ਅੱਤਵਾਦੀ ਸਾਨੂੰ ਕਹਿੰਦੀ ਹੈ,

Singh-a-lion

Prime VIP
ਧਰਮ ਲਈ ਸੂਲੀ ਚੜਦੇ ਹਾਂ,
ਆਪਣੇ ਹੱਕ ਲਈ ਲੜਦੇ ਹਾਂ,
ਛੱਕ ਅਮ੍ਰਿਤ ਬਾਣੀ ਪੜਦੇ ਹਾਂ,
ਏਹੀ ਕਰਦੇ ਹਾਂ ਪਰਚਾਰ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਕੁਰਬਾਨੀ ਇਹਦੇ ਪਿਛੇ ਹਜਾਰ ਦਿਤੀ,
ਹਿੰਦ ਦੀ ਚਾਦਰ ਵਿਸਾਰ ਦਿਤੀ,
ਸਾਨੂੰ ਪਦਵੀ ਕੌਮ ਗੱਦਾਰ ਦਿਤੀ,
ਭੁੱਲੇ ਗੁਰੂ ਦੇ ਉਪਕਾਰ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਮਜਬੂਰ ਕਿਤੇ ਵੰਗਾਰਾਂ ਨੇ,
ਗਲ੍ ਪਏ ਗੁਲਾਮੀਂ ਹਾਰਾਂ ਨੇ,
ਸਾਨੂੰ ਐਸੀਆਂ ਪਈਆਂ ਮਾਰਾਂ ਨੇ,
ਦਿਤਾ ਤੋੜ ਸਾਡਾ ਇਤਬਾਰ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਸਿਖੀ ਨੂੰ ਖਤਮ ਕਰਨ ਦੀ ਤਿਆਰੀ ਸੀ,
ਤਾਹੀਂ ਗਈ ਇੰਦਰਾ ਗਾਂਧੀ ਮਾਰੀ ਸੀ,
ਜਿਹਦੀ ਵੱਡੀ ਕੀਮਤ ਉਤਾਰੀ ਸੀ,
ਦਿੱਤੇ ਚੁਣ ਚੁਣ ਗਭਰੂ ਮਾਰ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਸਿੱਖ ਕੋਲ ਨਾ ਥੰਮਣਗੇ.
ਭਿੰਡਰਾ ਵਾਲਿਆੰ ਅੱਗੇ ਨਾਂ ਵੈਰੀ ਖੰਗਣਗੇ,
ਹਰ ਘਰ ਵਿੱਚ ਸ਼ਹੀਦ ਜੰਮਣਗੇ,
ਦੂਜੀ ਜੰਗ ਹੋਉ ਆਰ ਪਾਰ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਸਚ "ਬਰਾੜ" ਕਹਿਦਾ ਹੈ,
ਤੁਹਾਡਾ ਆਪਣਾ ਵੀਰ ਭਰਾ ਲੋਕੋ,
ਅੱਤਵਾਦੀ ਸਾਨੂੰ ਕਹਿੰਦੀ ਹੈ,
ਅੱਤਵਾਦੀ ਹਿੰਦ ਸਰਕਾਰ ਲੋਕੋ,


ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫਤਿਹ..........
 

gurpreetpunjabishayar

dil apna punabi
ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ
ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ

ਬਾਗੀ ਅਤੇ ਸ਼ਹੀਦ
ਇੱਕ ਸਿੱਕੇ ਦੇ ਦੋ ਪਾਸੇ
ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ
ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ
'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ'
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ
ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ
'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ
ਅਸੀਂ ਉਹੀ ਸ਼ਹੀਦ ਬਣਾਏ ਮੀਆਂ
' singha' ਉਏ ਰਾਜ' ਚ ਔਰੰਗਿਆ ਦੇ
'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂ
 
Top