ਭਾਰਤੀ ਵਿਦਿਆਰਥੀ ਨੇ ਆਨਲਾਈਨ ਮੁਕਾਬਲਾ ਜਿੱਤਿਆ

Android

Prime VIP
Staff member
ਮੈਲਬੋਰਨ—ਆਈ. ਆਈ. ਟੀ. ਦਿੱਲੀ ਦੇ 22 ਸਾਲਾ ਵਿਦਿਆਰਥੀ ਨੇ ਡਿਜੀਟਲ ਪੋਸਟਕਾਰਡ ਬਣਾਉਣ ਦੀ ਵੈਸ਼ਵਿਕ ਆਨਲਾਈਨ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਇਸ ਮੁਕਾਬਲੇ ਵਿਚ ਆਪਣੇ ਬਣਾਏ ਪੋਸਟਕਾਰਡ ਦੇ ਰਾਹੀਂ ਦੱਸਣਾ ਸੀ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ। ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਦੇ ਵਾਸੀ ਉੱਤਮ ਕੁਮਾਰ ਨੂੰ 'ਵਿਨ ਯੁਅਰ ਫਿਊਚਰ ਅਨਲਿਮੀਟਿਡ' ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। ਸੱਤ ਹਫਤਿਆਂ ਤੱਕ ਚੱਲਿਆ ਇਹ ਮੁਕਾਬਲਾ ਇਕ ਅਕਤੂਬਰ ਨੂੰ ਸ਼ੁਰੂ ਹੋਇਆ ਸੀ, ਜਿਸ ਵਿਚ ਦੁਨੀਆ ਭਰ ਦੇ 190 ਦੇਸ਼ਾਂ ਤੋਂ ਕਰੀਬ 37000 ਪੋਸਟ ਕਾਰਡ ਆਏ ਸਨ। ਉੱਤਮ ਨੂੰ ਇਸ ਮੁਕਾਬਲੇ ਦੇ ਪਹਿਲੇ ਪੁਰਸਕਾਰ ਦੇ ਰੂਪ ਵਿਚ ਆਸਟਰੇਲੀਆ ਵਿਚ ਇਕ ਸਾਲ ਦੀ ਪੜ੍ਹਾਈ ਦਾ ਪੂਰਾ ਖਰਚ ਦਿੱਤਾ ਜਾਵੇਗਾ, ਜਿਸ ਵਿਚ ਜਹਾਜ਼ ਦਾ ਕਿਰਾਇਆ ਦਿੱਤਾ, ਘਰ ਦਾ ਖਰਚ ਅਤੇ ਵਜੀਫੇ ਤੋਂ ਇਲਾਵਾ ਇੰਟਰਨਸ਼ਿਪ ਦਾ ਮੌਕਾ ਵੀ ਸ਼ਾਮਲ ਹੈ।
 
Top