ਦੁਨੀਆ ਭਰ 'ਚ ਮਸ਼ਹੂਰ ਲੰਡਨ ਬਿ੍ਜ ਮਨਾਵੇਗਾ 120ਵੀਂ ਵਰ

[JUGRAJ SINGH]

Prime VIP
Staff member
ਲੰਡਨ, 18 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੁਨੀਆ ਭਰ ਵਿਚ ਮਸ਼ਹੂਰ ਲੰਡਨ ਬਿ੍ਜ ਇਸ ਵਰ੍ਹੇ 120 ਸਾਲ ਪੂਰੇ ਕਰ ਰਿਹਾ ਹੈ, ਇਹ ਪੁਲ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕਾਰਨ ਬਣਿਆ ਹੈ, ਜਿਸ ਨੂੰ 30 ਜੂਨ 1894 ਨੂੰ ਖੋਲਿ੍ਹਆ ਗਿਆ ਸੀ, ਜਿਸ ਦੀ ਉਸਾਰੀ ਲਈ 8 ਸਾਲ ਲੱਗੇ ਸਨ | ਇਹ ਪੁਲ ਹਰ ਸਾਲ ਲਗਭਗ 1000 ਵਾਰ ਖੁਲਦਾ ਹੈ | ਥੇਮਸ ਨਦੀ 'ਤੇ ਬਣੇ ਇਸ ਪੁਲ ਦੀ ਉਸਾਰੀ ਲਈ 432 ਲੋਕਾਂ ਨੇ 8 ਸਾਲ ਕੰਮ ਕੀਤਾ, ਜਿਸ 'ਤੇ ਉਸ ਸਮੇਂ ਕੁਲ੍ਹ ਖ਼ਰਚਾ 11 ਲੱਖ 84 ਹਜ਼ਾਰ ਪੌਾਡ ਆਇਆ ਸੀ | ਉਸਾਰੀ ਵੇਲੇ ਕੰਮ ਕਰਦੇ ਸਮੇਂ 10 ਕਾਮਿਆਂ ਦੀ ਮੌਤ ਵੀ ਹੋ ਗਈ ਸੀ | ਲੰਡਨ ਬਿ੍ਜ ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਖੁੱਲ੍ਹਣ ਅਤੇ ਬੰਦ ਹੋਣ ਵਾਲਾ ਪੁਲ ਸੀ | ਇਸ ਪੁਲ ਲਈ 50 ਇਮਾਰਤ ਸਾਜ਼ੀ ਕਰਨ ਵਾਲਿਆਂ ਦੇ ਨਕਸ਼ਿਆਂ ਤੇ ਵਿਚਾਰ ਕੀਤਾ ਗਿਆ ਸੀ, ਜਦੋਂ ਕਿ 1884 ਵਿਚ ਇਮਾਰਤ ਸਾਜ਼ ਹੌਰੇਸ ਜੌਨਜ਼ ਦੇ ਨਕਸ਼ੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ | ਹੌਲੀਵੁਡ ਤੋਂ ਲੈ ਕੇ ਬਾਲੀਵੁਡ ਤੱਕ ਕਈ ਫ਼ਿਲਮਾਂ ਦੇ ਮਨਮੋਹਿਕ ਦਿ੍ਸ਼ਾਂ ਵਿਚ ਦਿਸਣ ਵਾਲਾ ਇਹ ਪੁਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ |
 
Top