਹੱਸਦਾ ਤੇ ਹਸਾਉਂਦਾ ਸਾਰਿਆਂ ਨੂੰ
ਪਰ ਅੰਦਰੋਂ ਸਾਰਾ ਢਲਦਾ ਹੀ ਜਾ ਰਿਹਾ ਹਾਂ
ਬਹੁਤੇ ਚੰਗੇ ਨਹੀ ਹੁਣ ਹਾਲਾਤ ਮੇਰੀ ਜਿੰਦਗੀ ਦੇ
ਫੇਰ ਵੀ ਜਿੰਦਗੀ ਨਾਲ ਲੜਦਾ ਜਾ ਰਿਹਾ ਹਾਂ
ਹਰ ਕੋਈ ਪੈਰੀਂ ਕੰਡੇ ਹੈ ਸੁੱਟਦਾ
ਖੁਦ ਨਾਲ ਸਮਝੌਤੇ ਕਰਦਾ ਹੀ ਜਾ ਰਿਹਾ ਹਾਂ
ਧੋਖਾ, ਬੇਵਫਾਈ, ਤਾਹਨੇ-ਮੇਹਣੇ ਦੁਨੀਆਂ ਦੇ
ਰਾਹ ਦੇ ਪੱਥਰ ਵਾਂਗ ਜ਼ਰਦਾ ਹੀ ਜਾ ਰਿਹਾ ਹਾਂ
ਅੱਖਾਂ ਅੱਗੇ ਦੂਰ ਤੱਕ ਹਨੇਰਾ ਹੀ ਹਨੇਰਾ
ਵਧ ਰਿਹਾ ਮੰਜਿਲ ਵੱਲ ਭਾਵੇਂ ਡਰਦਾ ਹੀ ਜਾ ਰਿਹਾ ਹਾਂ
ਜ਼ਾਲਿਮ ਇਸ ਸਮਾਜ ਵਿੱਚ ਹੋਵੇਗੀ ਕਦ ਰੋਸ਼ਨੀ
" ਗੁਰਪ੍ਰੀਤ " ਨਿੱਤ ਨਵੀਂ ਮੌਤ ਮਰਦਾ ਹੀ ਜਾ ਰਿਹਾ
ਹਰ-ਦਿਨ ਘਟਦਾ ਹੀ ਜਾ ਰਿਹਾ ਹਾਂ
ਉਪਰੋ ਹੱਸਦਾ ਤੇ ਹਸਾਉਂਦਾ ਸਾਰਿਆਂ ਨੂੰ
ਪਰ ਅੰਦਰੋਂ ਸਾਰਾ ਢਲਦਾ ਹੀ ਜਾ ਰਿਹਾ ਹਾਂ
ਬਹੁਤੇ ਚੰਗੇ ਨਹੀ ਹੁਣ ਹਾਲਾਤ ਮੇਰੀ ਜਿੰਦਗੀ ਦੇ
ਫੇਰ ਵੀ ਜਿੰਦਗੀ ਨਾਲ ਲੜਦਾ ਜਾ ਰਿਹਾ ਹਾਂ
ਹਰ ਕੋਈ ਪੈਰੀਂ ਕੰਡੇ ਹੈ ਸੁੱਟਦਾ
ਖੁਦ ਨਾਲ ਸਮਝੌਤੇ ਕਰਦਾ ਹੀ ਜਾ ਰਿਹਾ ਹਾਂ
ਧੋਖਾ, ਬੇਵਫਾਈ, ਤਾਹਨੇ-ਮੇਹਣੇ ਦੁਨੀਆਂ ਦੇ
ਰਾਹ ਦੇ ਪੱਥਰ ਵਾਂਗ ਜ਼ਰਦਾ ਹੀ ਜਾ ਰਿਹਾ ਹਾਂ
ਅੱਖਾਂ ਅੱਗੇ ਦੂਰ ਤੱਕ ਹਨੇਰਾ ਹੀ ਹਨੇਰਾ
ਵਧ ਰਿਹਾ ਮੰਜਿਲ ਵੱਲ ਭਾਵੇਂ ਡਰਦਾ ਹੀ ਜਾ ਰਿਹਾ ਹਾਂ
ਜ਼ਾਲਿਮ ਇਸ ਸਮਾਜ ਵਿੱਚ ਹੋਵੇਗੀ ਕਦ ਰੋਸ਼ਨੀ
" ਗੁਰਪ੍ਰੀਤ " ਨਿੱਤ ਨਵੀਂ ਮੌਤ ਮਰਦਾ ਹੀ ਜਾ ਰਿਹਾ