ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

[JUGRAJ SINGH]

Prime VIP
Staff member
ਆਬੂ-ਧਾਬੀ—ਸੰਯੁਕਤ ਅਰਬ ਅਮੀਰਾਤ ਦੁਨੀਆ ਭਰ ਦੇ ਅਮੀਰਾਂ ਦਾ ਟਿਕਾਣਾ ਬਣਦਾ ਜਾ ਰਿਹਾ ਹੈ ਅਤੇ ਉਥੇ ਇਕ ਤੋਂ ਵਧ ਕੇ ਇਕ ਲਗਜ਼ਰੀ ਸਾਮਾਨ ਮਿਲਦਾ ਹੈ। ਇਸੇ ਕੜੀ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਇਕ ਸ਼ਾਨਦਾਰ ਕਾਰ ਪੇਸ਼ ਕੀਤੀ ਗਈ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਮੰਨਿਆ ਜਾ ਰਿਹਾ ਹੈ।
ਇਤਾਲਵੀ ਕਾਰ ਨਿਰਮਾਤਾ ਕੰਪਨੀ ਲੈਂਬੋਗਿਰਨੀ ਨੇ ਆਪਣੀ ਕਾਰ ਵੇਨੇਨੋ ਰੋਡਸਟਰ ਆਬੂ ਧਾਬੀ ਦੇ ਇਕ ਜਹਾਜ਼ 'ਤੇ ਲਾਂਚ ਕੀਤਾ। ਇਸ ਨੂੰ ਦੇਖਣ ਲਈ ਉੱਥੇ ਦੇਸ਼ ਦੇ ਗਿਣੇ-ਚੁਣੇ ਅਮੀਰ ਲੋਕ ਮੌਜੂਦ ਸਨ। ਇਹ ਕਾਰ 750 ਹੌਰਸ ਪਾਵਰ ਦੀ ਹੈ ਅਤੇ ਇਸ ਵਿਚ 12 ਸਿਲੰਡਰਾਂ ਦਾ ਇੰਜਣ ਲੱਗਾ ਹੋਇਆ ਹੈ। ਇਸ ਕਾਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਾਰ ਸਿਰਫ 2.9 ਸਕਿੰਟਾਂ ਵਿਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਲੈਂਦੀ ਹੈ। ਇਹ ਕਾਰ ਪੂਰੀ ਤਰ੍ਹਾਂ ਨਾਲ ਕਾਰਬਨ ਫਾਈਬਰ ਨਾਲ ਤਿਆਰ ਕੀਤੀ ਗਈ ਅਤੇ ਇਸ ਦੀ ਕੀਮਤ ਇੰਨੀ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਜੀ ਹਾਂ ਇਸ ਦੀ ਕੀਮਤ ਇਕ ਕਰੋੜ 60 ਲੱਖ ਦਰਾਮ (27 ਕਰੋੜ 9 ਲੱਖ ਰੁਪਏ) ਤੈਅ ਕੀਤੀ ਗਈ ਹੈ। ਇਸ ਦੀ ਇਹ ਕੀਮਤ 'ਤੇ ਲੱਗਣ ਵਾਲਾ ਟੈਕਸ ਜੋੜੇ ਤੋਂ ਬਿਨਾਂ ਹੈ ਅਤੇ ਟੈਕਸ ਜੋੜਨ ਤੋਂ ਬਾਅਦ ਇਹ ਹੋਰ ਮਹਿੰਗੀ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਕਾਰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਮੰਨੀ ਜਾ ਰਹੀ ਹੈ, ਇਸ ਲਈ ਕੰਪਨੀ ਨੇ ਦੁਨੀਆ ਭਰ ਵਿਚ ਵੇਚਣ ਲਈ ਸਿਰਫ 9 ਕਾਰਾਂ ਹੀ ਬਣਾਈਆਂ ਹਨ।
 
Top