ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ ਹੈ|

Royal_Punjaban

»»K@mli!««
ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ ਹੈ|
ਜਿਉਦੇ ਲਈ ਘਰ ਹੋਵੇ ਮੁਰਦੇ ਲਈ ਸ਼ਮਸ਼ਾਨ ਤਾ ਬਿਹਤਰ ਹੈ|

ਤੂੰ ਮੈ ਦੇ ਝਗੜੇ ਸਬ ਮਹਜਬ ਦੇ ਨੇ,
ਬਸ ਬਚਿਆ ਰਹੇ ਇਨਸਾਨ ਤਾ ਬਿਹਤਰ ਹੈ|

ਵੰਡ ਗਏ ਉਹ ਟੁਕੜੇ-ਟੁਕੜੇ ਧਰਤੀ ਦੇ,
ਕਾਇਮ ਰਹੇ ਹਿੰਦੋਸਤਾਨ ਤਾ ਬਿਹਤਰ ਹੈ|

ਜੇ ਗੋਰੇ ਕੱਢ ਕੇ ਸਰਕਾਰ ਬਨਾਉਣਾ ਆਜਾਦੀ ਸੀ,
ਫਿਰ ਕਾਲੇ ਵੀ ਭੱਜ ਜਾਨ ਤਾ ਬਿਹਤਰ ਹੈ|

ਸਾਨੂੰ ਜੋੜਨ ਦੇ ਉਹ ਹੀਲੇ ਕਰਦੇ ਨੇ,
ਖੁਦ ਹੀ ਇਕ ਹੋ ਜਾਨ ਤਾ ਬਿਹਤਰ ਹੈ|

ਹੱਕ ਮਾਰ ਕਿਸੇ ਦਾ ਨਖਰੇ ਹਜ਼ਾਰ ਕਰਨੇ,
ਰੁੱਖੇ ਮਿੱਸੇ ਇੱਜ਼ਤ ਦੇ ਮਿਲ ਜਾਨ ਚਾਰ ਤਾ ਬਿਹਤਰ ਹੈ|

ਖੂੰਹ ਲਾਸ਼ਾ ਦੇ ਨਾ ਉਹ ਆਸ਼ਿਕ ਯਾਦ ਸਾਨੂੰ,
ਆਪਣਾ ਆਪ ਨਾ ਭੁੱਲ ਜਾਨ ਤਾ ਬਿਹਤਰ ਹੈ|

ਦਰਦ ਅਵੱਲੇ ਬਲਜਿੰਦਰ ਇਹ ਕਲਮ ਲਕੋਈ ਬੈਠੀ ਹੈ,
ਮੱਲਮ ਸਿਆਹੀ ਦੀ ਨਾਲ ਭਰ ਜਾਨ ਤਾ ਬਿਹਤਰ ਹੈ|
 

harrykool

ਮੁੰਡਾ ਜਲ
Re: ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ

kaim a ginni g.....................:wah:wah
 

amanNBN

●•∙ηαυgнтy
Re: ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ

nice .........tfs..
 

Rajat

Prime VIP
Re: ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ

nice ....

tfs....
 
Top